Ajab-Gajab: ਪੱਪੂ ਪਾਸ ਹੋ ਗਿਆ, 23 ਸਾਲ ਫੇਲ ਹੋਣ ਤੋਂ ਬਾਅਦ ਆਖਿਰਕਾਰ 56 ਦੀ ਉਮਰ ‘ਚ ਪਾਸ ਕੀਤੀ MSc, ਦਿਲਚਸਪ ਹੈ ਕਿੱਸਾ

isha-sharma
Published: 

28 Nov 2023 17:09 PM

Rajkaran Baraua Passed MSc: ਜੋ ਵਿਦਿਆਰਥੀ ਇਮਤਿਹਾਨ ਵਿੱਚ ਫੇਲ ਹੋਣ ਤੋਂ ਬਾਅਦ ਖੁਦਕੁਸ਼ੀ ਵਰਗੇ ਵੱਡੇ ਕਦਮ ਚੁੱਕ ਲੈਂਦੇ ਹਨ,ਉਨ੍ਹਾਂ ਲਈ ਮੱਧ ਪ੍ਰਦੇਸ਼ ਦੇ 56 ਸਾਲ ਦੇ ਰਾਜਕਰਨ ਬਰੂਆ ਇੱਕ ਮਿਸਾਲ ਹਨ। ਉਹ 23 ਸਾਲਾਂ ਤੋਂ MSc ਦੀ ਪ੍ਰੀਖਇਆ ਦਿੰਦੇ ਆ ਰਹੇ ਹਨ। ਪਰ ਹਰ ਵਾਰ ਫੇਲ ਹੋ ਜਾਂਦੇ ਸੀ। ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ 56 ਦੀ ਉਮਰ ਵਿੱਚ ਇਹ ਪੱਪੂ ਪਾਸ ਹੋ ਗਿਆ ਹੈ।

Ajab-Gajab: ਪੱਪੂ ਪਾਸ ਹੋ ਗਿਆ, 23 ਸਾਲ ਫੇਲ ਹੋਣ ਤੋਂ ਬਾਅਦ ਆਖਿਰਕਾਰ 56 ਦੀ ਉਮਰ ਚ ਪਾਸ ਕੀਤੀ MSc, ਦਿਲਚਸਪ ਹੈ ਕਿੱਸਾ

Credit: Freepik

Follow Us On

ਲਹਿਰਾਂ ਤੋਂ ਡਰ ਕੇ ਨਦੀ ਪਾਰ ਨਹੀਂ ਹੁੰਦੀ,ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਕਵੀ ਅਤੇ ਲੇਖਕ ਹਰਿਵੰਸ਼ ਰਾਏ ਬੱਚਨ ਦੀਆਂ ਇਹ ਕਵਿਤਾ ਮੱਧ ਪ੍ਰਦੇਸ਼ ਦੇ ਰਾਜਕਰਨ ਬਰੂਆ ‘ਤੇ ਫਿੱਟ ਬੈਠ ਰਹੀ ਹੈ। ਇਸ ਵਿਅਕਤੀ ਨੇ ਆਪਣੀ ਅੱਧੀ ਤੋਂ ਵੱਧ ਜਿੰਦਗੀ MSc ਦੀ ਡਿਗਰੀ ਹਾਸਿਲ ਕਰਨ ਦੇ ਵਿੱਚ ਗਵਾ ਦਿੱਤੀ, ਪਰ ਹਿੱਮਤ ਨਹੀਂ ਹਾਰੀ। ਇਸ ਦੌਰਾਨ ਲੋਕਾਂ ਨੇ ਬਰੂਆ ਨੂੰ ਖੂਬ ਤਾਨੇ ਮਾਰੇ,ਪਰ ਉਸ ਨੇ ਸਿਰਫ਼ ਆਪਣੇ ਟਾਰਗੇਟ ‘ਤੇ ਧਿਆਨ ਦਿੱਤਾ। ਸਬਰ ਰੱਖਿਆ ਅਤੇ ਮਿਹਨਤ ਕਰਦਾ ਰਿਹਾ। ਲਗਾਤਾਰ 23 ਵਾਰ ਫੇਲ ਹੋਣ ਤੋਂ ਬਾਅਦ ਆਖ਼ਰਕਾਰ 56 ਦੀ ਉਮਰ ਵਿੱਚ ਬਰੂਆ ਪਾਸ ਹੋ ਹੀ ਗਿਆ।

ਬਰੂਆ ਜਬਲਪੂਰ ਦਾ ਰਹਿਣ ਵਾਲਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸ ਨੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ। ਭਾਵੇਂ ਇਸ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਨੂੰ 25 ਸਾਲ ਲੱਗ ਗਏ, ਉਨ੍ਹਾਂ ਨੇ ਕਿਹਾ- ਮੇਰੇ ਕੋਲ ਹੁਣ MSc (Maths) ਦੀ ਡਿਗਰੀ ਹੈ। ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਨੇ ਕਿਹਾ ਸਾਲ 2021 ਜਦੋਂ ਉਨ੍ਹਾਂ ਨੇ MSc ਦੀ ਪ੍ਰੀਖਿਆ ਪਾਸ ਕੀਤੀ ਤਾਂ ਉਨ੍ਹਾਂ ਦੀ ਖੁੱਸ਼ੀ ਦਾ ਠਿਕਾਨਾ ਨਹੀਂ ਰਿਹਾ। ਬਰੂਆ ਨੇ ਰਾਣੀ ਦੁਰਗਾਵਤੀ ਯੂਨਿਵਰਸਿਟੀ ਤੋਂ Maths ਕਰਨ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ।

ਸੁਪਨੇ ‘ਤੇ ਕੀਤਾ ਫੋਕਸ: ਬਰੂਆ

ਬਰੁਆ ਨੇ ਦੱਸਿਆ ਕਿ 1997 ਵਿੱਚ ਉਹ ਪਹਿਲੀ ਵਾਰ MSc ਦੇ ਇਮਤਿਹਾਨ ਵਿੱਚ ਬੈਠੇ ਅਤੇ ਫੇਲ ਹੋ ਗਏ। ਅਗਲੇ 10 ਸਾਲ ਤੱਕ ਪੰਜ ਸਬਜੈਕਟਸ ਵਿੱਚੋਂ ਸਿਰਫ਼ ਇੱਕ ਵਿੱਚ ਹੀ ਪਾਸ ਹੋਏ, ਪਰ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਕਿਹਾ- ਮੈਂ ਇਸ ਗੱਲ ਦੀ ਕਦੇ ਫਿਕਰ ਨਹੀਂ ਕੀਤੀ ਕਿ ਲੋਕ ਕੀ ਸੋਚਦੇ ਹਨ। ਸਿਰਫ਼ ਆਪਣੇ ਸੁਪਨੇ ਨੂੰ ਪੂਰਾ ਕਰਨ ‘ਤੇ ਫੋਕਸ ਕੀਤਾ। ਆਖਿਰਕਾਰ 2023 ਵਿੱਚ ਬਰੂਆ ਨੇ ਫਰਸਟ ਈਅਰ ਦੇ ਐਕਜ਼ਾਮ ਪਾਸ ਕਰ ਲਏ। ਅਗਲੇ ਹੀ ਸਾਲ 2021 ਵਿੱਚ ਸੇਕੰਡ ਈਅਰ ਕਲੀਅਰ ਕਰ ਲਿਆ।

ਮੁਸੀਬਤਾਂ ਭਰਿਆ ਜੀਵਨ

ਮੀਡੀਆ ਰਿਪੋਰਟਸ ਮੁਤਾਬਕ ਬਰੂਆ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰ ਰਿਹਾ ਸੀ। ਉਨ੍ਹਾਂ ਨੇ ਦੂਜਿਆਂ ਦੇ ਘਰਾਂ ਵਿੱਚ ਨੌਕਰੀ ਵੀ ਕੀਤੀ ਹੈ। ਇਸ ਤੋਂ ਇਲਾਵਾ ਡਬਲ ਸ਼ਿਫਟ ਵਿੱਚ ਸਿਕਓਰਿਟੀ ਗਾਰਡ ਦੀ ਨੌਕਰੀ ਵੀ ਕੀਤੀ। ਜਿਸ ਦੇ ਲਈ ਉਨ੍ਹਾਂ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਮਿਲਦੇ ਹਨ। ਇਸ ਦੌਰਾਨ ਕਈ ਮੁਸ਼ਕਲਾਂ ਆਈਆਂ। ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ।

ਇੰਝ ਪੂਰੀ ਕੀਤੀ ਗ੍ਰੇਜੂਏਸ਼ਨ

ਉਨ੍ਹਾਂ ਨੇ 1993 ਵਿੱਚ ਗ੍ਰੇਜੂਏਸ਼ਨ ਪੂਰੀ ਕੀਤੀ ਸੀ। ਉਨ੍ਹਾਂ ਨੇ ਪੁਰਾਣੀਆਂ ਕਿਤਾਬਾਂ ਖਰੀਦ ਕੇ ਪੜ੍ਹਾਈ ਕੀਤੀ। ਇਸ ਤੋਂ ਬਾਅਦ ਮਾਸਟਰਸ ਡਿਗਰੀ ਹਾਸਿਲ ਕਰਨ ਲਈ ਤਿਆਰੀ ਕੀਤੀ। ਇਸ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੀ ਅੱਧੀ ਜ਼ਿੰਦਗੀ ਨਿਕਲ ਗਈ।