Viral Video: ਮਾਮੂਲੀ ਗੱਲ ਨੂੰ ਲੈ ਕੇ ਵਿਵਾਦ, ਬੋਨੇਟ ‘ਤੇ ਬੈਠਾ ਘਸੀਟਦਾ ਲੈ ਗਿਆ ਕਾਰ ਡਰਾਈਵਰ
Viral Video: ਥਾਣਾ ਸ਼ਿਮਲਾਪੁਰੀ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਸਬੰਧੀ ਵਕੀਲ ਪਾਲੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
Viral Video: ਲੁਧਿਆਣਾ ਦੇ ਅਰੋੜਾ ਪੈਲਸ ਨਜ਼ਦੀਕ ਚੌਂਕ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗੱਡੀ ਟੱਚ ਹੋਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਇੱਕ ਗੱਡੀ ਵਿੱਚ ਸਵਾਰ ਵਕੀਲ ਦੇ ਵੱਲੋਂ ਜਦੋਂ ਇਸ ਗੱਲ ਦਾ ਵਿਰੋਧ ਜਤਾਇਆ ਗਿਆ। ਉਸ ਨੇ ਜਦ ਕਾਰ ਰੋਕੀ ਤਾਂ ਇਸ ਕਾਰ ‘ਚ ਸਵਾਰ ਨੌਜਵਾਨਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਵਕੀਲ ਉਸ ਗੱਡੀ ਦੇ ਅੱਗੇ ਆ ਗਿਆ ਅਤੇ ਨੌਜਵਾਨਾਂ ਨੇ ਬੋਨਟ ਤੇ ਹੀ ਵਕੀਲ ਨੂੰ ਬਿਠਾ ਗੱਡੀ ਨੂੰ ਭਜਾਉਂਦੇ ਹੋਏ ਨਜ਼ਰ ਆਏ ਤੇ ਉਸ ਨੂੰ 200 ਮੀਟਰ ਤੱਕ ਘਸੀੜਦਿਆ ਲੈ ਗਏ।
ਵਕੀਲ ਕ੍ਰਿਸ਼ਨ ਪਾਲੀ ਨੇ ਕਿਹਾ ਕਿ ਅਰੋੜਾ ਪੈਲਸ ਦੀਆਂ ਲਾਈਟਾਂ ਤੇ ਉਹਨਾਂ ਦੇ ਅੱਗੇ ਆ ਕੇ ਇੱਕ ਗੱਡੀ ਖੜਦੀ ਹੈ। ਉਹਨਾਂ ਦੇ ਨਾਲ 3-4 ਨੌਜਵਾਨ ਗੱਡੀ ਚੋਂ ਉਤਰਨ ਉਪਰਾਂਤ ਹੱਥਾਪਾਈ ਕਰਦੇ ਨੇ ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਗੱਡੀ ਦੇ ਅੱਗੇ ਖੜੇ ਹੋ ਕੇ ਗੱਡੀ ਨੂੰ ਰੋਕਣ ਦੇ ਯਤਨ ਕੀਤੇ, ਪਰ ਗੱਡੀ ਚਾਲਕ ਨੇ ਤੇਜ਼ ਰਫਤਾਰ ਗੱਡੀ ਭਜਾ ਲਈ। ਕਾਫੀ ਦੂਰ ਤੱਕ ਉਸ ਨੂੰ ਘਸੀਟਦਾ ਹੋਇਆ ਲੈ ਗਿਆ। ਇਸ ਦੌਰਾਨ ਉਸ ਨੇ ਥਾਣਾ ਸ਼ਿਮਲਾਪੁਰੀ ਨੂੰ ਇਸ ਸਬੰਧੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ।
ਦੇਖੋ ਵੀਡੀਓ
ਹਾਲਾਂਕਿ ਥਾਣਾ ਸ਼ਿਮਲਾਪੁਰੀ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਸਬੰਧੀ ਵਕੀਲ ਪਾਲੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।