Viral: ਕੁੜੀ ਨੇ “ਰਹਿਣਾ ਹੈ ਤੇਰੇ ਦਿਲ ਮੇਂ” ਦੇ ਗਾਣੇ “ਜ਼ਰਾ ਜ਼ਰਾ” ਨੂੰ ਸੰਸਕ੍ਰਿਤ ਵਿੱਚ ਗਾਇਆ, ਸੁਣ ਕੇ ਖੜੇ ਹੋ ਗਏ ਲੂ-ਕੰਡੇ!
Zara Zara Sanskrit Version: ਸਦਾਬਹਾਰ ਰੋਮਾਂਟਿਕ ਗੀਤ "ਜ਼ਰਾ ਜ਼ਰਾ" ਦਾ ਇੱਕ ਸੰਸਕ੍ਰਿਤ ਸੰਸਕਰਣ ਸਮਸ਼ਿਟੀ ਗੁੱਬੀ ਨਾਂ ਦੀ ਇੱਕ ਯੂਜਰ @sanskritsparrow ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਅਪਲੋਡ ਹੁੰਦੇ ਹੀ ਤੁਰੰਤ ਵਾਇਰਲ ਹੋ ਗਿਆ, ਜੋ ਸੋਸ਼ਲ ਮੀਡੀਆ ਯੂਜਰਸ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।
Image Credit source: Instagram/@sanskritsparrow
2001 ਦੀ ਬਾਲੀਵੁੱਡ ਫਿਲਮ “ਰਹਿਣਾ ਹੈ ਤੇਰੇ ਦਿਲ ਮੇਂ” (Rehnaa hai terre Dil Mein) ਦਾ ਸਦਾਬਹਾਰ ਰੋਮਾਂਟਿਕ ਗੀਤ “ਜ਼ਰਾ ਜ਼ਰਾ” ਇੱਕ ਵਾਰ ਫਿਰ ਚਰਚਾ ਵਿੱਚ ਹੈ। ਗੀਤ ਦੇ ਬੋਲ ਅਤੇ ਸੁਰ ਅਜੇ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਖਾਸ ਸਥਾਨ ਰੱਖਦੇ ਹਨ, ਪਰ ਹੁਣ ਇਸਦੇ ਸੰਸਕ੍ਰਿਤ ਵਰਜਨ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਇੱਕ ਕੁੜੀ ਨੇ ਇਸ ਗੀਤ ਨੂੰ ਸੰਸਕ੍ਰਿਤ ਵਿੱਚ ਇੰਨੀ ਖੂਬਸੂਰਤੀ ਨਾਲ ਗਾਇਆ ਹੈ (Zara Zara Sanskrit Version)ਕਿ ਲੋਕ ਸੁਣ ਕੇ ਮੰਤਰਮੁਗਧ ਹੋ ਗਏ ਹਨ। ਇਸ ਤੋਂ ਇਲਾਵਾ, ਇਸਨੂੰ “ਹੁਣ ਤੱਕ ਦਾ ਸਭ ਤੋਂ ਬੈਸਟ ਵਰਜਨ” ਕਿਹਾ ਜਾ ਰਿਹਾ ਹੈ।
ਇਸ ਵੀਡੀਓ ਨੂੰ ਸਮਸ਼ਿਟੀ ਗੁੱਬੀ, @sanskritsparrow ਨਾਮਕ ਇੱਕ ਇੰਸਟਾਗ੍ਰਾਮ ਯੂਜਰ ਵੱਲੋਂ ਸ਼ੇਅਰ ਸਾਂਝਾ ਕੀਤਾ ਗਿਆ ਹੈ। ਇਹ ਵੀਡੀਓ ਅਪਲੋਡ ਹੋਣ ਤੋਂ ਤੁਰੰਤ ਬਾਅਦ ਵਾਇਰਲ ਹੋ ਗਿਆ, ਜੋ ਕਿ ਨੇਟੀਜ਼ਨਸ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ਵੀਡੀਓ ਨੂੰ 850,000 ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 95,000 ਤੋਂ ਵੱਧ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਹੈ।
ਲੋਕ ਬੋਲੇ, “ਸੰਸਕ੍ਰਿਤ ਵਿੱਚ ਹਰ ਚੀਜ ਖੂਬਸੂਰਤ ਹੋ ਜਾਂਦੀ ਹੈ”
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਨੇਟੀਜ਼ਨਸ ਕਮੈਂਟ ਸੈਕਸ਼ਨ ਵਿੱਚ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਹਨ। ਇੱਕ ਯੂਜਰ ਨੇ ਟਿੱਪਣੀ ਕੀਤੀ, “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ‘ਜ਼ਰਾ ਜ਼ਰਾ’ ਦਾ ਸੰਸਕ੍ਰਿਤ ਸੰਸਕਰਣ ਇੰਨਾ ਸ਼ਾਨਦਾਰ ਹੋ ਸਕਦਾ ਹੈ। ਇਹ ਸੰਸਕਰਣ ਸੱਚਮੁੱਚ ਮਨਮੋਹਕ ਹੈ।” ਇੱਕ ਹੋਰ ਨੇ ਕਿਹਾ, “ਸੰਸਕ੍ਰਿਤ ਵਿੱਚ ਹਰ ਚੀਜ਼ ਨੂੰ ਸੁੰਦਰ ਬਣਾਉਣ ਦੀ ਸ਼ਕਤੀ ਹੈ।” ਕਈਆਂ ਨੇ ਇਸਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਸੰਸਕਰਣ ਕਰਾਰ ਦਿੱਤਾ ਹੈ।
‘ਜ਼ਰਾ ਜ਼ਰਾ’ ਗੀਤ ਕਰਨਾਟਕ ਗਾਇਕਾ ਅਤੇ ਅਦਾਕਾਰਾ ਬੰਬੇ ਜੈਸ਼੍ਰੀ ਦੁਆਰਾ ਗਾਇਆ ਗਿਆ ਹੈ। ਇਸ ਗੀਤ ਨੂੰ ਆਰ. ਮਾਧਵਨ ਅਤੇ ਦੀਆ ਮਿਰਜ਼ਾ ਤੇ ਫਿਲਮਾਇਆ ਗਿਆ ਹੈ ਇਹ ਗੀਤ ਪ੍ਰੇਮੀਆਂ ਵਿਚਕਾਰ ਨਾਜ਼ੁਕ ਭਾਵਨਾਵਾਂ ਨੂੰ ਸੁੰਦਰਤਾ ਨਾਲ ਦਰਸਾਉਂਦਾ ਹੈ। ਤਾਂ, ਤੁਸੀਂ ਇਸ ਸੰਸਕ੍ਰਿਤ ਸੰਸਕਰਣ ਬਾਰੇ ਕੀ ਸੋਚਦੇ ਹੋ? ਸਾਨੂੰ ਦੱਸੋ।
