ਪੰਜਾਬ-ਚੰਡੀਗੜ੍ਹ ‘ਚ ਧੁੰਦ ਨਹੀਂ,ਆਮ ਨਾਲੋਂ ਵਧਿਆ ਤਾਪਮਾਨ,ਪਹਾੜਾਂ ‘ਤੇ ਬਰਫਬਾਰੀ ਦਾ ਅਲਰਟ

Updated On: 

02 Dec 2024 10:35 AM

ਪੰਜਾਬ ਤੇ ਹਰਿਆਣਾ ਤੋਂ ਆ ਰਹੀਆਂ ਹਵਾਵਾਂ ਕਾਰਨ ਰਾਜਧਾਨੀ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ। ਇੱਥੇ ਹਵਾ ਗੁਣਵੱਤਾ ਸੂਚਕਾਂਕ ਆਮ ਨਾਲੋਂ 5 ਗੁਣਾ ਵੱਧ ਹੈ। ਸੈਕਟਰ 53 ਵਿੱਚ ਪ੍ਰਦੂਸ਼ਣ ਦਾ ਪੱਧਰ 289 ਤੱਕ ਪਹੁੰਚ ਗਿਆ ਹੈ। ਜਦੋਂਕਿ ਸੈਕਟਰ 22 ਵਿੱਚ AQI 239 ਅਤੇ ਸੈਕਟਰ 25 ਵਿੱਚ 212 ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਾਫੀ ਸੁਧਾਰ ਹੋਇਆ ਹੈ।

ਪੰਜਾਬ-ਚੰਡੀਗੜ੍ਹ ਚ ਧੁੰਦ ਨਹੀਂ,ਆਮ ਨਾਲੋਂ ਵਧਿਆ ਤਾਪਮਾਨ,ਪਹਾੜਾਂ ਤੇ ਬਰਫਬਾਰੀ ਦਾ ਅਲਰਟ

ਸੰਕੇਤਕ ਤਸਵੀਰ

Follow Us On

ਜੰਮੂ-ਕਸ਼ਮੀਰ ‘ਚ ਬਰਫਬਾਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ‘ਚ ਹਲਕੀ ਠੰਡ ਵਧਣ ਲੱਗੀ ਹੈ। ਘੱਟੋ-ਘੱਟ ਤਾਪਮਾਨ ‘ਚ ਕਰੀਬ 0.2 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਜੰਮੂ-ਕਸ਼ਮੀਰ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ‘ਚ ਵੀ ਅੱਜ ਬਰਫਬਾਰੀ ਅਤੇ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਮੱਧ ਅਤੇ ਉਪਰਲੇ ਖੇਤਰਾਂ ਵਿੱਚ ਬਰਫਬਾਰੀ ਹੋ ਸਕਦੀ ਹੈ। ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਹਫਤੇ ‘ਚ ਪਾਰਾ 2 ਤੋਂ 3 ਡਿਗਰੀ ਤੱਕ ਹੋਰ ਡਿੱਗ ਜਾਵੇਗਾ।

ਮੌਸਮ ਵਿਭਾਗ ਅਨੁਸਾਰ ਭਾਵੇਂ ਘੱਟੋ-ਘੱਟ ਤਾਪਮਾਨ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਫਿਰ ਵੀ ਪੰਜਾਬ ‘ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ ਬਣਿਆ ਹੋਇਆ ਹੈ। ਜਦੋਂ ਕਿ ਚੰਡੀਗੜ੍ਹ ਵਿੱਚ ਤਾਪਮਾਨ ਆਮ ਨਾਲੋਂ 1 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 7 ਦਿਨਾਂ ‘ਚ ਪੰਜਾਬ-ਚੰਡੀਗੜ੍ਹ ‘ਚ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਚੰਡੀਗੜ੍ਹ ਚ ਵਧਿਆ ਪ੍ਰਦੂਸ਼ਣ

ਪੰਜਾਬ ਤੇ ਹਰਿਆਣਾ ਤੋਂ ਆ ਰਹੀਆਂ ਹਵਾਵਾਂ ਕਾਰਨ ਰਾਜਧਾਨੀ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ। ਇੱਥੇ ਹਵਾ ਗੁਣਵੱਤਾ ਸੂਚਕਾਂਕ ਆਮ ਨਾਲੋਂ 5 ਗੁਣਾ ਵੱਧ ਹੈ। ਸੈਕਟਰ 53 ਵਿੱਚ ਪ੍ਰਦੂਸ਼ਣ ਦਾ ਪੱਧਰ 289 ਤੱਕ ਪਹੁੰਚ ਗਿਆ ਹੈ। ਜਦੋਂਕਿ ਸੈਕਟਰ 22 ਵਿੱਚ AQI 239 ਅਤੇ ਸੈਕਟਰ 25 ਵਿੱਚ 212 ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਾਫੀ ਸੁਧਾਰ ਹੋਇਆ ਹੈ। ਇੱਥੇ ਬਠਿੰਡਾ ਅਤੇ ਰੂਪਨਗਰ ਵਿੱਚ AQI ਕ੍ਰਮਵਾਰ 56 ਅਤੇ 95 ‘ਤੇ, 100 ਤੋਂ ਘੱਟ ਹੈ। ਜਦੋਂ ਕਿ ਇੱਥੋਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਮੰਡੀ-ਗੋਬਿੰਦਗੜ੍ਹ ਹੈ, ਜਿੱਥੇ AQI 211 ਤੱਕ ਪਹੁੰਚ ਗਿਆ ਹੈ।

10 ਘੰਟਿਆਂ ਦਾ ਰਹੇਗਾ ਦਿਨ

ਜੇਕਰ ਗੱਲ ਕਰੀਏ ਅੱਜ ਦੇ ਦਿਨ ਦੀ ਤਾਂ ਅੱਜ ਸੂਰਜ ਸਵੇਰੇ 7 ਵਜਕੇ 8 ਮਿੰਟ ਤੇ ਚੜਿਆ ਅਤੇ ਸ਼ਾਮ ਦੇ ਸਮੇਂ 5 ਵਜ ਕੇ 25 ਮਿੰਟ ਤੇ ਛਿਪ ਜਾਵੇਗਾ। ਇਸ ਤਰ੍ਹਾਂ ਅੱਜ ਦਿਨ ਦੀ ਅਵਧੀ 10 ਘੰਟਿਆਂ ਦੀ ਹੋਵੇਗੀ। ਸਵੇਰ ਦੇ ਸਮੇਂ ਤਾਪਮਾਨ 14 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਇਹ ਦੁਪਹਿਰ ਸਮੇਂ 26 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਸ਼ਾਮ ਨੂੰ 27 ਡਿਗਰੀ ਅਤੇ ਰਾਤ ਦੇ ਸਮੇਂ ਤਾਪਮਾਨ ਘਟ ਕੇ 18 ਡਿਗਰੀ ਸੈਲਸੀਅਸ ਹੋ ਸਕਦਾ ਹੈ। ਹਾਲਾਂਕਿ ਅਜੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ।

Exit mobile version