ਰੇਲ ਪਟੜੀ ਦੇ ਕੋਲ ਫੋਟੋ ਲੈ ਰਹੀ ਸੀ ਮਹਿਲਾ, ਟ੍ਰੈਕ ਤੋਂ ਨਹੀਂ ਹਟੀ ਤਾਂ ਡਰਾਈਵਰ ਨੇ ਇੰਝ ਬਚਾਈ ਜਾਨ | Train driver save women life by kicking her from engine Punjabi news - TV9 Punjabi

Viral Video: ਰੇਲ ਪਟੜੀ ਦੇ ਕੋਲ ਫੋਟੋ ਲੈ ਰਹੀ ਸੀ ਮਹਿਲਾ, ਟ੍ਰੈਕ ਤੋਂ ਨਹੀਂ ਹਟੀ ਤਾਂ ਡਰਾਈਵਰ ਨੇ ਇੰਝ ਬਚਾਈ ਜਾਨ

Updated On: 

28 Jun 2024 22:10 PM

ਸੋਸ਼ਲ ਮੀਡੀਆ 'ਤੇ ਆਪਣੀ ਪਹੁੰਚ ਵਧਾਉਣ ਲਈ, ਲੋਕ ਅਕਸਰ ਕੁਝ ਪਾਗਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਟ੍ਰੇਨ ਡਰਾਈਵਰ ਔਰਤ ਦੀ ਸੁਰੱਖਿਆ ਲਈ ਕਦਮ ਚੁੱਕਦਾ ਦੇਖਿਆ ਜਾ ਸਕਦਾ ਹੈ। ਇਸ ਕਲਿੱਪ 'ਤੇ ਲੋਕ ਆਪਣੇ-ਆਪਣੇ ਕਮੈਂਟ ਵੀ ਦੇ ਰਹੇ ਹਨ।

Viral Video: ਰੇਲ ਪਟੜੀ ਦੇ ਕੋਲ ਫੋਟੋ ਲੈ ਰਹੀ ਸੀ ਮਹਿਲਾ, ਟ੍ਰੈਕ ਤੋਂ ਨਹੀਂ ਹਟੀ ਤਾਂ ਡਰਾਈਵਰ ਨੇ ਇੰਝ ਬਚਾਈ ਜਾਨ

ਵਾਇਰਲ ਵੀਡੀਓ (Pic Source: Instagram/uniladtech)

Follow Us On

ਕੁਝ ਵੱਖਰਾ ਕਰਨ ਲਈ, ਅੱਜ ਕੱਲ੍ਹ ਲੋਕ ਖਤਰਨਾਕ ਸਟੰਟ ਕਰਨ ਤੋਂ ਵੀ ਨਹੀਂ ਡਰਦੇ। ਇੰਸਟਾਗ੍ਰਾਮ ਪੇਜ @uniladtech ਨੇ ਇਕ ਅਜਿਹਾ ਹੀ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਇਕ ਔਰਤ ਨੂੰ ਰੇਲਵੇ ਟ੍ਰੈਕ ਦੇ ਕੋਲ ਫੋਟੋ ਖਿਚਵਾਉਣ ਲਈ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਸ ਦੇ ਪਿੱਛੇ ਤੋਂ ਇੱਕ ਟ੍ਰੇਨ ਆਉਂਦੀ ਹੈ ਪਰ ਔਰਤ ਟ੍ਰੈਕ ਤੋਂ ਹਟਦੀ ਤਾਂ ਡਰਾਈਵਰ ਨੇ ਅਜਿਹਾ ਕੁਝ ਕਰ ਦਿੱਤਾ ਜਿਸ ਨੂੰ ਦੇਖ ਕੇ ਲੋਕ ਟ੍ਰੇਨ ਡਰਾਈਵਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਦਾ ਹੈ। ਪਰ ਇਹ ਸਪੱਸ਼ਟ ਹੈ ਕਿ ਇਹ ਘਟਨਾ ਵਿਦੇਸ਼ ਵਿੱਚ ਵਾਪਰੀ ਹੈ।

ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ ਹੈਂਡਲ ਨੇ ਕੈਪਸ਼ਨ ‘ਚ ਲਿਖਿਆ- ਕੁਝ ਲੋਕ ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਅਣਜਾਣ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰੇਲ ਡ੍ਰਾਈਵਰ ਨੇ ਰੇਲਵੇ ਟਰੈਕ ਦੇ ਕੋਲ ਪੋਜ਼ ਦੇ ਰਹੀ ਔਰਤ ਨੂੰ ਹਟਾਉਣ ਲਈ ਆਪਣੀਆਂ ਲੱਤਾਂ ਦੀ ਵਰਤੋਂ ਕੀਤੀ। ਉਸ ਦੀ ਸਿਆਣਪ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਰਨਣਯੋਗ ਹੈ ਕਿ ਰੇਲ ਪਟੜੀਆਂ ‘ਤੇ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ‘ਚ ਲੋਕ ਆਪਣੀ ਸੁਰੱਖਿਆ ਨੂੰ ਦਾਅ ‘ਤੇ ਰੱਖ ਕੇ ਰੀਲਾਂ ਬਣਾਉਂਦੇ ਨਜ਼ਰ ਆਉਂਦੇ ਹਨ। ਅਜਿਹਾ ਕਰਨ ਨਾਲ ਨਾ ਸਿਰਫ਼ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ ਸਗੋਂ ਉਨ੍ਹਾਂ ਦੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਹੈ।

ਜਿੱਥੇ ਡਰਾਈਵਰ ਦੀ ਸਿਆਣਪ ਦੀ ਤਾਰੀਫ ਹੋ ਰਹੀ ਹੈ, ਉੱਥੇ ਹੀ ਲੋਕ ਔਰਤ ਨੂੰ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਡਰਾਈਵਰ ਦਾ ਬੂਟ ਟ੍ਰੇਨ ਦੀ ਸਾਈਡ ਨਾਲੋਂ ਨਰਮ ਅਤੇ ਭਾਫ਼ ਨਾਲੋਂ ਠੰਢਾ ਹੁੰਦਾ ਹੈ। ਇਕ ਹੋਰ ਯੂਜ਼ਰ ਨੇ ਡਰਾਈਵਰ ਦੀ ਲੱਤ ਨੂੰ ਰਹਿਮ ਦੱਸਿਆ।

Exit mobile version