Viral Video: ਹੈੱਲੋ ਫ੍ਰੈਂਡਸ ਪਿੰਕ ਬਿਰਆਨੀ ਖਾ ਲੋ, ਵੋਖੇ ਕੁੜੀ ਦੀ ਬਣਾਈ Barbie Biryani ਦੀ ਵੀਡੀਓ | viral Video women making Barbie Biryani trending due to pink colour know full detail in punjabi Punjabi news - TV9 Punjabi

Viral Video: ਹੈੱਲੋ ਫ੍ਰੈਂਡਸ ਪਿੰਕ ਬਿਰਆਨੀ ਖਾ ਲੋ, ਵੋਖੇ ਕੁੜੀ ਦੀ ਬਣਾਈ Barbie Biryani ਦੀ ਵੀਡੀਓ

Updated On: 

01 Mar 2024 11:08 AM

ਬਿਰਆਨੀ ਇੱਕ ਅਜਿਹੀ ਡਿਸ਼ ਹੈ ਜੋ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਇਸਦਾ ਨਾਮ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਖਾਣਾ ਖਾਣ 'ਚ ਜਿੰਨਾ ਸੁਆਦੀ ਹੈ, ਬਣਾਉਣਾ ਵੀ ਓਨਾ ਹੀ ਮੁਸ਼ਕਲ ਹੈ। ਇਹ ਮਾਸਾਹਾਰੀ ਭੋਜਨ ਦੇ ਸ਼ੌਕੀਨਾਂ ਲਈ ਬਹੁਤ ਵਧੀਆ ਪਕਵਾਨ ਹੋ ਸਕਦਾ ਹੈ। ਇਸ ਦਾ ਸਵਾਦ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵੀ ਦੀਵਾਨਾ ਬਣਾ ਸਕਦਾ ਹੈ ਪਰ ਜੇਕਰ ਕੋਈ ਗੁਲਾਬੀ ਰੰਗ ਦੀ ਬਿਰਆਨੀ ਬਣਾ ਲਵੇ ਤਾਂ ਕੀ ਹੋਵੇਗਾ।

Viral Video: ਹੈੱਲੋ ਫ੍ਰੈਂਡਸ ਪਿੰਕ ਬਿਰਆਨੀ ਖਾ ਲੋ, ਵੋਖੇ ਕੁੜੀ ਦੀ ਬਣਾਈ Barbie Biryani ਦੀ ਵੀਡੀਓ

Barbie Biryani. Photo Credit: (@creamycreationsbyhkr)

Follow Us On

Barbie Biryani: ਅੱਜ ਦੇ ਸਮੇਂ ਵਿੱਚ, ਭੋਜਨ ਵਿੱਚ ਪ੍ਰਯੋਗ ਬਹੁਤ ਵੱਧ ਗਿਆ ਹੈ। ਅੱਜਕਲ ਲੋਕ ਆਪਣੇ ਪਕਵਾਨਾਂ ਨੂੰ ਸਵਾਦਿਸ਼ਟ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕਰਦੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਹਰ ਪਕਵਾਨ ਪ੍ਰਯੋਗ ਨਾਲ ਹੋਰ ਸਵਾਦ ਬਣ ਜਾਵੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤਜਰਬੇ ਦੇ ਨਾਂ ‘ਤੇ ਲੋਕ ਕੁਝ ਅਜਿਹਾ ਕਰ ਦਿੰਦੇ ਹਨ, ਜਿਸ ਨੂੰ ਦੇਖ ਕੇ ਹੀ ਲੋਕ ਚਰਚਾ ਕਰਨ ਲੱਗ ਜਾਂਦੇ ਹਨ। ਅਜਿਹੀ ਹੀ ਇੱਕ ਡਿਸ਼ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਬਿਰਆਨੀ ਇੱਕ ਅਜਿਹੀ ਡਿਸ਼ ਹੈ ਜੋ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਇਸਦਾ ਨਾਮ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਖਾਣਾ ਖਾਣ ‘ਚ ਜਿੰਨਾ ਸੁਆਦੀ ਹੈ, ਬਣਾਉਣਾ ਵੀ ਓਨਾ ਹੀ ਮੁਸ਼ਕਲ ਹੈ। ਇਹ ਮਾਸਾਹਾਰੀ ਭੋਜਨ ਦੇ ਸ਼ੌਕੀਨਾਂ ਲਈ ਬਹੁਤ ਵਧੀਆ ਪਕਵਾਨ ਹੋ ਸਕਦਾ ਹੈ। ਇਸ ਦਾ ਸਵਾਦ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵੀ ਦੀਵਾਨਾ ਬਣਾ ਸਕਦਾ ਹੈ, ਪਰ ਜੇਕਰ ਕੋਈ ਗੁਲਾਬੀ ਰੰਗ ਦੀ ਬਿਰਆਨੀ ਬਣਾਵੇ ਤਾਂ ਕੀ… ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਅੱਜਕੱਲ੍ਹ ‘ਬਾਰਬੀ ਬਿਰਆਨੀ’ ਟ੍ਰੈਂਡ ਵਿੱਚ ਹੈ। ਇਸ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਅਸਮਾਨ ‘ਤੇ ਪਹੁੰਚ ਗਿਆ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਔਰਤ ਨੇ ਗੁਲਾਬੀ ਰੰਗ ਦੀ ਬਿਰਯਾਨੀ ਬਣਾਈ ਹੈ। ਇਸ ਵਿਚ ਉਸ ਨੇ ਗੁਲਾਬੀ ਰੰਗ ਦੇ ਮਸਾਲੇ ਅਤੇ ਚੌਲਾਂ ਦੀ ਵੀ ਵਰਤੋਂ ਕੀਤੀ ਸੀ। ਜਿਸ ਕਾਰਨ ਬਿਰਆਨੀ ਪੂਰੀ ਤਰ੍ਹਾਂ ਨਾਲ ਗੁਲਾਬੀ ਹੋ ਗਈ ਹੈ। ਲੋਕ ਇਸ ਨੂੰ ਬਾਰਬੀ ਬਿਰਯਾਨੀ ਕਹਿ ਰਹੇ ਹਨ। ਇੰਨਾ ਹੀ ਨਹੀਂ ਔਰਤ ਨੇ ਗੁਲਾਬੀ ਰੰਗ ਦਾ ਰਾਇਤਾ ਵੀ ਬਣਾਇਆ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਯਕੀਨਨ ਬਿਰਆਨੀ ਪ੍ਰੇਮੀਆਂ ਦੇ ਦਿਲ ਦਹਿਲ ਗਏ ਹਨ।

ਇਸ ਵੀਡੀਓ ਨੂੰ X ‘ਤੇ creamycreationsbyhkr ਨਾਂ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਇਹ ਖਬਰ ਲਿਖੇ ਜਾਣ ਤੱਕ ਲੱਖਾਂ ਲੋਕ ਇਸਨੂੰ ਪਸੰਦ ਕਰ ਚੁੱਕੇ ਹਨ ਅਤੇ ਕਰੋੜਾਂ ਲੋਕ ਇਸ ਨੂੰ ਦੇਖ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ, ‘ਬਿਰਆਨੀ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਕੌਣ ਕਰਦਾ ਹੈ ਭਾਈ?’ ਜਦਕਿ ਦੂਜੇ ਨੇ ਲਿਖਿਆ, ‘ਹੁਣ ਇਸ ਨੂੰ ਕੌਣ ਖਾਵੇਗਾ?’ ਦੂਜੇ ਨੇ ਲਿਖਿਆ, ‘ਤੁਹਾਡੇ ਲਈ ਨਰਕ ‘ਚ ਵੱਖਰਾ ਤੇਲ ਗਰਮ ਕੀਤਾ ਜਾ ਰਿਹਾ ਹੈ।’ ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰਸ ਨੇ ਇਸ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Exit mobile version