Viral video: ਭਾਬੀ ਨੇ ਹਰਿਆਣਵੀ ਗੀਤ 'ਤੇ ਕੀਤਾ ਡਾਂਸ, ਡੀਜੇ ਫਲੋਰ 'ਤੇ ਨੱਚਦਾ ਦੇਖ ਹਰ ਕੋਈ ਹੈਰਾਨ | Women dance on haryanvi song Jalle 2 went viral know full news details in Punjabi Punjabi news - TV9 Punjabi

Viral video: ਭਾਬੀ ਨੇ ਹਰਿਆਣਵੀ ਗੀਤ ‘ਤੇ ਕੀਤਾ ਡਾਂਸ, ਡੀਜੇ ਫਲੋਰ ‘ਤੇ ਨੱਚਦਾ ਦੇਖ ਹਰ ਕੋਈ ਹੈਰਾਨ

Updated On: 

16 Jun 2024 16:29 PM

Viral video:ਸੋਸ਼ਲ ਮੀਡੀਆ 'ਤੇ ਅਕਸਰ ਲੋਕਾਂ ਦੇ ਡਾਂਸ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇਕ ਦੇਸੀ ਭਾਬੀ ਦਾ ਹਰਿਆਣਵੀ ਗੀਤ 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਭਾਬੀ ਦਾ ਡਾਂਸ ਇਨ੍ਹਾਂ ਵਧੀਆ ਹੈ ਕਿ ਕਿਸੇ ਵੀ ਅਦਾਕਾਰਾ ਨੂੰ ਮਾਤ ਦੇ ਸਕਦੀ ਹੈ।

Viral video: ਭਾਬੀ ਨੇ ਹਰਿਆਣਵੀ ਗੀਤ ਤੇ ਕੀਤਾ ਡਾਂਸ, ਡੀਜੇ ਫਲੋਰ ਤੇ ਨੱਚਦਾ ਦੇਖ ਹਰ ਕੋਈ ਹੈਰਾਨ

ਭਾਬੀ ਨੇ ਹਰਿਆਣਵੀ ਗੀਤ 'ਤੇ ਕੀਤਾ ਡਾਂਸ, VIDEO ਵਾਇਰਲ

Follow Us On

ਤੁਸੀਂ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਡਾਂਸ ਦੇ ਵੀਡੀਓਜ਼ ਦੇਖੇ ਹੋਣਗੇ। ਇਨ੍ਹਾਂ ਵੀਡੀਓਜ਼ ਵਿੱਚ ਕਈ ਵਾਰ ਲੋਕ ਹੱਸੀ ਦਾ ਪਾਤਰ ਵੀ ਬਣ ਜਾਂਦੇ ਹਨ ਅਤੇ ਕਈ ਲੋਕ ਸੱਚੀ ਕਾਫੀ ਵਧੀਆਂ ਡਾਂਸ ਕਰਦੇ ਹਨ। ਅਜਿਹੇ ਵਿੱਚ ਕਈ ਵਾਰ ਨਾਰਮਲ ਡਾਂਸ ਕਰਦੇ ਹੋਏ ਲੋਕ ਵੀਡੀਓ ਬਣਦੇ ਦੇਖ ਜੋਸ਼ ਵਿੱਚ ਆ ਜਾਂਦੇ ਹਨ। ਦੇਸੀ ਭਾਬੀ ਦਾ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਗੀਤ ‘ਤੇ ਔਰਤਾਂ ਜ਼ੋਰਦਾਰ ਨੱਚਦੀਆਂ ਨਜ਼ਰ ਆ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਹੈ।

ਦਰਅਸਲ, ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ‘ਚ ਔਰਤਾਂ ਘਰ ‘ਚ ਹੋ ਰਹੇ ਇਕ ਪ੍ਰੋਗਰਾਮ ਦਾ ਹੈ, ਜਿਸ ‘ਚ ਦੋ ਔਰਤਾਂ ਘੁੰਡ ਕੱਢ ਕੇ ਡਾਂਸ ਕਰ ਰਹੀਆਂ ਹਨ। ਦੋਵੇਂ ਔਰਤਾਂ ਡਾਂਸ ‘ਚ ਇੰਨੀਆਂ ਨਿਪੁੰਨ ਦਿਖਾਈ ਦਿੰਦੀਆਂ ਹਨ ਕਿ ਉਹ ਕਿਸੇ ਵੀ ਅਭਿਨੇਤਰੀ ਨੂੰ ਮਾਤ ਦੇ ਸਕਦੀਆਂ ਹਨ। ਪੂਰੀ ਦੁਨੀਆ ਭਾਰਤੀ ਸੰਗੀਤ ਅਤੇ ਭਾਰਤੀ ਡਾਂਸ ਦੀ ਦੀਵਾਨੀ ਹੈ। ਭਾਬੀਆਂ ਦਾ ਡਾਂਸ ਦੇਖ ਕੇ ਯੂਜ਼ਰਸ ਦਾ ਕਹਿਣਾ ਹੈ ਕਿ ਇਨ੍ਹੀ ਗਰਮੀ ਵਿੱਚ ਹੋਰ ਗਰਮੀ ਵਧਾ ਦਿੱਤੀ। ਭਾਬੀਆਂ ਦਾ ਇਹ ਡਾਂਸ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਸੱਪ ਨੇ ਕੁੱਤੇ ਨੂੰ ਬੁਰੀ ਤਰ੍ਹਾਂ ਫੜਿਆ, ਫਿਰ ਦੇਖੋ ਅੱਗੇ ਕੀ ਹੋਇਆ, ਦੇਖੋ ਹੈਰਾਨ ਕਰ ਦੇਣ ਵਾਲਾ ਵੀਡੀਓ

ਵੀਡੀਓ ਨੂੰ @Moodi43210 ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 57 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕਈ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ। ਅਜਿਹੇ ‘ਚ ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਜ਼ਬਰਦਸਤ ਡਾਂਸ। ਇਕ ਹੋਰ ਯੂਜ਼ਰ ਨੇ ਲਿਖਿਆ…ਇਸ ਨੂੰ ਡਾਂਸ ਕਹਿੰਦੇ ਹਨ, ਬਾਕੀ ਸਭ ਕੁਝ ਬਕਵਾਸ ਹੈ…ਬਾਲੀਵੁੱਡ ਵਾਲਿਆਂ ਨੂੰ ਇਨ੍ਹਾਂ ਤੋਂ ਡਾਂਸ ਸਿੱਖਣਾ ਚਾਹੀਦਾ ਹੈ, ਅੱਜਕੱਲ ਉਹ ਕੁਝ ਵੀ ਬਣਾ ਰਹੇ ਹਨ।

Exit mobile version