Weather: ਪੰਜਾਬ ਵਿੱਚ ਸਰਗਰਮ ਹੋਇਆ ਚੱਕਰਵਾਤੀ ਸਰਕੂਲੇਸ਼ਨ, ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

Updated On: 

23 Jan 2025 06:42 AM

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 48 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਘੱਟ ਜਾਵੇਗਾ, ਜਿਸ ਕਾਰਨ ਠੰਢ ਵਧੇਗੀ। ਅੱਜ ਪੰਜਾਬ ਦੇ ਪਠਾਨਕੋਟ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿੱਚ ਐਕਟਿਵ ਚੱਕਰਵਾਤੀ ਸਰਕੂਲੇਸ਼ਨ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਵਿੱਚ ਪਹਾੜਾਂ 'ਤੇ ਦਿਖਾਈ ਦੇਵੇਗਾ।

Weather: ਪੰਜਾਬ ਵਿੱਚ ਸਰਗਰਮ ਹੋਇਆ ਚੱਕਰਵਾਤੀ ਸਰਕੂਲੇਸ਼ਨ, ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ
Follow Us On

ਵੈਸਟਨ ਡਿਸਟਰਬੈਂਸ ਦੇ ਐਕਟਿਵ ਹੋਣ ਕਾਰਨ, ਪੰਜਾਬ ਅਤੇ ਦੋ ਗੁਆਂਢੀ ਰਾਜਾਂ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਐਕਟਿਵ ਹੋ ਗਿਆ ਹੈ। ਜਿਸ ਕਾਰਨ ਅੱਜ ਪੰਜਾਬ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਪਰ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਚੱਕਰਵਾਤੀ ਸਰਕੂਲੇਸ਼ਨ ਕਾਰਨ, ਪੰਜਾਬ ਦਾ ਘੱਟੋ-ਘੱਟ ਤਾਪਮਾਨ ਇਸ ਸਮੇਂ ਆਮ ਨਾਲੋਂ ਵੱਧ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 48 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਘੱਟ ਜਾਵੇਗਾ, ਜਿਸ ਕਾਰਨ ਠੰਢ ਵਧੇਗੀ। ਅੱਜ ਪੰਜਾਬ ਦੇ ਪਠਾਨਕੋਟ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਕੱਲ੍ਹ, ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ ਵਿੱਚ 1.6 ਡਿਗਰੀ ਦਾ ਵਾਧਾ ਹੋਇਆ ਅਤੇ ਇਹ ਤਾਪਮਾਨ ਆਮ ਨਾਲੋਂ 4.3 ਡਿਗਰੀ ਵੱਧ ਹੈ। ਇਸ ਦੇ ਨਾਲ ਹੀ, ਵੱਧ ਤੋਂ ਵੱਧ ਤਾਪਮਾਨ 1.7 ਡਿਗਰੀ ਦੀ ਗਿਰਾਵਟ ਦੇ ਨਾਲ ਆਮ ਨਾਲੋਂ 3 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ।

ਪਹਾੜਾਂ ਵਿੱਚ ਬਰਫ਼ਬਾਰੀ ਦੇ ਆਸਾਰ

ਸੂਬੇ ਵਿੱਚ ਐਕਟਿਵ ਚੱਕਰਵਾਤੀ ਸਰਕੂਲੇਸ਼ਨ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਵਿੱਚ ਪਹਾੜਾਂ ‘ਤੇ ਦਿਖਾਈ ਦੇਵੇਗਾ। ਮੌਸਮ ਵਿਭਾਗ ਨੇ ਪਹਾੜਾਂ ਵਿੱਚ ਹਲਕੀ ਬੂੰਦਾ-ਬਾਂਦੀ, ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਪਹਾੜੀ ਇਲਾਕਿਆਂ ਵਿੱਚ ਠੰਢ ਵਧੇਗੀ। ਜਿਸ ਤੋਂ ਬਾਅਦ, ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦਾ ਪ੍ਰਭਾਵ ਮੈਦਾਨੀ ਇਲਾਕਿਆਂ ‘ਤੇ ਦਿਖਾਈ ਦੇਵੇਗਾ ਅਤੇ ਇੱਥੇ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਜਾਵੇਗੀ।

ਜਨਵਰੀ ਵਿੱਚ ਘੱਟ ਪਿਆ ਮੀਂਹ

ਇਸ ਸਾਲ ਦੀ ਸ਼ੁਰੂਆਤ ਵੀ ਪੰਜਾਬ ਵਿੱਚ ਘੱਟ ਬਾਰਿਸ਼ ਨਾਲ ਹੋ ਰਹੀ ਹੈ। ਜਿਸ ਨਾਲ ਵਾਤਾਵਰਣ ਪ੍ਰੇਮੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। 1 ਤੋਂ 22 ਜਨਵਰੀ ਤੱਕ, ਪੰਜਾਬ ਵਿੱਚ ਆਮ ਨਾਲੋਂ 27 ਪ੍ਰਤੀਸ਼ਤ ਘੱਟ ਬਾਰਿਸ਼ ਹੋਈ। ਆਮ ਤੌਰ ‘ਤੇ ਜਨਵਰੀ ਦੇ ਪਹਿਲੇ 22 ਦਿਨਾਂ ਵਿੱਚ ਇੱਥੇ 11.4 ਮਿਲੀਮੀਟਰ ਮੀਂਹ ਪੈਂਦਾ ਸੀ, ਪਰ ਇਸ ਵਾਰ ਹੁਣ ਤੱਕ ਸਿਰਫ਼ 8.3 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ।

ਬੱਦਲਵਾਈ ਦੀ ਸੰਭਾਵਨਾ

ਜੇਕਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਅੱਜ ਹਲਕੇ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ। ਇੱਥੇ ਤਾਪਮਾਨ 8 ਡਿਗਰੀ ਤੋਂ ਲੈਕੇ 21 ਡਿਗਰੀ ਸੈਲਸੀਅਸ ਦੇ ਵਿਚ ਰਹਿ ਸਕਦਾ ਹੈ। ਜਲੰਧਰ ਵਿੱਚ ਤਾਪਮਾਨ 9 ਤੋਂ 21 ਡਿਗਰੀ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ 11 ਤੋਂ 22 ਡਿਗਰੀ ਸੈਲਸੀਅਸ ਡਿਗਰੀ ਦੇ ਵਿਚਾਲੇ ਤਾਪਮਾਨ ਰਹਿ ਸਕਦਾ ਹੈ।