Viral Video: ਪੇਰੂ ਵਿੱਚ ਸਥਾਨਕ ਫੁੱਟਬਾਲ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ ਫੁੱਟਬਾਲਰ ਦੀ ਮੌਤ, ਕਈ ਜ਼ਖਮੀ | viral video peru footballer died lightning strike Punjabi news - TV9 Punjabi

Shocking Video: ਫੁੱਟਬਾਲ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ ਫੁੱਟਬਾਲਰ ਦੀ ਮੌਤ, ਕਈ ਜ਼ਖਮੀ

Updated On: 

04 Nov 2024 18:36 PM

ਪੇਰੂ ਵਿੱਚ ਇੱਕ ਸਥਾਨਕ ਫੁੱਟਬਾਲ ਮੈਚ ਦੌਰਾਨ ਜੋਸ ਹਿਊਗੋ ਡੇ ਲਾ ਕਰੂਜ਼ ਮੇਜ਼ਾ ਨਾਂ ਦੇ 39 ਸਾਲਾ ਫੁਟਬਾਲਰ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਅਸਮਾਨੀ ਬਿਜਲੀ ਸੀ ਜਦਕਿ ਕਈ ਹੋਰ ਖਿਡਾਰੀ ਵੀ ਜ਼ਖਮੀ ਹੋ ਗਏ। ਮਰਨ ਵਾਲੇ ਫੁੱਟਬਾਲਰ ਦੀ ਪਛਾਣ ਇੱਕ ਡਿਫੈਂਡਰ ਵਜੋਂ ਹੋਈ ਹੈ। ਜਦੋਂ ਕਿ ਗੋਲਕੀਪਰ ਜੋਨ ਚੋਕਾ ਬਹੁਤ ਗੰਭੀਰ ਹਾਲਤ ਵਿੱਚ ਹੈ।

Shocking Video: ਫੁੱਟਬਾਲ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ ਫੁੱਟਬਾਲਰ ਦੀ ਮੌਤ, ਕਈ ਜ਼ਖਮੀ

ਵਾਇਰਲ ਵੀਡੀਓ (Pic Source: X/@Weathermonitors)

Follow Us On

ਪੇਰੂ ਵਿੱਚ ਇੱਕ ਸਥਾਨਕ ਫੁੱਟਬਾਲ ਮੈਚ ਦੌਰਾਨ ਜੋਸ ਹਿਊਗੋ ਡੇ ਲਾ ਕਰੂਜ਼ ਮੇਜ਼ਾ ਨਾਂ ਦੇ 39 ਸਾਲਾ ਫੁਟਬਾਲਰ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਅਸਮਾਨੀ ਬਿਜਲੀ ਸੀ ਜਦਕਿ ਕਈ ਹੋਰ ਖਿਡਾਰੀ ਵੀ ਜ਼ਖਮੀ ਹੋ ਗਏ। ਮਰਨ ਵਾਲੇ ਫੁੱਟਬਾਲਰ ਦੀ ਪਛਾਣ ਇੱਕ ਡਿਫੈਂਡਰ ਵਜੋਂ ਹੋਈ ਹੈ। ਜਦੋਂ ਕਿ ਗੋਲਕੀਪਰ ਜੋਨ ਚੋਕਾ ਬਹੁਤ ਗੰਭੀਰ ਹਾਲਤ ਵਿੱਚ ਹੈ।

ਬਹੁਤ ਹੀ ਖ਼ਤਰਨਾਕ ਮੌਸਮ ਵਿੱਚ ਜੁਵੇਂਟੁਡ ਬੇਲਾਵਿਸਟਾ ਅਤੇ ਫੈਮਿਲੀਆ ਚੋਕਾ ਵਿਚਕਾਰ ਇੱਕ ਸਥਾਨਕ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਇਸ ਘਟਨਾ ਦੀ ਵੀਡੀਓ ਜਿਸ ਵਿੱਚ, ਮੈਦਾਨ ਦੇ ਵਿਚਕਾਰ ਬਿਜਲੀ ਡਿੱਗੀ ਇਸ ਨੇ ਕਈ ਖਿਡਾਰੀਆਂ ਨੂੰ ਲਪੇਟ ਵਿੱਚ ਲੈ ਲਿਆ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਹੈਰਾਨ ਸਨ ਕਿ ਇੰਨੇ ਖਤਰਨਾਕ ਮੌਸਮ ‘ਚ ਮੈਚ ਸ਼ੁਰੂ ਹੋਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ।

ਜਦੋਂ ਖਿਡਾਰੀ ਮੈਦਾਨ ਛੱਡ ਕੇ ਜਾ ਰਹੇ ਸਨ ਤਾਂ ਰੈਫਰੀ ਵੱਲੋਂ ਮੈਚ ਰੋਕਣ ਦੇ ਕੁਝ ਹੀ ਮਿੰਟਾਂ ਬਾਅਦ ਮੈਦਾਨ ਵਿੱਚ ਬਿਜਲੀ ਡਿੱਗ ਗਈ। ਜ਼ਖਮੀ ਖਿਡਾਰੀਆਂ ਨੂੰ ਹਸਪਤਾਲ ਭੇਜਿਆ ਗਿਆ, ਉਥੇ ਹੀ ਡੇ ਲਾ ਕਰੂਜ਼ ਨੂੰ ਹਸਪਤਾਲ ਪਹੁੰਚਣ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।

Exit mobile version