ਕੁੱਤੇ ਨੇ ਜਿਸ ਗਾਂ ਨੂੰ ਕੱਟਿਆ… ਉਸੇ ਦਾ ਦੁੱਧ ਪੀ ਗਈ ਮਹਿਲਾ…ਹੋਣ ਲੱਗੀਆਂ ਉਲਟੀਆਂ, ਫਿਰ ਤੋੜਿਆ ਦੱਮ

tv9-punjabi
Updated On: 

21 Mar 2025 13:47 PM

Shocking News: ਗ੍ਰੇਟਰ ਨੋਇਡਾ ਦੇ ਜੇਵਰ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਥੋਰਾ ਪਿੰਡ ਵਿੱਚ ਇੱਕ ਔਰਤ ਦੀ ਰੇਬੀਜ਼ ਨਾਲ ਮੌਤ ਹੋ ਗਈ। ਔਰਤ ਨੇ ਰੇਬੀਜ਼ ਨਾਲ ਸੰਕਰਮਿਤ ਗਾਂ ਦਾ ਦੁੱਧ ਪੀਤਾ ਸੀ। ਉਸ ਗਾਂ ਨੂੰ ਇੱਕ ਪਾਗਲ ਕੁੱਤੇ ਨੇ ਵੱਢ ਲਿਆ ਸੀ। ਔਰਤ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

Follow Us On

ਕਿਹਾ ਜਾਂਦਾ ਹੈ ਕਿ ਮੌਤ ਕਦੇ ਵੀ, ਕਿਤੇ ਵੀ ਅਤੇ ਕਿਸੇ ਵੀ ਤਰ੍ਹਾਂ ਆ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਇੱਕ ਔਰਤ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੌਤ ਕਿਵੇਂ ਆਈ, ਇਹੀ ਗੱਲ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਇੱਥੇ, ਜਦੋਂ ਇੱਕ ਔਰਤ ਨੇ ਗਾਂ ਦਾ ਦੁੱਧ ਪੀਤਾ, ਤਾਂ ਉਸਨੂੰ ਉਲਟੀਆਂ ਆਉਣ ਲੱਗ ਪਈਆਂ। ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸਦੀ ਗੰਭੀਰ ਹਾਲਤ ਕਾਰਨ, ਉਸਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਔਰਤ ਦੀ ਬਾਅਦ ਵਿੱਚ ਮੌਤ ਹੋ ਗਈ।

ਜਾਂਚ ਤੋਂ ਪਤਾ ਲੱਗਾ ਕਿ ਔਰਤ ਨੇ ਜਿਸ ਗਾਂ ਦਾ ਦੁੱਧ ਪੀਤਾ ਸੀ, ਉਹ ਰੇਬੀਜ਼ ਤੋਂ ਪੀੜਤ ਸੀ। ਦਰਅਸਲ, ਗਾਂ ਨੂੰ ਇੱਕ ਪਾਗਲ ਕੁੱਤੇ ਨੇ ਵੱਢ ਲਿਆ ਸੀ। ਇਸੇ ਕਾਰਨ ਗਾਂ ਨੂੰ ਰੇਬੀਜ਼ ਹੋ ਗਿਆ। ਰੇਬੀਜ਼ ਦੀ ਲਾਗ ਗਾਂ ਦੇ ਦੁੱਧ ਰਾਹੀਂ ਔਰਤ ਦੇ ਸਰੀਰ ਵਿੱਚ ਫੈਲ ਗਈ। ਇਹੀ ਔਰਤ ਦੀ ਮੌਤ ਦਾ ਕਾਰਨ ਬਣ ਗਿਆ।

ਮਾਮਲਾ ਥੋਰਾ ਪਿੰਡ ਦਾ ਹੈ। ਇੱਥੇ ਔਰਤ ਨੇ ਰੇਬੀਜ਼ ਨਾਲ ਸੰਕਰਮਿਤ ਗਾਂ ਦਾ ਦੁੱਧ ਪੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਮ ਸੀਮਾ (40) ਸੀ। ਸੀਮਾ ਨੇ ਆਪਣੇ ਗੁਆਂਢੀ ਦੀ ਗਾਂ ਦਾ ਦੁੱਧ ਪੀਤਾ। ਇਸ ਗਾਂ ਨੇ ਦੋ ਮਹੀਨੇ ਪਹਿਲਾਂ ਇੱਕ ਵੱਛੇ ਨੂੰ ਜਨਮ ਦਿੱਤਾ ਸੀ। ਡੇਢ ਮਹੀਨਾ ਪਹਿਲਾਂ ਗਾਂ ਵਿੱਚ ਰੇਬੀਜ਼ ਦੇ ਲੱਛਣ ਦੇਖੇ ਗਏ ਸਨ। ਜਾਂਚ ਤੋਂ ਬਾਅਦ ਪਸ਼ੂਆਂ ਦੇ ਡਾਕਟਰ ਨੇ ਰੇਬੀਜ਼ ਦੀ ਪੁਸ਼ਟੀ ਕੀਤੀ।

Shocking: ਕੁੱਤੇ ਨੇ ਜਿਸ ਗਾਂ ਨੂੰ ਕੱਟਿਆ, ਉਸਦਾ ਦੁੱਧ ਪੀ ਕੇ ਔਰਤ ਦੀ ਹੋ ਗਈ ਮੌਤ

ਗਾਂ ਨੂੰ ਰੇਬੀਜ਼ ਦਾ ਟੀਕਾ ਲਗਾਇਆ ਗਿਆ

ਗਾਂ ਦੇ ਮਾਲਕ ਦੇ ਪਰਿਵਾਰ ਨੇ ਰੇਬੀਜ਼ ਦਾ ਟੀਕਾ ਲਗਵਾ ਗਿਆ। ਸੋਮਵਾਰ ਰਾਤ ਨੂੰ, ਸੀਮਾ ਨੂੰ ਪਾਣੀ ਅਤੇ ਰੌਸ਼ਨੀ ਤੋਂ ਡਰ ਲੱਗਣ ਲੱਗ ਪਿਆ। ਉਲਟੀਆਂ ਦੀ ਸ਼ਿਕਾਇਤ ਤੋਂ ਬਾਅਦ ਪਰਿਵਾਰ ਉਸਨੂੰ ਹਸਪਤਾਲ ਲੈ ਗਿਆ। ਇਲਾਜ ਲਈ ਕਈ ਹਸਪਤਾਲਾਂ ਵਿੱਚ ਭਟਕਣਾ ਪਿਆ। ਪਹਿਲਾਂ ਉਸਨੂੰ ਲੋਕਲ ਹਸਪਤਾਲ ਅਤੇ ਫੇਰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ।

ਸੀਮਾ ਦੀ ਮੌਤ ਨਾਲ ਸਦਮੇ ਚ ਪਰਿਵਾਰ

ਫਿਰ ਉਸਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਆਰੋਪ ਹੈ ਕਿ ਕਿਸੇ ਵੀ ਹਸਪਤਾਲ ਨੇ ਰੇਬੀਜ਼ ਦੀ ਜਾਂਚ ਨਹੀਂ ਕੀਤੀ। ਵਸੰਤ ਕੁੰਜ ਦੇ ਇੱਕ ਹਸਪਤਾਲ ਨੇ ਉਸਨੂੰ ਰੇਬੀਜ਼ ਦੀ ਪਛਾਣ ਦੱਸਕੇ ਘਰ ਭੇਜ ਦਿੱਤਾ। ਸੀਮਾ ਦੀ ਵੀਰਵਾਰ ਨੂੰ ਮੌਤ ਹੋ ਗਈ। ਸੀਮਾ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਸਦੀ ਮੌਤ ਨਾਲ ਪਰਿਵਾਰ ਟੁੱਟ ਗਿਆ ਹੈ। ਘਟਨਾ ਤੋਂ ਬਾਅਦ, ਪਿੰਡ ਦੇ ਦਸ ਲੋਕਾਂ ਨੇ ਸਾਵਧਾਨੀ ਦੇ ਤੌਰ ‘ਤੇ ਰੇਬੀਜ਼ ਦਾ ਟੀਕਾ ਲਗਵਾਇਆ ਹੈ।