Shocking Video: ਔਰਤ ਦੀ ਜੁੱਤੀ ਦੇ ਅੰਦਰ ਬੈਠਾ ਮਿਲਿਆ ਸੱਪ, ਦੋਖੋ ਡਰਾਉਣੀ ਵੀਡੀਓ | viral video on social media snake hiding in the shoes Punjabi news - TV9 Punjabi

Shocking Video: ਔਰਤ ਦੀ ਜੁੱਤੀ ਦੇ ਅੰਦਰ ਬੈਠਾ ਮਿਲਿਆ ਸੱਪ, ਦੋਖੋ ਡਰਾਉਣੀ ਵੀਡੀਓ

Updated On: 

04 Jul 2024 16:23 PM

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਔਰਤ ਦੀ ਜੁੱਤੀ ਜ਼ਮੀਨ 'ਤੇ ਰੱਖੀ ਹੋਈ ਹੈ। ਇੱਕ ਆਦਮੀ ਪਤਲੀ ਸੋਟੀ ਨਾਲ ਜੁੱਤੀ ਦੇ ਅੰਦਰ ਲੁਕੇ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਥੋੜੀ ਦੇਰ ਬਾਅਦ ਸੱਪ ਅੰਦਰੋਂ ਬਾਹਰ ਨਿਕਲਦਾ ਹੈ ਅਤੇ ਆਪਣੇ ਫੰਨ ਫੈਲਾਉਂਦਾ ਹੈ। ਵਿਅਕਤੀ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਪਰ ਸੱਪ ਆਪਣੇ ਫੰਨ ਨੂੰ ਇਸ ਤਰ੍ਹਾਂ ਫੈਲਾਉਂਦਾ ਦਿਖਾਈ ਦਿੰਦਾ ਹੈ ਜਿਵੇਂ ਕੋਈ ਉਸ ਦੇ ਨੇੜੇ ਆ ਗਿਆ ਤਾਂ ਉਹ ਡੰਗ ਲਵੇਗਾ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Shocking Video: ਔਰਤ ਦੀ ਜੁੱਤੀ ਦੇ ਅੰਦਰ ਬੈਠਾ ਮਿਲਿਆ ਸੱਪ, ਦੋਖੋ ਡਰਾਉਣੀ ਵੀਡੀਓ

ਵਾਇਰਲ ਵੀਡੀਓ (Pic Source:X/@MindhackD)

Follow Us On

ਬਰਸਾਤ ਦੇ ਮੌਸਮ ਵਿੱਚ ਸੱਪਾਂ ਦਾ ਡਰ ਕਾਫੀ ਵੱਧ ਜਾਂਦਾ ਹੈ। ਕਈ ਵਾਰ ਸੱਪ ਲੋਕਾਂ ਦੇ ਘਰਾਂ ਅੰਦਰ ਬੈਠੇ ਪਾਏ ਜਾਂਦੇ ਹਨ। ਅੱਜਕਲ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਨ੍ਹਾਂ ‘ਚ ਅਜੀਬ ਥਾਵਾਂ ਤੋਂ ਸੱਪ ਨਿਕਲਦੇ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਆਦਮੀ ਦੀ ਪੈਂਟ ਦੇ ਅੰਦਰ ਸੱਪ ਨਜ਼ਰ ਆ ਰਿਹਾ ਸੀ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਜਿਪਸੀ ਡਰਾਈਵਰ ਦੀ ਕਮੀਜ਼ ਵਿੱਚ ਇੱਕ ਛੋਟਾ ਸੱਪ ਬੈਠਾ ਦਿਖਾਈ ਦੇ ਰਿਹਾ ਸੀ। ਹੁਣ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਔਰਤ ਦੀ ਜੁੱਤੀ ਜ਼ਮੀਨ ‘ਤੇ ਰੱਖੀ ਹੋਈ ਹੈ। ਇੱਕ ਆਦਮੀ ਪਤਲੀ ਸੋਟੀ ਨਾਲ ਜੁੱਤੀ ਦੇ ਅੰਦਰ ਲੁਕੇ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਥੋੜੀ ਦੇਰ ਬਾਅਦ ਸੱਪ ਅੰਦਰੋਂ ਬਾਹਰ ਨਿਕਲਦਾ ਹੈ ਅਤੇ ਆਪਣੇ ਫੰਨ ਫੈਲਾਉਂਦਾ ਹੈ। ਵਿਅਕਤੀ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਪਰ ਸੱਪ ਆਪਣੇ ਫੰਨ ਨੂੰ ਇਸ ਤਰ੍ਹਾਂ ਫੈਲਾਉਂਦਾ ਦਿਖਾਈ ਦਿੰਦਾ ਹੈ ਜਿਵੇਂ ਕੋਈ ਉਸ ਦੇ ਨੇੜੇ ਆ ਗਿਆ ਤਾਂ ਉਹ ਡੰਗ ਲਵੇਗਾ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।


ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @MindhackD ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ‘ਸਾਵਧਾਨ ਰਹੋ, ਇਸ ਬਰਸਾਤ ਦੇ ਮੌਸਮ ਵਿੱਚ ਆਪਣੇ ਪੈਰ ਸਿੱਧੇ ਜੁੱਤੀਆਂ ਜਾਂ ਸੈਂਡਲ ਵਿੱਚ ਨਾ ਪਾਓ। ਉਹਨਾਂ ਨੂੰ ਘੱਟੋ-ਘੱਟ ਦੋ ਝਾੜੋ, ਉਹਨਾਂ ਨੂੰ ਜ਼ਮੀਨ ‘ਤੇ ਸੁੱਟੋ ਅਤੇ ਉਹਨਾਂ ਦੀ ਜਾਂਚ ਕਰੋ, ਤਦ ਹੀ ਉਹਨਾਂ ਨੂੰ ਪਹਿਣੋ।

Exit mobile version