ਪੰਜਾਬ ‘ਚ ਧੁੰਦ ਤੇ ਸ਼ੀਤ ਲਹਿਰ ਲਈ ਔਰੇਂਜ ਅਲਰਟ: ਠੰਢੀਆਂ ਹਵਾਵਾਂ ਵੀ ਚੱਲਣਗੀਆਂ, ਅੰਮ੍ਰਿਤਸਰ ਵਿੱਚ ਜ਼ੀਰੋ ਵਿਜੀਬਿਲਟੀ

Updated On: 

04 Jan 2026 07:22 AM IST

Punjab Weather: ਮੌਸਮ ਵਿਭਾਗ ਮੁਤਾਬਕ, ਪੰਜਾਬ ਦੇ ਮੌਸਮ ਵਿੱਚ ਹਾਲੇ ਵੱਡੇ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਇੱਕ ਪੱਛਮੀ ਗੜਬੜੀ ਜੋ ਹਿਮਾਲੀਅਨ ਖੇਤਰਾਂ ਵਿੱਚ ਬਣੀ ਹੋਈ ਹੈ, ਹੁਣ ਅੱਗੇ ਵੱਧ ਗਿਆ ਹੈ। ਜਦੋਂ ਕਿ ਦੂਜਾ ਪਾਕਿਸਤਾਨ ਤੋਂ ਹਿਮਾਲੀਅਨ ਖੇਤਰਾਂ ਵਿੱਚ ਪਹੁੰਚ ਗਿਆ ਹੈ। ਇਹ ਪੱਛਮੀ ਗੜਬੜੀ ਕਾਫੀ ਉੱਚੇ ਹਿਮਾਲੀਅਨ ਪਹਾੜੀਆਂ 'ਤੇ ਸਥਿਤ ਹੈ। ਇਸ ਲਈ ਇਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਨਹੀਂ ਪਵੇਗਾ।

ਪੰਜਾਬ ਚ ਧੁੰਦ ਤੇ ਸ਼ੀਤ ਲਹਿਰ ਲਈ ਔਰੇਂਜ ਅਲਰਟ: ਠੰਢੀਆਂ ਹਵਾਵਾਂ ਵੀ ਚੱਲਣਗੀਆਂ, ਅੰਮ੍ਰਿਤਸਰ ਵਿੱਚ ਜ਼ੀਰੋ ਵਿਜੀਬਿਲਟੀ

ਪੰਜਾਬ ਦਾ ਮੌਸਮ (Photo Credit: PTI)

Follow Us On

ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਇੱਕੋ ਸਮੇਂ ਅਸਰ ਦਿਖਾਏਗੀ। ਮੌਸਮ ਵਿਭਾਗ ਨੇ 6 ਜਨਵਰੀ ਨੂੰ ਸ਼ੀਤ ਲਹਿਰ ਅਤੇ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਯਾਨੀ ਐਤਵਾਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇ ਨਾਲ- ਨਾਲ 10 ਜ਼ਿਲ੍ਹਿਆਂ ਲਈ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜੋ ਆਮ ਨਾਲੋਂ 3.2 ਡਿਗਰੀ ਘੱਟ ਬਣਿਆ ਹੋਇਆ ਹੈ। ਦੱਸ ਦਈਏਕਿ ਫਰੀਦਕੋਟ 5.4 ਡਿਗਰੀ ਦੇ ਨਾਲ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ। ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਵਿੱਚ ਜ਼ੀਰੋ ਅਤੇ ਫਰੀਦਕੋਟ ਵਿੱਚ 30 ਮੀਟਰ ਵਿਜੀਬਿਲਟੀ ਦਰਜ ਕੀਤੀ ਗਈ।

ਠੰਡੀਆਂ ਹਵਾਵਾਂ ਨਾਲ ਬਣਨਗੇ ਸ਼ੀਤ ਲਹਿਰ ਵਰਗੇ ਹਾਲਾਤ

ਮੌਸਮ ਵਿਭਾਗ ਮੁਤਾਬਕ, ਪੰਜਾਬ ਦੇ ਮੌਸਮ ਵਿੱਚ ਹਾਲੇ ਵੱਡੇ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਇੱਕ ਪੱਛਮੀ ਗੜਬੜੀ ਜੋ ਹਿਮਾਲੀਅਨ ਖੇਤਰਾਂ ਵਿੱਚ ਬਣੀ ਹੋਈ ਹੈ, ਹੁਣ ਅੱਗੇ ਵੱਧ ਗਿਆ ਹੈ। ਜਦੋਂ ਕਿ ਦੂਜਾ ਪਾਕਿਸਤਾਨ ਤੋਂ ਹਿਮਾਲੀਅਨ ਖੇਤਰਾਂ ਵਿੱਚ ਪਹੁੰਚ ਗਿਆ ਹੈ। ਇਹ ਪੱਛਮੀ ਗੜਬੜੀ ਕਾਫੀ ਉੱਚੇ ਹਿਮਾਲੀਅਨ ਪਹਾੜੀਆਂ ‘ਤੇ ਸਥਿਤ ਹੈ। ਇਸ ਲਈ ਇਸ ਦਾ ਅਸਰ ਪੰਜਾਬ ਦੇ ਮੌਸਮ ‘ਤੇ ਨਹੀਂ ਪਵੇਗਾ।

ਪਹਾੜਾਂ ਵਿੱਚ ਠੰਡੀਆਂ ਹਵਾਵਾਂ ਚਲਣਾ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਸ਼ੀਤ ਲਹਿਰ ਦੀ ਸਥਿਤੀ ਬਣੇਗੀ। ਜਿਸ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਹਾਲੀਆ ਹੋਈ ਬਾਰਿਸ਼ ਕਾਰਨ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ ਹੋ ਗਿਆ ਹੈ।

ਅੱਜ ਖੁਸ਼ਕ ਰਹੇਗਾ ਮੌਸਮ

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ। ਮੌਸਮ ਖੁਸ਼ਕ ਰਹੇਗਾ।

ਦਿਨ ਅਤੇ ਰਾਤ ਵਿੱਚ ਵਧੇਗੀ ਠੰਡ

ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਤੋਂ 18 ਡਿਗਰੀ ਵਿਚਕਾਰ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਾਨ 11 ਡਿਗਰੀ, ਚੰਡੀਗੜ੍ਹ ਵਿੱਚ 14.4 ਡਿਗਰੀ ਅਤੇ ਬਠਿੰਡਾ ਵਿੱਚ ਸਭ ਤੋਂ ਜਿਆਦਾ 18.8 ਡਿਗਰੀ ਦਰਜ ਕੀਤਾ ਗਿਆ ਹੈ। ਉੱਥੇ ਹੀ ਘੱਟੋ-ਘੱਟ ਤਾਪਮਾਨ 5.5 ਡਿਗਰੀ ਤੋਂ 10 ਡਿਗਰੀ ਵਿਚਕਾਰ ਦਰਜ ਕੀਤਾ ਗਿਆ ਹੈ।

ਅਗਲੇ ਤਿੰਨ ਦਿਨਾਂ ਦੇ ਮੌਸਮ ਦਾ ਹਾਲ ਜਾਣੋ

ਮੌਸਮ ਵਿਭਾਗ ਮੁਤਾਬਕ, ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 2-3 ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।