ਪੰਜਾਬ-ਚੰਡੀਗੜ੍ਹ ਵਿੱਚ ਹੁਣ ਠੰਢੀਆਂ ਹੋਣਗੀਆਂ ਰਾਤਾਂ: 3 ਡਿਗਰੀ ਘਟਿਆ ਤਾਪਮਾਨ, ਕੁਝ ਇਲਾਕਿਆਂ ‘ਚ ਛਾਈ ਰਹੇਗੀ ਧੁੰਦ
Punjab Weather: ਮੌਸਮ ਵਿਭਾਗ ਦੇ ਅਨੁਸਾਰ, 27 ਨਵੰਬਰ ਨੂੰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਰਾਜ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22-24°C ਦੇ ਵਿਚਕਾਰ ਅਤੇ ਰਾਜ ਦੇ ਬਾਕੀ ਹਿੱਸਿਆਂ ਵਿੱਚ 24-26°C ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸ ਹਫ਼ਤੇ ਰਾਜ ਭਰ ਵਿੱਚ ਦਿਨ ਦਾ ਤਾਪਮਾਨ ਜ਼ਿਆਦਾਤਰ ਆਮ ਜਾਂ ਥੋੜ੍ਹਾ ਘੱਟ ਰਹੇਗਾ।
ਸੰਕੇਤਕ ਤਸਵੀਰ (Photo Source: tv9telugu.com)
ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਰਾਤਾਂ ਠੰਢੀਆਂ ਰਹਿਣਗੀਆਂ। ਅਗਲੇ ਚਾਰ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਹੌਲੀ-ਹੌਲੀ 2 ਤੋਂ 3 ਡਿਗਰੀ ਘੱਟ ਜਾਵੇਗਾ। ਮੌਸਮ ਵਿਭਾਗ ਅਨੁਸਾਰ ਕੁਝ ਥਾਵਾਂ ‘ਤੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਅਗਲੇ 7 ਦਿਨਾਂ ਲਈ ਕੋਈ ਮੀਂਹ ਜਾਂ ਕੋਈ ਹੋਰ ਚੇਤਾਵਨੀ ਨਹੀਂ ਹੈ।
ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। 24 ਘੰਟਿਆਂ ਵਿੱਚ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 1.1 ਡਿਗਰੀ ਘੱਟ ਗਿਆ ਹੈ। ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 27.9 ਦਰਜ ਕੀਤਾ ਗਿਆ।
ਆਉਣ ਵਾਲੇ ਹਫ਼ਤੇ ਮੌਸਮ ਇਸ ਤਰ੍ਹਾਂ ਰਹੇਗਾ
ਮੌਸਮ ਵਿਭਾਗ ਦੇ ਅਨੁਸਾਰ, 27 ਨਵੰਬਰ ਨੂੰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਰਾਜ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22-24°C ਦੇ ਵਿਚਕਾਰ ਅਤੇ ਰਾਜ ਦੇ ਬਾਕੀ ਹਿੱਸਿਆਂ ਵਿੱਚ 24-26°C ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸ ਹਫ਼ਤੇ ਰਾਜ ਭਰ ਵਿੱਚ ਦਿਨ ਦਾ ਤਾਪਮਾਨ ਜ਼ਿਆਦਾਤਰ ਆਮ ਜਾਂ ਥੋੜ੍ਹਾ ਘੱਟ ਰਹੇਗਾ।
ਇਸ ਸਮੇਂ ਦੌਰਾਨ, ਰਾਜ ਦੇ ਉੱਤਰ-ਪੱਛਮੀ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ, ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਰਹੇਗਾ। ਬਾਕੀ ਜ਼ਿਲ੍ਹਿਆਂ ਵਿੱਚ, ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਰਹੇਗਾ। ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹੇਗਾ, ਜਦੋਂ ਕਿ ਕੁਝ ਕੇਂਦਰੀ ਅਤੇ ਪੂਰਬੀ ਖੇਤਰਾਂ ਵਿੱਚ ਤਾਪਮਾਨ ਆਮ ਦੇ ਨੇੜੇ ਰਹੇਗਾ।
ਸਰਦੀ ਦੇ ਮੌਸਮ ‘ਚ ਸਿਹਤ ਦੀ ਸੰਭਾਲ ਜ਼ਰੂਰੀ
ਸਰਦੀ ਦੇ ਮੌਸਮ ਵਿੱਚ ਸਿਹਤ ਦੀ ਸੰਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਤਾਪਮਾਨ ਘਟਣ ਨਾਲ ਜ਼ੁਕਾਮ, ਖੰਘ, ਬੁਖਾਰ ਅਤੇ ਫਲੂ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸੱਭ ਤੋਂ ਪਹਿਲਾਂ, ਗਰਮ ਕੱਪੜੇ ਪਹਿਨਣੇ ਬਹੁਤ ਲੋੜੀਂਦੇ ਹਨ। ਸਵੈਟਰ, ਜੈਕਟ, ਮਫ਼ਲਰ ਅਤੇ ਟੋਪੀ ਵਰਗੇ ਕੱਪੜੇ ਸਰੀਰ ਦੀ ਗਰਮੀ ਕਾਇਮ ਰੱਖਣ ਵਿੱਚ ਮਦਦ ਕਰਦੇ ਹਨ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਢ ਤੋਂ ਚੰਗੀ ਤਰ੍ਹਾਂ ਬਚਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ
ਸਰਦੀਆਂ ਵਿੱਚ ਖੁਰਾਕ ਦਾ ਵੀ ਖਾਸ ਧਿਆਨ ਰੱਖੋ। ਗੁੜ, ਤਿਲ, ਸੂਪ, ਦਾਲਾਂ ਅਤੇ ਹਰ ਕਿਸਮ ਦੇ ਗਰਮ ਪਦਾਰਥ ਸਰੀਰ ਨੂੰ ਊਰਜਾ ਦੇਂਦੇ ਹਨ। ਅਦਰਕ ਵਾਲੀ ਚਾਹ, ਹਲਦੀ ਵਾਲਾ ਦੁੱਧ ਅਤੇ ਗਰਮ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਵਿਟਾਮਿਨ-ਸੀ ਵਾਲੇ ਫਲ ਜਿਵੇਂ ਕਿ ਸੰਤਰਾ ਅਤੇ ਨਿੰਬੂ ਇਮਿਊਨਿਟੀ ਮਜ਼ਬੂਤ ਕਰਦੇ ਹਨ।
ਘਰ ਵਿੱਚ ਸਾਫ਼ਸਫਾਈ ਬਣਾਈ ਰੱਖੋ ਅਤੇ ਖਿੜਕੀਆਂ ਰਾਹੀਂ ਹਰ ਰੋਜ਼ ਕੁਝ ਸਮਾਂ ਧੁੱਪ ਅੰਦਰ ਆਉਣ ਦਿਓ। ਨਿਯਮਿਤ ਕਸਰਤ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਇਹ ਖੂਨ ਦਾ ਪ੍ਰਵਾਹ ਠੀਕ ਰੱਖਦੀ ਹੈ ਅਤੇ ਸਰੀਰ ਦੀ ਰੋਗਰੋਧਕ ਸ਼ਕਤੀ ਨੂੰ ਵਧਾਉਂਦੀ ਹੈ। ਜੇ ਬਾਹਰ ਜਾਣਾ ਪਏ ਤਾਂ ਮੂੰਹ ਅਤੇ ਕੰਨ ਢੱਕ ਕੇ ਜਾਓ ਅਤੇ ਠੰਢੀ ਹਵਾ ਤੋਂ ਬਚੋ। ਸਰਦੀਆਂ ਵਿੱਚ ਪਾਣੀ ਘੱਟ ਪੀਣ ਦੀ ਆਦਤ ਹੁੰਦੀ ਹੈ, ਪਰ ਸਰੀਰ ਦੀ ਨਮੀ ਬਣਾਈ ਰੱਖਣ ਲਈ ਦਿਨ ਵਿੱਚ ਘੱਟੋਘੱਟ 67 ਗਲਾਸ ਪਾਣੀ ਜ਼ਰੂਰ ਪੀਓ। ਇਹ ਸਾਰੇ ਉਪਾਅ ਸਿਹਤ ਨੂੰ ਠੀਕ ਰੱਖਣ ਅਤੇ ਸर्दੀ ਤੋਂ ਬਚਾਉਣ ਵਿੱਚ ਮਦਦਗਾਰ ਹਨ
