Viral: AC ਤੋਂ ਡਿੱਗਦੇ ਪਾਣੀ ਨੂੰ ਪ੍ਰਸ਼ਾਦ ਸਮਝ ਕੇ ਪੀਂਦੇ ਨਜ਼ਰ ਆਏ ਲੋਕ, ਹੁਣ ਵੀਡੀਓ ਹੋ ਰਿਹਾ ਹੈ ਵਾਇਰਲ
Viral Video: ਮੰਦਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਲੋਕ ਅਜਿਹਾ ਕਿਵੇਂ ਕਰ ਸਕਦੇ ਹਨ। ਵੀਡੀਓ 'ਚ ਲੋਕ ਕੰਧ ਤੋਂ ਡਿੱਗਣ ਵਾਲੇ ਪਾਣੀ ਨੂੰ ਪ੍ਰਸ਼ਾਦ ਸਮਝ ਕੇ ਪੀ ਰਹੇ ਹਨ ਜਦਕਿ ਇਹ AC ਵਾਲਾ ਪਾਣੀ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਇਕ ਔਰਤ ਨੂੰ ਕਹਿੰਦਾ ਹੈ, 'ਇਹ AC ਵਾਲਾ ਪਾਣੀ ਹੈ, ਇਹ ਠਾਕੁਰ ਜੀ ਦੇ ਪੈਰਾਂ ਦਾ ਪਾਣੀ ਨਹੀਂ ਹੈ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3.8 ਮਿਲੀਅਨ ਲੋਕ ਦੇਖ ਚੁੱਕੇ ਹਨ।
ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮੰਦਰ ‘ਚ ਪਹੁੰਚ ਕੇ ਭਗਵਾਨ ਦੇ ਦਰਸ਼ਨ ਕਰਦੇ ਹਨ। ਮੰਦਰ ਵਿੱਚ ਕੁਝ ਸਮਾਂ ਬਿਤਾਉਂਦੇ ਹਨ, ਭਗਤੀ ਕਰਦੇ ਹਨ ਅਤੇ ਉੱਥੋਂ ਮਿਲਣ ਵਾਲਾ ਪ੍ਰਸਾਦ ਜ਼ਰੂਰ ਗ੍ਰਹਿਣ ਕਰਦੇ ਹਨ। ਪਰ ਕਈ ਵਾਰ ਲੋਕ ਮੰਦਰ ਵਿਚ ਵੀ ਮੂਰਖਤਾ ਭਰੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਮਗਰ-ਮਗਰ ਦੂਜੇ ਵੀ ਅਜਿਹਾ ਕਰਨ ਲੱਗ ਪੈਂਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਮੰਦਰ ਦੀ ਕੰਧ ‘ਤੇ ਹਾਥੀ ਦੇ ਮੂੰਹ ‘ਚੋਂ ਪਾਣੀ ਟਪਕ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਦੀ ਭੀੜ ਵੀ ਦੇਖਣ ਨੂੰ ਮਿਲਦੀ ਹੈ ਜੋ ਉਸ ਪਾਣੀ ਨੂੰ ਗਲਾਸ ਜਾਂ ਹੱਥਾਂ ਵਿਚ ਲੈ ਰਹੇ ਹਨ। ਕੁਝ ਲੋਕ ਇਸ ਪਾਣੀ ਨੂੰ ਪ੍ਰਸ਼ਾਦ ਸਮਝ ਕੇ ਪੀ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਮੱਥੇ ‘ਤੇ ਲਗਾ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਇਕ ਔਰਤ ਨੂੰ ਕਹਿੰਦਾ ਹੈ, ‘ਇਹ AC ਵਾਲਾ ਪਾਣੀ ਹੈ, ਇਹ ਠਾਕੁਰ ਜੀ ਦੇ ਪੈਰਾਂ ਦਾ ਪਾਣੀ ਨਹੀਂ ਹੈ।’ ਵੀਡੀਓ ਵਿੱਚ ਉਹ ਅੱਗੇ ਦੱਸਦਾ ਹੈ ਕਿ ਮੰਦਰ ਦੇ ਪੁਜਾਰੀਆਂ ਨੇ ਦੱਸਿਆ ਹੈ ਕਿ ਪਾਣੀ ਏਸੀ ਤੋਂ ਆਉਂਦਾ ਹੈ, ਸਾਡੇ ਠਾਕੁਰ ਜੀ ਦੇ ਪੈਰਾਂ ਤੋਂ ਨਹੀਂ। ਉਹ ਵੀਡੀਓ ਵਿੱਚ ਲੋਕਾਂ ਨੂੰ ਸਾਵਧਾਨ ਵੀ ਕਰਦਾ ਹੈ।
Serious education is needed 100%
People are drinking AC water, thinking it is ‘Charanamrit’ from the feet of God !! pic.twitter.com/bYJTwbvnNK
— ZORO (@BroominsKaBaap) November 3, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਮੰਦਰ ਚ ਚੱਪਲਾਂ ਨੂੰ ਬਚਾਉਣ ਲਈ ਸ਼ਖਸ ਨੇ ਲਗਾਇਆ ਅਨੋਖਾ ਜੁਗਾੜ, ਚੋਰ ਚਾਹੇ ਤਾਂ ਵੀ ਚੋਰੀ ਨਹੀਂ ਕਰ ਸਕੇਗਾ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @BroominsKaBaap ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਗੰਭੀਰ ਸਿੱਖਿਆ ਦੀ ਜ਼ਰੂਰਤ ਹੈ। ਲੋਕ AC ਵਾਲਾ ਪਾਣੀ ਇਹ ਸਮਝ ਕੇ ਪੀ ਰਹੇ ਹਨ ਕਿ ਇਹ ਰੱਬ ਦੇ ਚਰਨਾਂ ਦਾ ਅੰਮ੍ਰਿਤ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3.8 ਮਿਲੀਅਨ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਹੁਣ ਸਾਰੇ ਸ਼ਰਧਾਲੂ ਚਰਨਾਮ੍ਰਿਤ ਪੀ ਕੇ ਅਮਰ ਹੋ ਗਏ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਘੱਟੋ-ਘੱਟ ਮੰਦਿਰ ਟਰੱਸਟ ਲੋਕਾਂ ਨੂੰ ਸਾਵਧਾਨ ਕਰਨ ਲਈ ਨੋਟਿਸ ਲਗਾ ਸਕਦਾ ਸੀ।