ਮਣੀਪੁਰ ਹਿੰਸਾ ਦੇ ਵਿਰੋਧ ‘ਚ ਅੱਜ ਪੰਜਾਬ ਬੰਦ Punjabi news - TV9 Punjabi

ਮਣੀਪੁਰ ਹਿੰਸਾ ਦੇ ਵਿਰੋਧ ‘ਚ ਅੱਜ ਪੰਜਾਬ ਬੰਦ

Updated On: 

09 Aug 2023 17:05 PM

ਪੰਜਾਬ ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਦੇ ਬੰਦ ਦੌਰਾਨ ਕੋਈ ਵੀ ਹੰਗਾਮਾ ਨਹੀਂ ਕਰੇਗਾ।

Follow Us On

ਮਣੀਪੁਰ ‘ਚ ਹੋਈ ਹਿੰਸਾ ਅਤੇ ਚਰਚਾਂ ਦੀ ਤੋੜ ਫੋੜ ਦੇ ਵਿਰੋਧ ‘ਚ ਅੱਜ ਕ੍ਰਿਸ਼ਚਨ ਭਾਈਚਾਰੇ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਪੰਜਾਬ ਭਰ ਵਿੱਚ ਅੱਜ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਮਣੀਪੁਰ ਚ ਹੋਈ ਹਿੰਸਾ ਦੇ ਖਿਲਾਫ ਪੰਜਾਬ ਬੰਦ ਦਾ ਸੱਦਾ ਦਿੱਤਾ ਦਿੱਤਾ ਗਿਆ ਜਿਸ ਦੇ ਫਲ ਸਵਰੂਪ ਅੱਜ ਪੰਜਾਬ ਬੰਦ ਹੈ । ਇਨ੍ਹਾਂ ਭਾਈਚਾਰਿਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮਣੀਪੁਰ ਵਿੱਚ ਦਲਿਤ ਔਰਤਾਂ ਤੇ ਅੱਤਿਆਚਾਰ ਹੋ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।

ਪੰਜਾਬ ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਦੇ ਬੰਦ ਦੌਰਾਨ ਕੋਈ ਵੀ ਹੰਗਾਮਾ ਨਹੀਂ ਕਰੇਗਾ। ਬੰਦ ਕਰਨ ਜਾ ਰਹੇ ਭਾਈਚਾਰਿਆਂ ਦਾ ਸਾਂਝੇ ਤੌਰ ਤੇ ਕਹਿਣਾ ਹੈ ਕਿ ਬੇਸ਼ੱਕ ਬਾਜ਼ਾਰ ਤੋਂ ਲੈ ਕੇ ਹਾਈਵੇਅ ਤੱਕ ਬੰਦ ਰਹਿਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ ਪਰ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ (Ambulance), ਫਾਇਰ ਬ੍ਰਿਗੇਡ ਆਦਿ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਜਾਵੇਗਾ।

ਈਸਾਈ ਭਾਈਚਾਰੇ ਨੇ ਸਵੇਰੇ 9 ਵਜੇ ਤੋਂ ਹੀ ਪੰਜਾਬ ਦੇ ਵੱਖ ਵੱਖ ਹਿਸਿਆਂ ਚ ਪ੍ਰਦਰਸ਼ਨ ਸ਼ੁਰੂ ਕੀਤਾ | ਇਹਤਿਆਤ ਦੇ ਤੌਰ ਤੇ ਪੰਜਾਬ ਦੇ ਸਕੂਲ ਅਤੇ ਕਾਲਜ ਕੱਲ੍ਹ ਬੰਦ ਰਹਿਣਗੇ। ਹਾਲਾਂਕਿ ਜਰੂਰੀ ਸੇਵਾਵਾਂ ਕਿ ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਐਂਬੂਲੈਂਸਾਂ ਨੂੰ ਨਹੀਂ ਰੋਕਿਆ ਜਾਵੇਗਾ। ਇਸ ਮੁਜ਼ਾਹਰੇ ਵਿੱਚ ਇਸਾਈ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਦਲਿਤ ਭਾਈਚਾਰੇ ਦੇ ਲੋਕ ਅਤੇ ਕਿਸਾਨ ਜਥੇਬੰਦੀਆਂ ਵੀ ਸ਼ਮੂਲੀਅਤ ਕਰਨਗੇ ਅਤੇ ਪ੍ਰਦਰਸ਼ਨ ਵੀ ਕਰਨਗੇ।

Exit mobile version