VIRAL: ਭਰਾ ਦੀ ਅਨੋਖੀ ਬਾਈਕ ਨੇ ਖਿੱਚਿਆ ਕਈ ਲੋਕਾਂ ਦਾ ਧਿਆਨ, ਵੀਡੀਓ ਦੇਖ ਕੇ ਲੋਕਾਂ ਨੇ ਪੁੱਛੇ ਸਵਾਲ
Viral Video: ਜੁਗਾੜ ਦੇ ਕਈ ਵੀਡੀਓਜ਼ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖੇ ਹੋਣੇ। ਹਾਲ ਹੀ ਵਿੱਚ ਇੱਕ ਵਿਅਕਤੀ ਨੇ ਆਪਣੇ ਜੁਗਾੜ ਤੋਂ ਇੱਕ ਅਜਿਹੀ ਬਾਈਕ ਬਣਾਈ ਜੋ ਤੁਸੀਂ ਸ਼ਾਇਦ ਹੀ ਪਹਿਲਾਂ ਦੇਖੀ ਹੋਵੇ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਦੇਖ ਲੋਕਾਂ ਨੇ ਵੱਖ-ਵੱਖ ਸਵਾਲ ਵੀ ਕੀਤੇ।
ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਅਨੋਖੀ ਹੈ। ਇੱਥੇ ਤੁਹਾਨੂੰ ਅਜਿਹੀ ਕਈ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਹਨ, ਜਿਨ੍ਹਾਂ ਬਾਰੇ ਤੁਸੀਂ ਕਦੇ ਸੁਣਿਆ ਜਾ ਸੋਚਿਆ ਵੀ ਨਹੀਂ ਹੋਵੇਗਾ। ਜੋ ਲੋਕ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਰਹਿੰਦੇ ਹਨ, ਉਨ੍ਹਾਂ ਨੇ ਵਾਇਰਲ ਵੀਡੀਓ ਜਾਂ ਫੋਟੋਆਂ ਰਾਹੀਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ। ਕਦੇ ਕਿਸੇ ਦੁਰਲੱਭ ਜਾਨਵਰ ਦਾ ਵੀਡੀਓ ਵਾਇਰਲ ਹੋ ਜਾਂਦਾ ਹੈ ਤਾਂ ਕਦੇ ਲੋਕਾਂ ਦਾ ਗਜ਼ਬ ਦਾ ਜੁਗਾੜ ਦੇਖਣ ਨੂੰ ਮਿਲ ਜਾਂਦਾ ਹੈ। ਇਸ ਤਰ੍ਹਾਂ ਵੱਖ-ਵੱਖ ਵੀਡੀਓ ਵਾਇਰਲ ਹੋ ਜਾਂਦੇ ਹਨ ਜਿਸ ਵਿਚ ਲੋਕਾਂ ਨੂੰ ਨਵਾਂ ਅਨੁਭਵ ਮਿਲਦਾ ਹੈ। ਇਸ ਸਮੇਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ।
ਤੁਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਜਨਰੇਟਰ ਦੇਖਿਆ ਹੋਵੇਗਾ। ਹਾਂ, ਉਹੀ ਜਨਰੇਟਰ ਜਿਸ ਦੇ ਹੈਂਡਲ ਨੂੰ ਲੰਬੇ ਸਮੇਂ ਤੱਕ ਹੱਥ ਨਾਲ ਘੁਮਾਉਣਾ ਪੈਂਦਾ ਹੈ ਅਤੇ ਸਪੀਡ ਫੜਣ ਤੋਂ ਬਾਅਦ, ਮਸ਼ੀਨ ਚਾਲੂ ਹੋ ਜਾਂਦੀ ਹੈ। ਇੱਕ ਵਿਅਕਤੀ ਨੇ ਜੁਗਾੜ ਬਾਈਕ ਵਿੱਚ ਇਹੀ ਜਨਰੇਟਰ ਫਿੱਟ ਕਰ ਦਿੱਤਾ ਹੈ। ਬਾਈਕ ਦੀ ਬਾਡੀ ਵੀ ਕਾਫੀ ਅਨੋਖੀ ਹੈ ਪਰ ਡਿਜ਼ਾਈਨ ਤੁਹਾਨੂੰ ਪਸੰਦ ਆਵੇਗਾ। ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਹੈਂਡਲ ਨੂੰ ਮੋੜ ਕੇ ਆਪਣੀ ਬਾਈਕ ਸਟਾਰਟ ਕਰਦਾ ਹੈ ਅਤੇ ਫਿਰ ਉਸ ‘ਤੇ ਬੈਠ ਕੇ ਅੱਗੇ ਵਧਦਾ ਹੈ। ਬਾਈਕ ਦੀ ਆਵਾਜ਼ ਵੀ ਜਨਰੇਟਰ ਵਰਗੀ ਹੈ।
ਇਹ ਵੀ ਪੜ੍ਹੋ- ਸ਼ੇਰ ਨੂੰ ਦੇਖ ਕੇ ਝਾੜੀਆਂ ਵਿੱਚ ਲੁਕ ਗਈ ਮੱਝ, ਫਿਰ ਇਕ ਗਲਤੀ ਦੇ ਕਾਰਨ ਸ਼ਿਕਾਰੀ ਦੀ ਚਮਕੀ ਕਿਸਮਤ
ਇਹ ਵੀ ਪੜ੍ਹੋ
ਜੋ ਵੀਡੀਓ ਤੁਸੀਂ ਹੁਣੇ ਦੇਖੀ ਹੈ ਉਹ gill_navjot06 ਨਾਮ ਦੇ ਇੱਕ ਅਕਾਊਂਟ ਦੁਆਰਾ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਸੀ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਸਵਾਲ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ- ਇਹ ਕਿੰਨੀ ਤੇਜ਼ੀ ਨਾਲ ਜਾ ਸਕਦਾ ਹੈ? ਇੱਕ ਹੋਰ ਯੂਜ਼ਰ ਨੇ ਲਿਖਿਆ- ਭਰਾ, ਐਵਰੇਜ ਕਿੰਨੀ ਹੈ? ਤੀਜੇ ਯੂਜ਼ਰ ਨੇ ਲਿਖਿਆ- ਕੀ ਇਹ ਘੰਟਿਆਂ ਦੇ ਹਿਸਾਬ ਨਾਲ ਕੰਮ ਕਰਦੀ ਹੈ? ਜਦੋਂ ਕਿ ਇੱਕ ਯੂਜ਼ਰ ਨੇ ਲਿਖਿਆ- ਭਰਾ ਸੰਭਾਲ ਕੇ।