Viral Video: ਭੁੱਖ ਲੱਗੀ ਤਾਂ ਤੋਤੇ ਨੇ ਇੰਝ ਮੰਗੀ ਰੋਟੀ ਕਿ ਯੂਜ਼ਰਸ ਬੋਲੇ – ਵਾਹ ਮਿੱਠੂ ਮੀਆਂ ਤਾਂ ਬੜੇ ਸਮਾਰਟ ਨੇ

Published: 

27 Oct 2023 12:04 PM

Viral News: ਇਸ ਧਰਤੀ ਤੇ ਰਹਿ ਰਹੇ ਸਾਰੇ ਜਾਨਵਰ ਅਤੇ ਪੰਛੀ ਬਹੁਤ ਹੀ ਸਮਝਦਾਰ ਹੁੰਦੇ ਹਨ। ਇਹ ਸਾਰੇ ਆਪਣੀ ਬਾਡੀ ਲੈਂਗਵੈਜ਼ ਨਾਲ ਆਪਣੀ ਗੱਲ ਸਮਝਾਉਣ ਵਿੱਚ ਸਮਰੱਥ ਹੁੰਦੇ ਹਨ। ਪਰ ਕੁਝ ਜਾਨਵਰ ਅਤੇ ਪੰਛੀ ਅਜਿਹੇ ਵੀ ਹੁੰਦੇ ਹਨ ਜੋ ਬੋਲ ਕੇ ਆਪਣੇ ਦਿਲ ਦੀ ਗੱਲ ਕਹਿ ਸਕਦੇ ਹਨ। ਅਜਿਹਾ ਹੀ ਇੱਕ ਪੰਛੀ ਹੈ ਤੋਤਾ। ਤੋਤਾ ਬਹੁਤ ਹੀ ਪਿਆਰਾ ਪੰਛੀ ਮੰਨਿਆ ਜਾਂਦਾ ਹੈ। ਇਹ ਬਹੁਤ ਛੇਤੀ ਇਨਸਾਨਾਂ ਦੀ ਬੋਲੀ ਨੂੰ ਸਮਝ ਕੇ ਬੋਲਣ ਲੱਗਦਾ ਹੈ। ਅਜਿਹੇ ਹੀ ਇੱਕ ਤੋਤੇ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਲੋਕਾਂ ਦਾ ਪਿਆਰ ਬਟੋਰ ਰਿਹਾ ਹੈ।

Viral Video: ਭੁੱਖ ਲੱਗੀ ਤਾਂ ਤੋਤੇ ਨੇ ਇੰਝ ਮੰਗੀ ਰੋਟੀ ਕਿ ਯੂਜ਼ਰਸ ਬੋਲੇ - ਵਾਹ ਮਿੱਠੂ ਮੀਆਂ ਤਾਂ ਬੜੇ ਸਮਾਰਟ ਨੇ

TwitterX @ChapraZila

Follow Us On

ਤੋਤੇ ਨੂੰ ਅਸੀਂ ਪਿਆਰ ਨਾਲ ‘ਮਿੱਠੂ ਮੀਆਂ’ ਵੀ ਕਹਿੰਦੇ ਹਾਂ। ਇੱਕ ਕਹਾਵਤ ਵੀ ਹੈ- ਆਪਣੇ ਮੂੰਹ ਮੀਆਂ ਮਿੱਠੂ ਬਣਨਾ। ਭਾਵ, ਆਪਣੀ ਵਡਿਆਈ ਆਪ ਕਰਨਾ। ਖੈਰ, ਇਨ੍ਹਾਂ ਤੋਤਿਆਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬੋਲਣ ਤੋਂ ਇਲਾਵਾ ਇਨਸਾਨਾਂ ਵਾਂਗ ਗੱਲਾਂ ਵੀ ਕਰਦੇ ਹਨ। ਹਾਂ, ਥੋੜ੍ਹੇ ਜਿਹੇ ਅਭਿਆਸ ਤੋਂ ਬਾਅਦ ਉਹ ਬਹੁਤ ਸਪੱਸ਼ਟ ਬੋਲਣ ਲੱਗਦੇ ਹਨ। ਇਕ ਵਾਰ ਤਾਂ ਬੰਦਾ ਵੀ ਭੁਲੇਖਾ ਖਾ ਜਾਂਦਾ ਹੈ ਕਿ ਇਹ ਤੋਤਾ ਬੋਲ ਰਿਹਾ ਹੈ ਜਾਂ ਇਨਸਾਨ! ਤੋਤੇ ਦੀਆਂ ਗੱਲਾਂ ਕਰਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਨ੍ਹੀਂ ਦਿਨੀਂ ਇੱਕ ਭੁੱਖੇ ਤੋਤਾ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਛਾਇਆ ਹੋਇਆ ਹੈ। ਇਸ ਤੋਤੇ ਨੂੰ ਭੁੱਖ ਲੱਗੀ ਸੀ ਤਾਂ ਉਹ ਰੌਲਾ ਪਾ ਕੇ ਭੋਜਨ ਮੰਗਣਾ ਸ਼ੁਰੂ ਕਰ ਦਿੰਦਾ ਹੈ। ਕਿਸੇ ਨੇ ਇਸ ਨੂੰ ਕੈਮਰੇ ‘ਚ ਕੈਦ ਕਰ ਲਿਆ ਅਤੇ ਵੀਡੀਓ ਵਾਇਰਲ ਹੋ ਗਈ।

ਚਿਹਰੇ ‘ਤੇ ਮੁਸਕਰਾਹਟ ਲਿਆਉਣ ਵਾਲਾ ਇਹ ਵੀਡੀਓ 26 ਅਕਤੂਬਰ ਨੂੰ @ChapraZila ਹੈਂਡਲ ਤੋਂ ਮਾਈਕ੍ਰੋਬਲਾਗਿੰਗ ਸਾਈਟ X ‘ਤੇ ਪੋਸਟ ਕੀਤਾ ਗਿਆ ਸੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ- ਤੋਤੇ ਨੇ ਵੀ ਭੁੱਖ ਲੱਗਣ ‘ਤੇ ਆਪਣਾ ਭੋਜਨ ਮੰਗਣਾ ਸਿੱਖ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਪੋਸਟ ਨੂੰ 2 ਲੱਖ 09 ਹਜ਼ਾਰ ਵਿਊਜ਼ ਅਤੇ ਡੇਢ ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਨਾਲ ਹੀ ਕੁਝ ਯੂਜ਼ਰਸ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਇਸ ਕਲਿੱਪ ਨੂੰ ਬਹੁਤ ਪਿਆਰਾ ਕਿਹਾ, ਜਦਕਿ ਦੂਜੇ ਨੇ ਲਿਖਿਆ ਕਿ ਇਹ ਬਹੁਤ ਪਿਆਰੀ ਹੈ… ਮੇਰੇ ਘਰ ਦਾ ਤੋਤਾ ਮਰਾਠੀ ਵਿੱਚ ਇਹੀ ਗੱਲ ਕਹਿੰਦਾ ਹੈ। ਉੱਧਰ, ਤੋਤੇ ਦਾ ਇਹ ਅੰਦਾਜ਼ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆ ਗਈ!

ਇਹ ਵੀਡੀਓ ਸਿਰਫ 7 ਸਕਿੰਟ ਦਾ ਹੈ। ਇਸ ‘ਚ ਇਕ ਤੋਤਾ ਨਜ਼ਰ ਆ ਰਿਹਾ ਹੈ, ਜੋ ਆਪਣੀ ਗਰਦਨ ਨੂੰ ਪਿੰਜਰੇ ‘ਚੋਂ ਬਾਹਰ ਬਾਹਰ ਕੱਢ ਕੇ ਝਾਕ ਰਿਹਾ ਹੈ। ਅਚਾਨਕ ਉਹ ਉੱਚੀ-ਉੱਚੀ ਬੋਲਣ ਲੱਗਦਾ ਹੈ – ਮੰਮੀ … ਏ ਮੰਮੀ … ਮਿੱਠੂ ਕੋ ਰੋਟੀ ਦੇ ਦੋ, ਮੰਮੀ …