Viral Video: ਮੁੰਡਿਆਂ ਨੇ ਟ੍ਰੇਨ 'ਤੇ ਬਾਈਕ ਨਾਲ ਸੁੱਟਿਆ ਪਾਣੀ, ਅੱਗੇ ਜੋ ਹੋਇਆ ਦੇਖ ਕੇ ਦਿਲ ਹੋ ਜਾਵੇਗਾ ਖੁਸ਼ | viral video pakistan boys prank throwing water with bike on train passenger beats them bike seized Punjabi news - TV9 Punjabi

Viral Video: ਮੁੰਡਿਆਂ ਨੇ ਟ੍ਰੇਨ ‘ਤੇ ਬਾਈਕ ਨਾਲ ਸੁੱਟਿਆ ਪਾਣੀ, ਅੱਗੇ ਜੋ ਹੋਇਆ ਦੇਖ ਕੇ ਦਿਲ ਹੋ ਜਾਵੇਗਾ ਖੁਸ਼

Updated On: 

28 Jun 2024 21:52 PM

ਕਈ ਵਾਰ ਲੋਕ ਪ੍ਰੈਂਕ ਦੇ ਨਾਂ 'ਤੇ ਆਪਣੀ ਹੱਦ ਪਾਰ ਕਰ ਜਾਂਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਇਸ ਵਾਰ ਮਾਮਲਾ ਪਾਕਿਸਤਾਨ ਦਾ ਹੈ, ਜਿੱਥੇ ਮੁੰਡਿਆਂ ਨੂੰ ਅਜਿਹਾ ਪ੍ਰੈਂਕ ਮਹਿੰਗਾ ਪੈ ਗਿਆ ਜਦੋਂ ਯਾਤਰੀਆਂ ਨੇ ਟ੍ਰੇਨ ਰੋਕ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ।

Viral Video: ਮੁੰਡਿਆਂ ਨੇ ਟ੍ਰੇਨ ਤੇ ਬਾਈਕ ਨਾਲ ਸੁੱਟਿਆ ਪਾਣੀ, ਅੱਗੇ ਜੋ ਹੋਇਆ ਦੇਖ ਕੇ ਦਿਲ ਹੋ ਜਾਵੇਗਾ ਖੁਸ਼

ਵਾਇਰਲ ਵੀਡੀਓ (Pic Source: X/@Aadiiroy2)

Follow Us On

ਪਾਕਿਸਤਾਨ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ 4 ਲੜਕਿਆਂ ਨੂੰ ਬਾਈਕ ਨਾਲ ਟ੍ਰੇਨ ‘ਤੇ ਪਾਣੀ ਦਾ ਛਿੜਕਾਅ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵਾਇਰਲ ਵੀਡੀਓ ਨੂੰ ਦੇਖ ਕੇ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ। ਪ੍ਰੈਂਕ ਵੀਡੀਓ ਬਣਾ ਕੇ ਬਾਈਕ ਸਟੰਟ ਕਰਨ ਵਾਲੇ ਲੜਕਿਆਂ ਨੂੰ ਸਖ਼ਤ ਸਜ਼ਾ ਦਿੱਤੀ ਗਈ। ਦਰਅਸਲ, ਮਸਤੀ ਕਰ ਰਹੇ ਮੁੰਡਿਆਂ ਨੂੰ ਪਤਾ ਹੀ ਨਹੀਂ ਸੀ ਕਿ ਟ੍ਰੇਨ ਰੁਕ ਸਕਦੀ ਹੈ। ਹੁਣ ਟ੍ਰੇਨ ਰੁਕਣ ਤੋਂ ਬਾਅਦ ਉਨ੍ਹਾਂ ਨਾਲ ਜੋ ਹੋਇਆ, ਉਸ ਨੂੰ ਦੇਖ ਕੇ ਲੋਕ ਹਾਸਾ ਨਹੀਂ ਰੋਕ ਪਾ ਰਹੇ ਹਨ।

ਬਾਈਕ ਨਾਲ ਟ੍ਰੇਨ ‘ਤੇ ਪਾਣੀ ਦੇ ਸੁੱਟਣ ਵਾਲੇ ਮੁੰਡਿਆਂ ਨੂੰ ਸਜ਼ਾ ਦੇਣ ਲਈ ਯਾਤਰੀਆਂ ਨੇ ਟ੍ਰੇਨ ਨੂੰ ਰੋਕਿਆ ਅਤੇ ਪ੍ਰੈਂਕ ਕਰਨ ਵਾਲਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਿਸ ਨੇ ਉਨ੍ਹਾਂ ਦੀ ਮੋਟਰਸਾਈਕਲ ਵੀ ਜ਼ਬਤ ਕਰ ਲਈ ਹੈ। ਰੇਲਵੇ ਟ੍ਰੈਕ ‘ਤੇ ਅਜਿਹਾ ਖਤਰਨਾਕ ਪ੍ਰੈਂਕ ਕਰਨਾ ਉਨ੍ਹਾਂ ਨੂੰ ਇੰਨਾ ਮਹਿੰਗਾ ਪਿਆ ਕਿ ਹੁਣ ਉਹ ਭਵਿੱਖ ‘ਚ ਅਜਿਹੀ ਹਰਕਤ ਕਰਨ ਤੋਂ ਪਹਿਲਾਂ 10 ਵਾਰ ਸੋਚਣਗੇ।

ਵੀਡੀਓ ਦੇਖਣ ਤੋਂ ਬਾਅਦ ਲੋਕ ਕਮੈਂਟਸ ‘ਚ ਹਾਸੇ ਦੇ ਇਮੋਜੀ ਨਾਲ ਪ੍ਰਤੀਕਿਰਿਆ ਦੇ ਰਹੇ ਹਨ, ਉੱਥੇ ਹੀ ਕੁਝ ਯੂਜ਼ਰ ਮਜ਼ਾਕ ਕਰਨ ਵਾਲਿਆਂ ਨੂੰ ਕੁੱਟਣ ਨੂੰ ਵੀ ਜਾਇਜ਼ ਠਹਿਰਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਇਨ੍ਹਾਂ ਅਨਪੜ੍ਹ ਲੋਕਾਂ ਨਾਲ ਬਹੁਤ ਚੰਗਾ ਹੋਇਆ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਹੋ ਸਕਦਾ ਹੈ ਕਿ ਮੁੰਡੇ ਹੀਟਵੇਵ ਕਾਰਨ ਅਜਿਹਾ ਕਰ ਰਹੇ ਹੋਣ।

Exit mobile version