ਬੈਂਗਲੁਰੂ ‘ਚ ਹਿੰਦੀ ਬੋਲਣ ਵਾਲਿਆਂ ਤੋਂ ਵੱਧ ਪੈਸੇ ਵਸੂਲਦੇ ਹਨ ਆਟੋ ਚਾਲਕ, ਵਾਇਰਲ ਵੀਡੀਓ ਨੇ ਮਚਾਇਆ ਹੰਗਾਮਾ
Bengaluru Auto Drivers: ਵਾਇਰਲ ਹੋ ਰਹੀ ਵੀਡੀਓ ਵਿੱਚ, ਬੈਂਗਲੁਰੂ ਵਿੱਚ ਆਟੋ ਡਰਾਈਵਰ ਭਾਸ਼ਾ ਦੇ ਅਧਾਰ 'ਤੇ ਲੋਕਾਂ ਤੋਂ ਵੱਖ-ਵੱਖ ਕਿਰਾਏ ਵਸੂਲਦੇ ਹੋਏ ਦਿਖਾਈ ਦੇ ਰਹੇ ਹਨ, ਜਿਸਨੂੰ ਵੇਖ ਕੇ ਨੇਟੀਜ਼ਨਸ ਭੜਕੇ ਹੋਏ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ @jinalmodiii ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 47 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
‘ਹਿੰਦੀ ਬਨਾਮ ਕੰਨੜ’ ਵਿਵਾਦ ਦਰਮਿਆਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੇ ਇਕ ਵਾਰ ਫਿਰ ਤੋਂ ਇਹ ਭਾਸ਼ਾਈ ਵਿਵਾਦ ਛੇੜ ਦਿੱਤਾ ਹੈ। ਵੀਡੀਓ ਵਿੱਚ ਦੋ ਲੜਕੀਆਂ ਹਿੰਦੀ ਅਤੇ ਕੰਨੜ ਬੋਲ ਕੇ ਬੈਂਗਲੁਰੂ ਵਿੱਚ ਇੱਕ ਆਟੋ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ, ਅੱਗੇ ਜੋ ਵੀ ਹੁੰਦਾ ਹੈ, ਉਸ ਨੇ ਇੰਟਰਨੈੱਟ ‘ਤੇ ਹੰਗਾਮਾ ਮਚਾ ਦਿੱਤਾ ਹੈ। ਕੁੜੀਆਂ ਨੇ ਇਸ ਵੀਡੀਓ ਨੂੰ ਸੋਸ਼ਲ ਐਕਸਪੈਰੀਮੈਂਟ ਵਜੋਂ ਵੀ ਰਿਕਾਰਡ ਕੀਤਾ ਸੀ।
ਵਾਇਰਲ ਹੋ ਰਹੀ ਵੀਡੀਓ ਵਿੱਚ, ਕੁੜੀਆਂ ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਆਟੋ ਦੀ ਸਵਾਰੀ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਵਿੱਚ ਆਟੋ ਚਾਲਕਾਂ ਨਾਲ ਇੱਕ ਹਿੰਦੀ ਵਿੱਚ ਗੱਲ ਕਰਦੀ ਹੈ, ਜਦੋਂ ਕਿ ਦੂਜੀ ਕੰਨੜ ਵਿੱਚ ਗੱਲ ਕਰਦੀ ਹੈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਕੁਝ ਆਟੋ ਚਾਲਕ ਹਿੰਦੀ ਬੋਲਣ ਵਾਲੀ ਲੜਕੀ ਨੂੰ ਲੈ ਜਾਣ ਤੋਂ ਸਾਫ਼ ਇਨਕਾਰ ਕਰ ਦਿੰਦੇ ਹਨ, ਜਦਕਿ ਉਹ ਕੰਨੜ ਬੋਲਣ ਵਾਲੀ ਲੜਕੀ ਨੂੰ ਤੁਰੰਤ ਹਾਂ ਕਹਿ ਦਿੰਦੇ ਹਨ। ਇਹ ਸਥਿਤੀ ਉਦੋਂ ਦੀ ਹੈ ਜਦੋਂ ਦੋਵਾਂ ਲੜਕੀਆਂ ਨੇ ਇੱਕੋ ਹੀ ਥਾਂ ‘ਤੇ ਲਿਜਾਣ ਲਈ ਕਿਹਾ ਸੀ।
ਇੰਨਾ ਹੀ ਨਹੀਂ, ਆਟੋ ਚਾਲਕ ਨੇ ਹਿੰਦੀ ਬੋਲਣ ਵਾਲੀ ਲੜਕੀ ਤੋਂ ਇੰਦਰਾਨਗਰ ਜਾਣ ਲਈ 300 ਰੁਪਏ ਮੰਗੇ, ਜਦੋਂ ਕਿ ਕੰਨੜ ਬੋਲਣ ਵਾਲੇ ਲੜਕੀ ਨੂੰ ਕਿਰਾਇਆ 200 ਰੁਪਏ ਦੱਸਿਆ। ਹਾਲਾਂਕਿ, ਕੁਝ ਅਪਵਾਦ ਸਨ। ਕੁਝ ਆਟੋ ਚਾਲਕਾਂ ਨੇ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਇੱਕੋ ਹੀ ਕਿਰਾਇਆ ਵਸੂਲਿਆ। ਵੀਡੀਓ ਦੇ ਅੰਤ ‘ਚ ਦੋਵੇਂ ਲੜਕੀਆਂ ਆਪਣੇ ਦਰਸ਼ਕਾਂ ਨੂੰ ਕੰਨੜ ਸਿੱਖਣ ਦੀ ਸਲਾਹ ਦਿੰਦੀਆਂ ਨਜ਼ਰ ਆਈਆਂ।
ਇੱਥੇ ਦੇਖੋ ਵੀਡੀਓ
ਇਹ ਵੀ ਪੜ੍ਹੋ
@jinalmodiii ਨਾਮ ਦੇ ਅਕਾਊਂਟ ਤੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਕਲਿੱਪ ਨੂੰ ਹੁਣ ਤੱਕ 47 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਪੋਸਟ ‘ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਭਾਸ਼ਾਈ ਆਧਾਰ ‘ਤੇ ਕਿਰਾਏ ‘ਚ ਅਸਮਾਨਤਾ ਅਤੇ ਆਟੋ ਚਾਲਕਾਂ ਵੱਲੋਂ ਕੀਤੇ ਜਾਂਦੇ ਵਿਤਕਰੇ ਨੂੰ ਦੇਖ ਕੇ ਨੇਟੀਜ਼ਨ ਹੈਰਾਨ ਰਹਿ ਹਨ।
ਇਕ ਯੂਜ਼ਰ ਨੇ ਕੁਮੈਂਟ ਕੀਤਾ, ਆਟੋ ਡਰਾਈਵਰਾਂ ਦੀ ਇਸ ਬੇਵਕੂਫੀ ਕਾਰਨ ਇੱਥੇ ਰੈਪਿਡੋ ਦੀ ਜਿੱਤ ਹੋ ਰਹੀ ਹੈ। ਇਕ ਹੋਰ ਯੂਜ਼ਰ ਕਹਿੰਦਾ ਹੈ, ਮੈਨੂੰ ਨਹੀਂ ਪਤਾ ਕਿ ਕੁਝ ਲੋਕ ਬਿਨਾਂ ਕਿਸੇ ਸ਼ਰਮ ਦੇ ਖੇਤਰੀ ਅਸਮਾਨਤਾ ਅਤੇ ਭੇਦਭਾਵ ਦੀ ਵਡਿਆਈ ਕਿਉਂ ਕਰਦੇ ਹਨ? ਇਕ ਹੋਰ ਯੂਜ਼ਰ ਨੇ ਲਿਖਿਆ, ਹੈਦਰਾਬਾਦ ਆਓ, ਇੱਥੇ ਕੋਈ ਤੁਹਾਨੂੰ ਸਥਾਨਕ ਭਾਸ਼ਾ ਸਿੱਖਣ ਲਈ ਮਜਬੂਰ ਨਹੀਂ ਕਰੇਗਾ।