Viral : ਮੇਕਅੱਪ ਤੋਂ ਬਾਅਦ ਮਾਂ ਨੂੰ ਨਹੀਂ ਪਛਾਣ ਸਕਿਆ ਬੇਟਾ, ਫਿਰ ਲੱਗਾ ਰੋਣ, ਦੇਖੋ Video

Published: 

25 Nov 2024 19:30 PM

Viral Video: ਸੋਸ਼ਲ ਮੀਡੀਆ 'ਤੇ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੇਕਅੱਪ ਤੋਂ ਬਾਅਦ ਵੀ ਅਜਿਹਾ ਕੁਝ ਵੀ ਹੋ ਸਕਦਾ ਹੈ।ਵਾਇਰਲ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਕ ਔਰਤ ਪੂਰੀ ਤਰ੍ਹਾਂ ਤਿਆਰ ਹੋਈ ਹੈ। ਉਸਨੇ ਮੇਕਅੱਪ ਵੀ ਕੀਤਾ ਹੋਇਆ ਹੈ ਅਤੇ ਉਸਦੀ ਗੋਦੀ ਵਿੱਚ ਉਸਦਾ ਬੱਚਾ ਹੈ ਜੋ ਰੋ ਰਿਹਾ ਹੈ। ਔਰਤ ਆਪਣੇ ਬੇਟੇ ਨੂੰ ਕਹਿ ਰਹੀ ਹੈ ਕਿ ਉਹ ਉਸਦੀ ਮਾਂ ਹੈ ਪਰ ਬੱਚਾ ਕੁਝ ਨਹੀਂ ਸੁਣ ਰਿਹਾ ਅਤੇ ਲਗਾਤਾਰ ਰੋ ਰਿਹਾ ਹੈ।

Viral : ਮੇਕਅੱਪ ਤੋਂ ਬਾਅਦ ਮਾਂ ਨੂੰ ਨਹੀਂ ਪਛਾਣ ਸਕਿਆ ਬੇਟਾ, ਫਿਰ ਲੱਗਾ ਰੋਣ, ਦੇਖੋ Video
Follow Us On

ਹਰ ਰੋਜ਼ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਜੇਕਰ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਹੋ, ਤਾਂ ਉਹ ਸਾਰੇ ਵੀਡੀਓ ਕਿਸੇ ਨਾ ਕਿਸੇ ਸਮੇਂ ਤੁਹਾਡੀ ਫੀਡ ‘ਤੇ ਵੀ ਦਿਖਦੇ ਹੀ ਹੋਣਗੇ। ਕਦੇ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ ਤਾਂ ਕਦੇ ਸੋਸ਼ਲ ਮੀਡੀਆ ਤੇ ਹੈਰਾਨੀਜਨਕ ਹਰਕਤਾਂ ਦੇ ਵੀਡੀਓ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜਿਵੇਂ ਕਿ ਰੀਲਾਂ ਲਈ ਸਟੰਟ ਕਰਨ ਵਾਲੇ ਲੋਕਾਂ ਦੇ ਵੀਡੀਓ, ਬੱਚਿਆਂ ਦੇ ਡਾਂਸ ਕਰਨ ਦੇ ਵੀਡੀਓ ਆਦਿ। ਪਰ ਹੁਣ ਇਨ੍ਹਾਂ ਸਭ ਤੋਂ ਇਲਾਵਾ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਸ ਵੀਡੀਓ ਬਾਰੇ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਔਰਤ ਪੂਰੀ ਤਰ੍ਹਾਂ ਤਿਆਰ ਹੋਈ ਹੈ। ਉਸਨੇ ਮੇਕਅੱਪ ਵੀ ਕੀਤਾ ਹੋਇਆ ਹੈ ਅਤੇ ਉਸਦੀ ਗੋਦੀ ਵਿੱਚ ਉਸਦਾ ਬੱਚਾ ਹੈ ਜੋ ਰੋ ਰਿਹਾ ਹੈ। ਔਰਤ ਆਪਣੇ ਬੇਟੇ ਨੂੰ ਕਹਿ ਰਹੀ ਹੈ ਕਿ ਉਹ ਉਸਦੀ ਮਾਂ ਹੈ ਪਰ ਬੱਚਾ ਕੁਝ ਨਹੀਂ ਸੁਣ ਰਿਹਾ ਅਤੇ ਲਗਾਤਾਰ ਰੋ ਰਿਹਾ ਹੈ। ਕੈਮਰੇ ਵੱਲ ਦੇਖ ਕੇ ਔਰਤ ਕਹਿੰਦੀ ਹੈ ਕਿ ਮੇਰਾ ਬੇਟਾ ਮੈਨੂੰ ਪਛਾਣ ਵੀ ਨਹੀਂ ਰਿਹਾ। ਇਸ ਤੋਂ ਬਾਅਦ ਇਕ ਵਾਰ ਫਿਰ ਉਹ ਆਪਣੇ ਬੇਟੇ ਨੂੰ ਕਹਿੰਦੀ ਹੈ ਕਿ ਉਹ ਉਸ ਦੀ ਮਾਂ ਹੈ ਪਰ ਬੱਚਾ ਰੋਣਾ ਨਹੀਂ ਛੱਡਦਾ। ਅੰਤ ਵਿੱਚ, ਬੱਚੇ ਨੂੰ ਚੁੱਪ ਕਰਨ ਲਈ, ਕੋਈ ਹੋਰ ਉਸਨੂੰ ਗੋਦ ਲੈਂਦਾ ਹੈ। ਇਹ ਵੀਡੀਓ ਕਦੋਂ ਅਤੇ ਕਿੱਥੇ ਸ਼ੂਟ ਕੀਤਾ ਗਿਆ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਹੁਣ ਇਹ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਭੋਜਪੁਰੀ ਗੀਤ ਹੂਕ ਰਾਜਾ ਜੀ ਤੇ ਸਾੜੀ ਚ ਦੋ ਕੁੜੀਆਂ ਨੇ ਕੀਤਾ ਧਮਾਕੇਦਾਰ ਡਾਂਸ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ, ਉਸਨੂੰ thejusticmemes ਨਾਮਕ ਅਕਾਊਂਟ ਵੱਲੋਂ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਅਰੇ ਦੀਦੀ’ ਹੱਸਦੇ ਇਮੋਜੀ ਨਾਲ ਲਿਖਿਆ ਹੈ। ਵੀਡੀਓ ‘ਤੇ ਟੈਕਸਟ ਲੇਅਰ ਕਰਦੇ ਹੋਏ ਲਿਖਿਆ ਹੈ, ‘ਦੀਦੀ, ਇੰਨੇ ਮੇਕਅੱਪ ਦੀ ਕੀ ਲੋੜ ਸੀ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ।

Exit mobile version