Viral Video: ਰਸਮ ਦੇ ਨਾਮ ‘ਤੇ ਦੁਲਹਨ ਨਾਲ ਹੋਇਆ ਅਜਿਹਾ ਮਜ਼ਾਕ, ਦੇਖ ਕੇ ਨਹੀਂ ਰੁਕੇਗਾ ਹਾਸਾ
ਵਿਆਹ ਸਿਰਫ਼ ਰਸਮਾਂ ਅਤੇ ਪਰੰਪਰਾਵਾਂ ਬਾਰੇ ਨਹੀਂ ਹੁੰਦੇ, ਬਲਕਿ ਇਹ ਹਾਸੇ, ਭਾਵਨਾਵਾਂ ਅਤੇ ਅਣਗਿਣਤ ਯਾਦਾਂ ਨਾਲ ਵੀ ਜੁੜੇ ਹੁੰਦੇ ਹਨ। ਅਜਿਹਾ ਹੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਸਮ ਦੇ ਨਾਮ 'ਤੇ, ਦੁਲਹਨ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਉਸ ਨੂੰ ਡਰ ਨਾਲ ਚੀਕਣ ਲਈ ਮਜਬੂਰ ਕਰ ਦਿੱਤਾ।
ਰਸਮ ਦੇ ਨਾਮ 'ਤੇ ਦੁਲਹਨ ਨਾਲ ਹੋਇਆ ਅਜਿਹਾ ਮਜ਼ਾਕ, ਦੇਖ ਕੇ ਨਹੀਂ ਰੁਕੇਗਾ ਹਾਸਾ
ਜਿਵੇਂ-ਜਿਵੇਂ ਵਿਆਹ ਦਾ ਸੀਜ਼ਨ ਨੇੜੇ ਆਉਂਦਾ ਹੈ, ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ। ਕੁਝ ਭਾਵਨਾਤਮਕ ਪਲਾਂ ਨੂੰ ਦਰਸਾਉਂਦੀਆਂ ਹਨ, ਜਦੋਂ ਕਿ ਕੁਝ ਅਜਿਹੀਆਂ ਹਾਸੋਹੀਣੀਆਂ ਕਹਾਣੀਆਂ ਦਾ ਖੁਲਾਸਾ ਕਰਦੀਆਂ ਹਨ ਕਿ ਹਾਸਾ ਰੁਕਣਾ ਬੰਦ ਹੀ ਨਹੀਂ ਹੁੰਦਾ। ਇਨ੍ਹੀਂ ਦਿਨੀਂ, ਇੱਕ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਲੋਕ ਹੈਰਾਨ ਵੀ ਹੋ ਰਹੇ ਹਨ ਅਤੇ ਆਪਣਾ ਹਾਸਾ ਵੀ ਨਹੀਂ ਰੋਕ ਪਾ ਰਹੇ ਹਨ। ਇਹ ਵੀਡੀਓ ਇੱਕ ਬੰਗਾਲੀ ਵਿਆਹ ਵਿੱਚ ਇੱਕ ਵਿਸ਼ੇਸ਼ ਰਸਮ ਦੌਰਾਨ ਵਾਪਰਿਆ ਸੀ, ਜਿੱਥੇ ਲਾੜਾ-ਲਾੜੀ ਵਿਚਕਾਰ ਕੁਝ ਅਜਿਹਾ ਵਾਪਰਿਆ ਜਿਸ ਨੇ ਸਾਰਾ ਮਾਹੌਲ ਹੀ ਬਦਲ ਦਿੱਤਾ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਿਆਹ ਦੇ ਸਟੇਜ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਚਾਰੋ ਪਾਸੇ ਰਿਸ਼ਤੇਦਾਰ, ਦੋਸਤ ਅਤੇ ਮਹਿਮਾਨ ਖੜ੍ਹੇ ਹਨ, ਸਾਰੀਆਂ ਦੇ ਚਿਹਰੇ ਖੁਸ਼ੀ ਨਾਲ ਚਮਕ ਰਹੇ ਹਨ। ਲਾੜਾ ਅਤੇ ਲਾੜੀ ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ ਸਟੇਜ ‘ਤੇ ਮੌਜੂਦ ਹਨ। ਇਸ ਦੌਰਾਨ, ਇੱਕ ਵਿਸ਼ੇਸ਼ ਰਸਮ ਕੀਤੀ ਜਾ ਰਹੀ ਹੈ, ਜੋ ਆਮ ਤੌਰ ‘ਤੇ ਬੰਗਾਲੀ ਵਿਆਹਾਂ ਵਿੱਚ ਬਹੁਤ ਉਤਸ਼ਾਹ ਅਤੇ ਮੌਜ-ਮਸਤੀ ਨਾਲ ਕੀਤੀ ਜਾਂਦੀ ਹੈ। ਇਸ ਰਸਮ ਵਿੱਚ, ਪਰਿਵਾਰ ਅਤੇ ਦੋਸਤ ਮਿਕ ਕੇ ਲਾੜੇ – ਲਾੜੀ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਦੇ ਹਨ ਅਤੇ ਕੁਝ ਪਲਾਂ ਲਈ ਹਵਾ ਵਿੱਚ ਫੜਦੇ ਹਨ।
ਕੀ ਦਿਖਿਆ ਇਸ ਵੀਡੀਓ ਵਿੱਚ ?
ਆਮ ਤੌਰ ‘ਤੇ, ਇਹ ਪਲ ਹਾਸੇ ਅਤੇ ਖੁਸ਼ੀ ਨਾਲ ਭਰਿਆ ਹੁੰਦਾ ਹੈ। ਪਰ ਇਸ ਵਾਰ, ਕੁਝ ਬਿਲਕੁਲ ਵੱਖਰਾ ਦੇਖਣ ਨੂੰ ਮਿਲਿਆ। ਜਿਵੇਂ ਹੀ ਰਿਸ਼ਤੇਦਾਰਾਂ ਨੇ ਲਾੜਾ-ਲਾੜੀ ਨੂੰ ਉੱਪਰ ਚੁੱਕਿਆ, ਦੁਲਹਨ ਦੇ ਚਿਹਰੇ ਦਾ ਪੂਰੀ ਤਰ੍ਹਾਂ ਰੰਗ ਬਦਲ ਗਿਆ। ਸ਼ੁਰੂ ਵਿੱਚ, ਸਭ ਕੁਝ ਆਮ ਲੱਗ ਰਿਹਾ ਸੀ, ਪਰ ਕੁਝ ਹੀ ਸਕਿੰਟਾਂ ਵਿੱਚ, ਦੁਲਹਨ ਘਬਰਾਉਣ ਲੱਗ ਪਈ। ਜਿਵੇਂ ਹੀ ਉਹ ਹਵਾ ‘ਤੇ ਪਹੁੰਚੀ, ਉਹ ਡਰ ਗਈ। ਉਸਦਾ ਚਿਹਰਾ ਤਣਾਅਪੂਰਨ ਹੋ ਗਿਆ ਅਤੇ ਉਹ ਉੱਚੀ-ਉੱਚੀ ਚੀਕਣ ਲੱਗ ਪਈ।
ਦੁਲਹਨ ਵਾਰ-ਵਾਰ ਬੇਨਤੀ ਕਰ ਰਹੀ ਸੀ ਮੈਨੂੰ ਥਲੇ ਲਾਓ । ਉਸਦੇ ਹਾਵ-ਭਾਵ ਤੋਂ ਸਾਫ਼ ਪਤਾ ਚੱਲ ਰਿਹਾ ਸੀ ਕਿ ਉਹ ਇਸ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਵਿਆਹ ਵਰਗੇ ਖੁਸ਼ੀ ਭਰੇ ਮੌਕੇ ਤੇ ਅਚਾਨਕ ਆਈ ਇਸ ਘਬਰਾਹਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜੋ ਮਹਿਮਾਨ ਅਜੇ ਤਕ ਤਾੜੀਆਂ ਵਜਾ ਰਹੇ ਸਨ, ਉਹ ਇੱਕ ਪਲ ਲਈ ਰੁਕ ਗਏ। ਹਾਲਾਂਕਿ, ਕੁਝ ਹੀ ਪਲਾਂ ਵਿੱਚ, ਮਾਹੌਲ ਫਿਰ ਬਦਲ ਗਿਆ, ਅਤੇ ਸਾਰੇ ਇਸ ਅਚਾਨਕ ਪ੍ਰਤੀਕਿਰਿਆ ‘ਤੇ ਹੱਸਣ ਲੱਗ ਪਏ।
ਲਾੜਾ ਵੀ ਪਹਿਲਾਂ ਤਾਂ ਥੋੜ੍ਹਾ ਘਬਰਾ ਗਿਆ ਸੀ ਫਿਰ ਉਸਨੇ ਲਾੜੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਆਪਣਾ ਹੱਥ ਉਸ ਵੱਲ ਵਧਾਇਆ। ਲਾੜੀ ਨੇ ਵੀ ਬਿਨਾਂ ਕਿਸੇ ਝਿਜਕ ਦੇ ਉਸਦਾ ਹੱਥ ਘੁੱਟ ਕੇ ਫੜ ਲਿਆ। ਇਹ ਨਜ਼ਾਰਾ ਦੇਖਣ ‘ਚ ਜਿੰਨਾ ਮਜ਼ੇਦਾਰ ਸੀ ਉਹਨਾਂ ਹੀ ਪਿਆਰਾ ਵੀ ਸੀ। ਅੰਤ ਵਿੱਚ, ਰਿਸ਼ਤੇਦਾਰਾਂ ਨੇ ਆਪਣੀ ਸਿਆਣਪ ਦਿਖਾਈ ਅਤੇ ਹੌਲੀ ਹੌਲੀ ਦੋਵਾਂ ਨੂੰ ਸੁਰੱਖਿਅਤ ਉਤਾਰ ਦਿੱਤਾ।
ਇਹ ਵੀ ਪੜ੍ਹੋ
ਜਿਵੇਂ ਹੀ ਲਾੜਾ-ਲਾੜੀ ਜ਼ਮੀਨ ‘ਤੇ ਉਤਰੇ, ਲਾੜੀ ਨੇ ਸੁੱਖ ਦਾ ਸਾਹ ਲਿਆ। ਇਸ ਦੌਰਾਨ, ਇਸ ਸਾਰੀ ਘਟਨਾ ‘ਤੇ ਆਲੇ – ਦੁਆਲੇ ਖੜੇ ਲੋਕ ਹੱਸਣ ਲੱਗ ਪਏ। ਕੁਝ ਲੋਕ ਇਸ ਪਲ ਨੂੰ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰਦੇ ਦਿਖਾਈ ਦਿੱਤੇ। ਵਿਆਹ ਵਿੱਚ ਇਸ ਅਨੋਖੇ ਮੋੜ ਨੇ ਮਾਹੌਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਜਿੱਥੇ ਇੱਕ ਪਾਸੇ ਲਾੜੀ ਦੀ ਘਬਰਾਹਟ ਸਾਫ਼ ਦਿਖਾਈ ਦੇ ਰਹੀ ਸੀ, ਉੱਥੇ ਹੀ ਮਹਿਮਾਨਾਂ ਨੇ ਚਿਹਰਿਆਂ ਤੇ ਹਾਸਾ ਵੀ ਸੀ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @payalchakraboty ਨਾਮ ਦੇ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ। ਪੋਸਟ ਪੈਂਦੇ ਹੀ ਇਹ ਜਲਦੀ ਵਾਇਰਲ ਹੋ ਗਈ।
