Video Viral-ਗੁਰੂਗ੍ਰਾਮ ਵਿੱਚ Thar ਸਵਾਰ ਦੀ ਸ਼ਰਮਨਾਕ ਹਰਕਤ, ਦਰਵਾਜ਼ਾ ਖੋਲ੍ਹ ਕੇ ਚਲਦੀ ਗੱਡੀ ‘ਚੋਂ ਕੀਤਾ ਪਿਸ਼ਾਬ

Updated On: 

24 Oct 2025 15:05 PM IST

Man Urinates From Moving Thar In Gurugram: ਬੀਤੇ ਕਈ ਦਿਨਾਂ ਤੋਂ ਥਾਰ ਸਵਾਰਾਂ ਵੱਲੋਂ ਕਦੇ ਐਕਸੀਡੈਂਟ ਕਰਨ ਅਤੇ ਓਵਰ ਸਪੀਡਿੰਗ ਵਰਗ੍ਹੀਆਂ ਕਈ ਸ਼ਿਕਾਇਆ ਪੁਲਿਸ ਨੂੰ ਮਿਲੀਆਂ ਹਨ। ਹੁਣ ਤਾਜਾ ਮਾਮਲਾ ਸਾਈਬਰ ਸਿਟੀ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਹੈ, ਜਿਥੋਂ ਦੀਆਂ ਵਿਅਸਤ ਸੜਕਾਂ 'ਤੇ ਖੁੱਲ੍ਹੇਆਮ ਵਾਪਰੀ ਇਸ ਸ਼ਰਮਨਾਕ ਹਰਕਤ ਨੇ ਲੋਕਾਂ ਦੇ ਗੁੱਸੇ ਨੂੰ ਭੜਕਾ ਦਿੱਤਾ ਹੈ। ਸੋਸ਼ਲ ਮੀਡੀਆ ਯੂਜਰਸ ਹਰਿਆਣਾ ਪੁਲਿਸ ਤੋਂ ਨੌਜਵਾਨ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

Video Viral-ਗੁਰੂਗ੍ਰਾਮ ਵਿੱਚ Thar ਸਵਾਰ ਦੀ ਸ਼ਰਮਨਾਕ ਹਰਕਤ, ਦਰਵਾਜ਼ਾ ਖੋਲ੍ਹ ਕੇ ਚਲਦੀ ਗੱਡੀ ਚੋਂ ਕੀਤਾ ਪਿਸ਼ਾਬ

Image Credit source: X/IndianObserver

Follow Us On

Gurugram Thar Viral Video: ਗੁਰੂਗ੍ਰਾਮ ਦੀਆਂ ਸੜਕਾਂ ‘ਤੇ ਥਾਰ ‘ਤੇ ਸਵਾਰ ਇੱਕ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਥਾਰ ਸਾਈਬਰ ਸਿਟੀ ਦੇ ਸਦਰ ਬਾਜ਼ਾਰ ਵਿੱਚੋਂ ਲੰਘ ਰਹੀ ਸੀ, ਤਾਂ ਉਸ ਵਿੱਚ ਸਵਾਰ ਇੱਕ ਨੌਜਵਾਨ ਨੇ ਦਰਵਾਜ਼ਾ ਖੋਲ੍ਹਿਆ ਅਤੇ ਸਰੇਆਮ ਸੜਕ ‘ਤੇ ਹੀ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ। ਇਸ ਇਤਰਾਜ਼ਯੋਗ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਗੁੱਸੇ ਨੂੰ ਭੜਕਾ ਦਿੱਤਾ ਹੈ ਅਤੇ ਉਹ ਇਸ ਨੌਜਵਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਵਾਇਰਲ ਫੁਟੇਜ ਵਿੱਚ ਕਾਲੇ ਰੰਗ ਦੀ ਥਾਰ ਗੁਰੂਗ੍ਰਾਮ ਦੇ ਸਦਰ ਬਾਜ਼ਾਰ ਤੋਂ ਸ਼ਿਵਮੂਰਤੀ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ, ਡਰਾਈਵਰ ਦੇ ਕੋਲ ਬੈਠੇ ਨੌਜਵਾਨ ਨੇ ਦਰਵਾਜ਼ਾ ਖੋਲ੍ਹਿਆ ਅਤੇ ਚਲਦੀ ਗੱਡੀ ਵਿੱਚੋਂ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨ ਦੀ ਇਸ ਬੇਸ਼ਰਮੀ ਭਰੀ ਹਰਕਤ ਨੂੰ ਉਸਦੇ ਪਿੱਛੇ ਚੱਲ ਰਹੇ ਵਿਆਰਤੀ ਨੇ ਰਿਕਾਰਡ ਕੀਤਾ, ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਸਾਈਬਰ ਸਿਟੀ ਦੀਆਂ ਵਿਅਸਤ ਸੜਕਾਂ ‘ਤੇ ਜਨਤਕ ਤੌਰ ‘ਤੇ ਵਾਪਰੀ ਇਸ ਸ਼ਰਮਨਾਕ ਹਰਕਤ ਨੂੰ ਲੈ ਕੇ ਲੋਕ ਕਾਫੀ ਗੁੱਸੇ ਵਿੱਚ ਹਨ। ਸੋਸ਼ਲ ਮੀਡੀਆ ਤੇ ਲੋਕ ਹਰਿਆਣਾ ਪੁਲਿਸ ਤੋਂ ਇਸ ਸ਼ਖਸ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ, ਗੁਰੂਗ੍ਰਾਮ ਪੁਲਿਸ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਗੁਰੂਗ੍ਰਾਮ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਸੰਦੀਪ ਤੁਰਨ ਨੇ ਦੱਸਿਆ ਕਿ ਆਰੋਪੀਆਂ ਖਿਲਾਫ ਨਿਊ ਕਲੋਨੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਪਛਾਣ ਕਰਕੇ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਵੀਡੀਓ ਇੱਥੇ ਦੇਖੋ।