Viral Video: ਸ਼ਖਸ ਨੇ ਸੀਮੰਟ ਤੇ ਇੱਟਾਂ ਨਾਲ ਤਿਆਰ ਕੀਤਾ Royal Bed, ਕਲਾ ਸਾਹਮਣੇ ਫੇਲ ਹੋ ਜਾਣਗੇ ਚੰਗੇ-ਚੰਗੇ Carpenter
Amazing Viral Video: ਵਿਅਕਤੀ ਦਾ ਇੱਕ ਜ਼ਬਰਦਸਤ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਸੀਮਿੰਟ ਅਤੇ ਇੱਟਾਂ ਨਾਲ ਅਜਿਹਾ Bed ਤਿਆਰ ਕੀਤਾ ਹੈ। ਜਿਸਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਉਸ ਵਿਅਕਤੀ ਦਾ ਵੀਡੀਓ ਇੰਟਰਨੈੱਟ 'ਤੇ ਆਉਂਦੇ ਹੀ ਲੋਕਾਂ ਵਿੱਚ ਛਾ ਗਿਆ।
ਕੁਝ ਲੋਕਾਂ ਦੇ ਅੰਦਰ ਸ਼ਾਨਦਾਰ ਕਲਾ ਹੁੰਦੀ ਹੈ ਅਤੇ ਉਹ ਆਪਣੇ Talent ਨਾਲ ਦੂਜਿਆਂ ਨੂੰ ਹੈਰਾਨ ਕਰ ਦਿੰਦੇ ਹਨ। ਜਦੋਂ ਵੀ ਇਨ੍ਹਾਂ Talented ਲੋਕਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਸਾਹਮਣੇ ਆਉਂਦੇ ਹਨ, ਉਹ ਤੁਰੰਤ ਵਾਇਰਲ ਹੋ ਜਾਂਦੇ ਹਨ। ਇਸ ਵੇਲੇ ਇਨ੍ਹੀਂ ਦਿਨੀਂ ਇੱਕ ਅਜਿਹੇ ਵਿਅਕਤੀ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਸੀਮਿੰਟ ਨਾਲ ਅਜਿਹਾ Bed ਤਿਆਰ ਕੀਤਾ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਕਾਰੀਗਰ ਦਾ ਨੰਬਰ ਜ਼ਰੂਰ ਮੰਗੋਗੇ।
ਸਾਡੇ ਦੇਸ਼ ਵਿੱਚ ਬਣਨ ਵਾਲੇ Bed ਲੱਕੜ ਦੇ ਬਣੇ ਹੁੰਦੇ ਹਨ ਅਤੇ ਹਰ ਕੋਈ Bed ਨੂੰ ਇੰਨਾ ਮਜ਼ਬੂਤ ਅਤੇ ਆਲੀਸ਼ਾਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਲੋਕਾਂ ਦੀਆਂ ਨਜ਼ਰਾਂ ਉਸ ‘ਤੇ ਟਿਕ ਜਾਣ। ਅੱਜਕੱਲ੍ਹ ਜਿਸ ਲੇਵਲ ‘ਤੇ Bed ਤਿਆਰ ਕੀਤੇ ਜਾ ਰਹੇ ਹਨ, ਉਹ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਉਨ੍ਹਾਂ ਤੋਂ ਨਹੀਂ ਹੱਟਣਗੀਆਂ। ਅਜਿਹੇ ਹੀ ਇਕ ਬੈੱਡ ਦਾ ਵੀਡੀਓ ਇਨੀਂ ਦਿਨੀਂ ਵਾਇਰਲ ਹੋ ਰਿਹਾ ਹੈ। ਇਹ Bed ਨਾ ਸਿਰਫ਼ ਮਜ਼ਬੂਤ ਹੈ ਸਗੋਂ ਬਹੁਤ ਆਕਰਸ਼ਕ ਵੀ ਹੈ। ਇਸ Bed ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਉੱਤੇ ਬਿਲਕੁਲ Royal ਕਾਰੀਗਰੀ ਕੀਤੀ ਗਈ ਹੈ। ਜੋ ਇਸਨੂੰ Aesthetic ਲੁੱਕ ਦੇ ਰਿਹਾ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਕਮਰੇ ਵਿੱਚ ਇੱਟਾਂ ਅਤੇ ਸੀਮਿੰਟ ਨਾਲ Bed ਤਿਆਰ ਕਰ ਰਿਹਾ ਹੈ। ਵਿਅਕਤੀ ਨੇ ਇਸ ਢਾਂਚੇ ਨੂੰ Bed ਦਾ ਆਕਾਰ ਦਿੱਤਾ ਹੈ, ਜੋ ਇਸਨੂੰ ਬਹੁਤ ਆਕਰਸ਼ਕ ਦਿੱਖ ਦੇ ਰਿਹਾ ਹੈ ਅਤੇ ਇਸਦੀ ਸੁੰਦਰਤਾ ਨੂੰ ਹੋਰ ਵਧਾ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਵੀਡੀਓ ਨੂੰ ਲੋਕ ਨਾ ਸਿਰਫ਼ ਦੇਖ ਰਹੇ ਹਨ ਬਲਕਿ ਇਸਨੂੰ ਵੱਡੇ ਪੱਧਰ ‘ਤੇ ਸ਼ੇਅਰ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਮੇਲੇ ਵਿੱਚ ਸਟਾਲ ਤੇ ਸ਼ਖਸ ਨੇ ਮਚਾਇਆ ਧਮਾਲ, ਕੀਤਾ ਅਜਿਹਾ ਕਾਰਨਾਮਾ ਦੁਕਾਨਦਾਰ ਰਹਿ ਗਿਆ ਹੈਰਾਨ
ਇਸ ਵੀਡੀਓ ਨੂੰ ਇੰਸਟਾ ‘ਤੇ mdasad6102 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਖ਼ਬਰ ਦੇ ਲਿਖੇ ਜਾਣ ਤੱਕ, ਇਸਨੂੰ ਕਰੋੜਾਂ ਲੋਕਾਂ ਨੇ ਦੇਖਿਆ ਹੈ ਅਤੇ ਉਹ ਇਸ ‘ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਕਿਰਪਾ ਕਰਕੇ ਮੈਨੂੰ ਇਸ ਕਾਰੀਗਰ ਦਾ ਨੰਬਰ ਦਿਓ…ਮੈਂ ਵੀ ਆਪਣੇ ਘਰ ਵਿੱਚ ਅਜਿਹਾ ਬਿਸਤਰਾ ਬਣਵਾਉਣਾ ਹੈ।’ ਜਦੋਂ ਕਿ ਇੱਕ ਹੋਰ ਨੇ ਵੀਡੀਓ ਦੇਖਣ ਤੋਂ ਬਾਅਦ ਲਿਖਿਆ ਕਿ ਇਹ ਯਕੀਨੀ ਤੌਰ ‘ਤੇ ਰਾਜਿਆਂ ਅਤੇ ਸਮਰਾਟਾਂ ਦੇ ਸਮੇਂ ਦਾ ਇੱਕ ਕਾਰੀਗਰ ਹੈ।