brothers-and-sister- met-in-kartarpur-corridor-after-68-years know full detail in punjabi Punjabi news - TV9 Punjabi

ਕਰਤਾਰਪੁਰ ‘ਚ 68 ਸਾਲਾਂ ਬਾਅਦ ਮਿਲੇ ਭਰ੍ਹਾ-ਭੈਣ, ਵੰਡ ਵੇਲ੍ਹੇ ਭਾਰਤ ‘ਚ ਰਹਿ ਗਿਆ ਸੀ ਭਰ੍ਹਾ

Updated On: 

07 Aug 2023 17:20 PM

1947 ਦੀ ਵੰਡ ਸਮੇਂ ਬਹੁਤ ਸਾਰੇ ਪਰਿਵਾਰ ਇੱਕ ਦੁਜੇ ਤੋਂ ਵਿਛੜ ਗਏ। ਕਈ ਤਾਂ ਪੂਰੀ ਉਮਰ ਆਪਸ ਵਿੱਚ ਮਿਲ ਨਹੀਂ ਸਕੇ ਤੇ ਕਈ ਸਮੇਂ ਦੇ ਵੱਡੇ ਵਖਰੇਵੇਂ ਬਾਅਦ ਮਿਲ ਗਏ। ਇਸ ਤਰ੍ਹਾਂ ਦੀ ਇੱਕ ਹੋਰ ਕਹਾਣੀ ਸਾਹਮਣੇ ਆਈ ਹੈ।

Follow Us On

ਭਾਰਤ-ਪਾਕਿਸਤਾਨ ਦੀ ਵੰਡ ਦੇ ਦਰਦ ਦੀ ਇੱਕ ਹੋਰ ਕਹਾਣੀ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ 68 ਸਾਲਾ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ 80 ਸਾਲਾ ਭਰਾ ਗੁਰਮੇਲ ਸਿੰਘ ਨੂੰ ਮਿਲੀ ਹੈ। ਆਪਣੇ ਜਨਮ ਤੋਂ ਲੈ ਕੇ, ਉਸਨੇ ਆਪਣੇ ਭਰਾ ਨੂੰ ਸਿਰਫ ਤਸਵੀਰਾਂ ਵਿੱਚ ਦੇਖਿਆ ਸੀ।

1947 ਦੀ ਵੰਡ ਸਮੇਂ ਬਹੁਤ ਸਾਰੇ ਪਰਿਵਾਰ ਇੱਕ ਦੁਜੇ ਤੋਂ ਵਿਛੜ ਗਏ। ਕਈ ਤਾਂ ਪੂਰੀ ਉਮਰ ਆਪਸ ਵਿੱਚ ਮਿਲ ਨਹੀਂ ਸਕੇ ਤੇ ਕਈ ਸਮੇਂ ਦੇ ਵੱਡੇ ਵਖਰੇਵੇਂ ਬਾਅਦ ਮਿਲ ਗਏ। ਇਸ ਤਰ੍ਹਾਂ ਦੀ ਇੱਕ ਹੋਰ ਕਹਾਣੀ ਸਾਹਮਣੇ ਆਈ ਹੈ। ਇਹ ਦਰਦ ਭਰੀ ਕਹਾਣੀ ਪਾਕਿਸਤਾਨ (Pakistan)ਵਿੱਚ ਪੈਦਾ ਹੋਈ ਸਕੀਨਾ ਦੀ ਹੈ। 1947 ਦੀ ਵੰਡ ਸਮੇਂ ਸਕੀਨਾ ਦਾ ਪਰਿਵਾਰ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ। ਵੰਡ ਵੇਲੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। ਸਕੀਨਾ ਕਹਿੰਦੀ ਹੈ- ਪਰਿਵਾਰ ਪਾਕਿਸਤਾਨ ਆ ਗਿਆ, ਪਰ ਮਾਂ ਭਾਰਤ ਚ ਹੀ ਰਹੀ। ਆਜ਼ਾਦੀ ਦੇ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਹੋਇਆ ਸੀ ਕਿ ਲਾਪਤਾ ਹੋਏ ਲੋਕਾਂ ਨੂੰ ਇਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਮੰਗੀ। ਤੇ ਹੁਣ ਦੋਵੇਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ ਹਨ।

ਪਾਕਿਸਤਾਨੀ ਫੌਜ ਦੇ ਜਵਾਨ ਉਸ ਦੀ ਮਾਂ ਨੂੰ ਲੈਣ ਲੁਧਿਆਣਾ(Ludhiana) ਦੇ ਪਿੰਡ ਜੱਸੋਵਾਲ ਪਹੁੰਚੇ। ਜਦੋਂ ਫੌਜ ਮਾਂ ਨੂੰ ਲੈਣ ਪਹੁੰਚੀ ਤਾਂ 5 ਸਾਲਾ ਭਰਾ ਘਰ ਨਹੀਂ ਸੀ। ਮਾਂ ਨੇ ਭਰਾ ਨੂੰ ਬੁਲਾਇਆ, ਪਰ ਉਹ ਆਲੇ-ਦੁਆਲੇ ਵੀ ਨਹੀਂ ਸੀ। ਪਾਕਿ ਫੌਜ ਨੇ ਕਿਹਾ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਭਰਾ ਭਾਰਤ ਵਿਚ ਹੀ ਰਿਹਾ। ਸਕੀਨਾ ਨੇ ਦੱਸਿਆ ਕਿ ਉਸ਼ਦਾ ਜਨਮ ਆਜ਼ਾਦੀ ਤੋਂ ਬਾਅਦ 1955 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ।

ਸਕੀਨਾ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੇ ਭਰਾ ਨੇ ਪਰਿਵਾਰ ਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਢਾਈ ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ। ਹੌਲੀ-ਹੌਲੀ ਭਰਾ ਦੀਆਂ ਚਿੱਠੀਆਂ ਵੀ ਆਉਣੀਆਂ ਬੰਦ ਹੋ ਗਈਆਂ। ਜਦੋਂ ਉਸਨੂੰ ਹੋਸ਼ ਆਇਆ ਤਾਂ ਪਿਤਾ ਨੇ ਦੱਸਿਆ ਕਿ ਉਸਦਾ ਇੱਕ ਭਰਾ ਵੀ ਹੈ। ਉਸ ਨੂੰ ਆਪਣੀ ਤਸਵੀਰ ਦਿਖਾਈ। ਉਸ ਕੋਲ ਇੱਕ ਭਰਾ ਦੀ ਇਹ ਨਿਸ਼ਾਨੀ ਸੀ। ਪਿਤਾ ਜੀ ਦੱਸਦੇ ਸਨ ਕਿ ਭਰਾ ਲੁਧਿਆਣੇ ਰਹਿੰਦਾ ਹੈ।

ਸਕੀਨਾ ਨੇ ਦੱਸਿਆ ਕਿ ਉਸ ਨੇ ਵੱਡੇ ਹੋ ਰਹੇ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹੀ ਇੱਕ ਰਿਸ਼ਤਾ ਰਹਿ ਗਿਆ ਸੀ। ਉਸਦੀ ਨਾ ਕੋਈ ਮਾਸੀ ਸੀ ਅਤੇ ਨਾ ਹੀ ਕੋਈ ਚਾਚਾ। ਉਸਦਾ ਮਕਸਦ ਸਿਰਫ ਆਪਣੇ ਭਰਾ ਨੂੰ ਲੱਭਣਾ ਸੀ।

ਜਦੋਂ ਬੇਟੀ ਦੇ ਪਤੀ ਨੂੰ ਸਕੀਨਾ ਦੀ ਕਹਾਣੀ ਦਾ ਪਤਾ ਲੱਗਾ ਤਾਂ ਉਸ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੇ ਯੂਟਿਊਬ ਚੈਨਲ (YouTube channel) ਨੇ ਸਕੀਨਾ ਕੋਲ ਰੱਖੇ ਕੁਝ ਪੱਤਰਾਂ ਦੀ ਮਦਦ ਨਾਲ ਪੰਜਾਬ, ਭਾਰਤ ਵਿੱਚ ਸੰਪਰਕ ਟਰੇਸਿੰਗ ਸ਼ੁਰੂ ਕੀਤੀ। ਪਿਛਲੇ ਸਾਲ ਦੇ ਅੰਤ ਚ ਸਕੀਨਾ ਨੇ ਪਹਿਲੀ ਵਾਰ ਆਪਣੇ ਭਰਾ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਸੀ।

ਇਸ ਤੋਂ ਬਾਅਦ ਸਕੀਨਾ ਅਤੇ ਉਸ ਦੇ ਭਰਾ ਗੁਰਮੇਲ ਦੇ ਪਰਿਵਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਯੋਜਨਾ ਬਣਾਈ। ਗੁਰਮੇਲ ਆਪਣੀ ਭੈਣ ਨੂੰ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਿਆ ਸੀ। ਦੋਵੇਂ ਜੱਫੀ ਪਾ ਕੇ ਬਹੁਤ ਰੋਏ। ਦੋਵੇਂ ਇੱਕ ਦੂਜੇ ਦੀਆਂ ਅੱਖਾਂ ਪੂੰਝ ਰਹੇ ਸਨ। ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਵੀਜ਼ਾ ਦੇਣ, ਤਾਂ ਜੋ ਦੋਵੇਂ ਭੈਣ-ਭਰਾ ਆਪਣੀ ਜ਼ਿੰਦਗੀ ਦੇ ਕੁਝ ਦਿਨ ਇਕ-ਦੂਜੇ ਨਾਲ ਬਿਤਾ ਸਕਣ।

ਸਕੀਨਾ ਦਾ ਭਰਾ ਗੁਰਮੇਲ ਸਿੰਘ ਗਰੇਵਾਲ ਲੁਧਿਆਣਾ ਦੇ ਪਿੰਡ ਜੱਸੋਵਾਲ ਵਿੱਚ ਰਹਿੰਦਾ ਹੈ। ਉਸ ਦੀ ਇੱਕ ਬੇਟੀ ਅਤੇ ਪਤਨੀ ਹੈ। ਹੁਣ ਉਹ 80 ਸਾਲਾਂ ਦਾ ਹੈ। ਪਿਛਲੇ ਸਾਲ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਇਕ ਭੈਣ ਵੀ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ੁਕਰ ਹੈ, ਇਸ ਦੁਨੀਆ ਵਿਚ ਉਨ੍ਹਾਂ ਦਾ ਕੋਈ ਨਾ ਕੋਈ ਹੈ। ਅਗਸਤ 2022 ਵਿੱਚ ਗੁਰਮੇਲ ਸਿੰਘ ਨੇ ਆਪਣਾ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਆਪਣੀ ਭੈਣ ਨੂੰ ਮਿਲਣ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ। ਗੁਰਮੇਲ ਨੇ 76 ਸਾਲਾਂ ਬਾਅਦ ਕਿਸੇ ਪਿਆਰੇ ਨੂੰ ਗਲੇ ਲਗਾਇਆ ਹੈ।

Exit mobile version