Shocking News: ਆਪਣਾ ਹੀ ਟੂਥਬਰਸ਼ ‘ਖਾ’ ਗਈ ਔਰਤ, ਵਜ੍ਹਾ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
ਸਪੇਨ 'ਚ 21 ਸਾਲਾ ਔਰਤ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਉਸ ਦੇ ਗਲੇ ਵਿਚ ਦੰਦਾਂ ਦਾ ਬੁਰਸ਼ ਫਸ ਗਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ ਗਈ। ਅਸਲ 'ਚ ਉਸ ਦੇ ਗਲੇ 'ਚ ਕੋਈ ਚੀਜ਼ ਫਸ ਗਈ ਸੀ, ਜਿਸ ਨੂੰ ਉਹ ਟੂਥਬਰਸ਼ ਨਾਲ ਹਟਾ ਰਹੀ ਸੀ।
ਡਾਕਟਰਾਂ ਨੇ ਇਸ ਤਰ੍ਹਾਂ ਕੱਢਿਆ ਬੁਰਸ਼
ਖਬਰਾਂ ਮੁਤਾਬਕ ਔਰਤ ਨੂੰ ਬਾਅਦ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਵੀ ਉਸ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਆਖਰਕਾਰ, ਤਿੰਨ ਘੰਟੇ ਦੀ ਜਾਂਚ ਅਤੇ ਹੋਰ 40 ਮਿੰਟਾਂ ਦੀ ਕੋਸ਼ਿਸ਼ ਤੋਂ ਬਾਅਦ, ਡਾਕਟਰਾਂ ਨੇ ਉਸਦੀ ਗਰਦਨ ਵਿੱਚ ਫਸਿਆ ਬੁਰਸ਼ ਹਟਾ ਦਿੱਤਾ। ਇਸ ਦੌਰਾਨ ਔਰਤ ਬੇਹੋਸ਼ੀ ਦੀ ਹਾਲਤ ‘ਚ ਸੀ। ਚੰਗੀ ਗੱਲ ਇਹ ਸੀ ਕਿ ਉਸ ਨੂੰ ਗਲੇ ਦੀ ਸਰਜਰੀ ਨਹੀਂ ਕਰਵਾਉਣੀ ਪਈ। ਡਾਕਟਰਾਂ ਨੇ ਸਰਜੀਕਲ ਯੰਤਰ ਦੀ ਮਦਦ ਨਾਲ ਬੁਰਸ਼ ਨੂੰ ਬਾਹਰ ਕੱਢਿਆ। ਔਰਤ ਨੇ ਦੱਸਿਆ ਕਿ ਹੋਸ਼ ਆਉਣ ਤੋਂ ਬਾਅਦ ਉਹ ਬਹੁਤ ਖੁਸ਼ ਮਹਿਸੂਸ ਕਰ ਰਹੀ ਸੀ, ਕਿਉਂਕਿ ਉਹ ਹੁਣ ਠੀਕ ਤਰ੍ਹਾਂ ਨਾਲ ਸਾਹ ਲੈ ਰਹੀ ਸੀ।
Follow Us
