rer

ਜਲੰਧਰ ਦੇ ਇਸ ਪੌਸ਼ ਇਲਾਕੇ ਦੀ ਬਹੁਮੰਜਿਲਾ ਇਮਾਰਤਾਂ ‘ਚ ਲੱਗੀ ਅੱਗ, ਦੇਖੋ ਪੂਰੀ ਖ਼ਬਰ

Oct 22, 2023 | 5:16 PM

ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ 'ਚ ਬਹੁਮੰਜਿਲਾ ਇਮਾਰਤਾਂ 'ਚ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਬਿਲਡਿੰਗ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਦੀ ਚੰਗਾਰੀ ਨੇ ਸਾਰੀ ਬਿਲਡਿੰਗ ਵਿੱਚ ਅੱਗ ਲੱਗ ਗਈ। ਗਨਿਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸਦਇਏ ਕਿ ਬਹੁਮੰਜਿਲਾ ਇਮਾਰਤ ਵਿੱਚ ਯੈਸ ਬੈਂਕ ਦੀ ਬ੍ਰਾਂਚ ਵੀ ਹੈ। ਹਾਲਾਂਕਿ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ‘ਚ ਐਤਵਾਰ ਸਵੇਰੇ ਇੱਕ ਰੈਸਟੋਰੈਂਟ ਦੀ ਇਮਾਰਤ ‘ਚ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਅਫ਼ਸਰ ਨੇ ਦੱਸਿਆ ਕਿ ਸਾਨੂੰ 12: 40 ਮਿੰਟ ‘ਤੇ ਸੂਚਨਾ ਮਿਲੀ ਅਤੇ ਮੌਕੇ ਤੇ ਪਹੁੰਚ ਗਏ। ਅੱਗ ਦੀ ਗਰਮਾਹਟ ਕਾਰਨ ਬਾਹਰ ਦੇ ਸ਼ਿਸ਼ੇ ਸਾਰੇ ਟੁੱਟ ਚੁੱਕੇ ਹਨ ਅਤੇ ਇੱਕ ਔਰਤ ਦੱਮ ਘੁੱਟਣ ਕਾਰਨ ਬੇਹੋਸ਼ ਹੋ ਗਈ ਸੀ । ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿਨ੍ਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।ਇਸ ਬਾਰੇ ਜਦੋਂ ਮਾਡਲ ਟਾਉਨ ਮਾਰਕੇਟ ਦੇ ਪ੍ਰਧਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉੱਤੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਅਚਾਨਕ ਲੱਗੀ ਚਿੰਗਿਆਰੀ ਕਾਰਨ ਅੱਗ ਲੱਗ ਗਈ। ਗਣੀਮਤ ਇਹ ਰਹੀ ਕੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਜਿਸ ਇਮਾਰਤ ‘ਚ ਅੱਗ ਲੱਗੀ ਹੈ ਉਸ ‘ਚ ਕਈ ਲੋਕ ਫਸੇ ਹੋਏ ਸਨ। ਇਸ ਦੌਰਾਨ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਵੀ ਮੌਕੇ ਤੇ ਪੁੱਜ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਰੈਸਟੋਰੈਂਟ ਸਟਾਫ਼ ਨਾਲ ਮਿਲ ਕੇ ਬਚਾਅ ਕਾਰਜ ਕੀਤਾ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸੇ ਇਮਾਰਤ ਵਿੱਚਯੈੱਸ ਬੈਂਕ ਦੀ ਬ੍ਰਾਂਚ ਵੀ ਹੈ। ਅੱਗ ਦੀਆਂ ਲਪਟਾਂ ਪਹਿਲੀ ਮੰਜ਼ਿਲ ਤੋਂ ਰੈਸਟੋਰੈਂਟ ਦੀ ਇਮਾਰਤ ਤੱਕ ਆਉਂਦੀਆਂ ਦੇਖੀਆਂ ਗਈਆਂ। ਇਸ ਘਟਨਾ ਕਾਰਨ ਮਾਡਲ ਟਾਊਨ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ।