BJP-JJP ਗਠਜੋੜ ਟੁੱਟਿਆ, Dushyant Chautala ਨੇ ਕਿਊਂ ਚੁਣਿਆ ਵੱਖਰਾ ਰਾਹ, ਵੇਖੋ ਪੂਰੀ ਰਿਪੋਰਟ
Congress on BJP-JJP Alliance: ਮਨੋਹਰ ਲਾਲ ਖੱਟਰ ਦੇ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਰਿਆਣਾ ਵਿੱਚ ਜੋ ਵੀ ਹੋ ਰਿਹਾ ਹੈ, ਉਹ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕਾਂ ਨੇ ਬਦਲਾਅ ਲਿਆਉਣ ਦਾ ਫੈਸਲਾ ਕੀਤਾ ਹੈ। ਜਨਤਾ ਸੂਬੇ ਦੀ ਮੌਜੂਦਾ ਸਰਕਾਰ ਤੋਂ ਨਾਰਾਜ਼ ਸੀ।
Haryana Politics Updates:ਹਰਿਆਣਾ ਵਿੱਚ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਨਾਲੋਂ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਟੁੱਟਣ ਤੋਂ ਬਾਅਦ ਸੂਬੇ ਵਿੱਚ ਨਵੀਂ ਸਰਕਾਰ ਦਾ ਗਠਨ ਹੋਣ ਜਾ ਰਿਹਾ ਹੈ। ਨਾਇਬ ਸੈਣੀ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਵਿਧਾਇਕਾਂ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਬਣ ਗਈ ਹੈ। ਸੈਣੀ ਦੀ ਪਛਾਣ ਇੱਕ ਓਬੀਸੀ ਆਗੂ ਵਜੋਂ ਹੁੰਦੀ ਹੈ ਅਤੇ ਜ਼ਾਹਰ ਹੈ ਕਿ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਆਪਣਾ ਚਿਹਰਾ ਬਣਾ ਕੇ ਵੱਡੀ ਸਿਆਸੀ ਚਾਲ ਚੱਲ ਰਹੀ ਹੈ। ਅਨਿਲ ਵਿੱਜ ਤੇ ਭਵਿਆ ਬਿਸ਼ਨੋਈ ਹਰਿਆਣਾ ਦੇ ਡਿਪਟੀ ਸੀਐਮ ਹੋਣਗੇ।
ਅਜਿਹੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਕਿਊਂ ਬੀਜੇਪੀ ਅਤੇ ਜੇੇਜੇਪੀ ਦਾ ਗਠਜੋੜ ਟੁੱਟ ਗਿਆ। ਦੋਵਾਂ ਨੂੰ ਕਿਊਂ ਵੱਖਰੇ ਰਸਤੇ ਚੁਣਨੇ ਪਏ। ਜਾਣਨ ਲਈ ਵੋਖੋ ਸਾਡੀ ਇਹ ਖਾਸ ਰਿਪੋਰਟ…