ਬਾਘ ਦੇ ਮੂੰਹ ਵਿੱਚ ਪਾਕਿਸਤਾਨੀ ਨੇ ਪਾ ਦਿੱਤਾ ਹੱਥ, ਲੋਕ ਬੋਲੇ- ਪਾਗਲਪਨ ਦੀ ਹੱਦ ਹੈ ਇਹ ਤਾਂ; ਦੇਖੋ Video | pakistani-content creater noman hassan put-his-hand-in-tigers-mouth-users-said-height-of-stupidity--viral-video detail in punjabi Punjabi news - TV9 Punjabi

ਬਾਘ ਦੇ ਮੂੰਹ ਵਿੱਚ ਪਾਕਿਸਤਾਨੀ ਨੇ ਪਾ ਦਿੱਤਾ ਹੱਥ, ਲੋਕ ਬੋਲੇ- ਪਾਗਲਪਨ ਦੀ ਹੱਦ ਹੈ ਇਹ ਤਾਂ; ਦੇਖੋ Video

Published: 

05 Nov 2024 16:15 PM

Man Put Hand In Tiger's Mouth: ਪਾਕਿਸਤਾਨ ਦੇ ਨੌਮਾਨ ਹਸਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸਦਾ ਨਾਮ ਰੌਕੀ ਹੈ ਅਤੇ ਇਹ ਟਾਈਗਰ ਬਹੁਤ ਫਰੈਂਡਲੀ ਹੈ। ਇਸ ਵੀਡੀਓ ਰਾਹੀਂ ਹਸਨ ਇਹ ਦਿਖਾਉਣਾ ਚਾਹੁੰਦੇ ਸਨ ਕਿ ਰੌਕੀ ਨਾਂ ਦੇ ਇਸ ਟਾਈਗਰ ਨਾਲ ਉਨ੍ਹਾਂ ਦੀ ਕਿਹੋ ਜਿਹੀ ਬਾਂਡਿੰਗ ਹੈ ਪਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਉਨ੍ਹਾਂ ਦਾ ਸਟੰਟ ਬਿਲਕੁਲ ਵੀ ਪਸੰਦ ਨਹੀਂ ਆਇਆ।

ਬਾਘ ਦੇ ਮੂੰਹ ਵਿੱਚ ਪਾਕਿਸਤਾਨੀ ਨੇ ਪਾ ਦਿੱਤਾ ਹੱਥ, ਲੋਕ ਬੋਲੇ- ਪਾਗਲਪਨ ਦੀ ਹੱਦ ਹੈ ਇਹ ਤਾਂ; ਦੇਖੋ Video

ਪਾਕਿਸਤਾਨੀ ਕੰਟੈਂਟ ਕ੍ਰਿਏਟਰ ਦੀ ਵਾਇਰਲ ਵੀਡੀਓ 'ਤੇ ਭੜਕੇ ਲੋਕ

Follow Us On

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਪਾਕਿਸਤਾਨੀ ਸ਼ਖਸ ਦੀ ਵੀਡੀਓ ਨੇ ਖੂਬ ਹੰਗਾਮਾ ਮਚਾਇਆ ਹੋਇਆ ਹੈ। ਇਸ ‘ਚ ਵਿਅਕਤੀ ਜੰਜ਼ੀਰਾਂ ਨਾਲ ਬੰਨ੍ਹੇ ਟਾਈਗਰ ਦੇ ਮੂੰਹ ‘ਚ ਹੱਥ ਪਾਉਂਦਾ ਨਜ਼ਰ ਆ ਰਿਹਾ ਹੈ। ਵਿਅਕਤੀ ਦੀ ਪਛਾਣ ਨੌਮਾਨ ਹਸਨ ਵਜੋਂ ਹੋਈ ਹੈ, ਜੋ ਕਿ ਕੰਟੈਂਟ ਕ੍ਰਿਏਟਰ ਹੈ। ਹਸਨ ਦਾ ਦਾਅਵਾ ਹੈ ਕਿ ਇਹ ਟਾਈਗਰ ਉਨ੍ਹਾਂ ਦਾ ਸਾਥੀ ਹੈ ਅਤੇ ਉਹ ਇਸ ਵੀਡੀਓ ਰਾਹੀਂ ਦੋਵਾਂ ਦੀ ਸਾਂਝ ਨੂੰ ਦਿਖਾਉਣਾ ਚਾਹੁੰਦੇ ਹਨ। ਹਾਲਾਂਕਿ, ਵੀਡੀਓ ਨੂੰ ਦੇਖਣ ਤੋਂ ਬਾਅਦ, ਸੋਸ਼ਲ ਮੀਡੀਆ ਦੀ ਪਬਲਿਕ ਗੁੱਸੇ ਵਿੱਚ ਆ ਗਈ ਹੈ ਅਤੇ ਹਸਨ ਦੀ ਹਰਕਤ ਨੂੰ ਮੂਰਖਤਾਪੂਰਨ ਕਰਾਰ ਦਿੱਤਾ ਹੈ।

ਹਸਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ @nouman.hassan1 ਤੋਂ ਸ਼ੇਅਰ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, ਇਸ ਦਾ ਨਾਂ ਰੌਕੀ ਹੈ ਅਤੇ ਉਹ ਬਹੁਤ ਦੋਸਤਾਨਾ ਹੈ। ਦਰਅਸਲ, ਇਸ ਕਲਿੱਪ ਰਾਹੀਂ ਹਸਨ ਇਹ ਦਿਖਾਉਣਾ ਚਾਹੁੰਦੇ ਸਨ ਕਿ ਰਾਕੀ ਟਾਈਗਰ ਨਾਲ ਉਨ੍ਹਾਂ ਦੀ ਕਿਸ ਤਰ੍ਹਾਂ ਦੀ ਬੌਡਿੰਗ ਹੈ, ਪਰ ਯੂਜ਼ਰਸ ਨੂੰ ਉਨ੍ਹਾਂ ਦਾ ਸਟੰਟ ਬਿਲਕੁਲ ਵੀ ਪਸੰਦ ਨਹੀਂ ਆਇਆ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਨੂੰ ਮੂਰਖਤਾ ਤੋਂ ਵੱਧ ਕੁਝ ਨਹੀਂ ਦੱਸਿਆ। ਇਸ ਦੇ ਨਾਲ ਹੀ ਕਈ ਯੂਜ਼ਰਸ ਦਾ ਕਹਿਣਾ ਹੈ ਕਿ ਵੀਡੀਓ ‘ਤੇ ਕੁਝ ਲਾਈਕਸ, ਵਿਊਜ਼ ਅਤੇ ਫਾਲੋਅਰਜ਼ ਵਧਾਉਣ ਲਈ ਲੋਕ ਕੁਝ ਵੀ ਕਰਨ ਲਈ ਤਿਆਰ ਹਨ।

ਆਹ ਦੇਖੋ ਵੀਡੀਓ, ਬਾਘ ਦੇ ਮੂੰਹ ‘ਚ ਪਾ ਦਿੱਤਾ ਹੱਥ

ਹਸਨ ਨੂੰ ਇੰਸਟਾਗ੍ਰਾਮ ‘ਤੇ 26 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਟਾਈਗਰ, ਅਜਗਰ, ਚਿੰਪੈਂਜ਼ੀ ਵਰਗੇ ਖਤਰਨਾਕ ਜਾਨਵਰਾਂ ਨਾਲ ਅਜਿਹੇ ਵੀਡੀਓ ਪੋਸਟ ਕਰ ਚੁੱਕਾ ਹੈ। ਉਨ੍ਹਾਂ ਦੇ ਇਨ੍ਹਾਂ ਵੀਡੀਓਜ਼ ਨੂੰ ਲੈ ਕੇ ਲੋਕ ਚਿੰਤਤ ਹਨ ਕਿ ਫਾਲੋਅਰਸ ਵਧਾਉਣ ਲਈ ਉਹ ਜਾਣਬੁੱਝ ਕੇ ਅਜਿਹੇ ਖਤਰਨਾਕ ਅਤੇ ਗੈਰ-ਜ਼ਿੰਮੇਵਾਰਾਨਾ ਕੰਮ ਕਰ ਰਹੇ ਹਨ, ਜਿਸ ਕਾਰਨ ਹੋਰ ਲੋਕ ਵੀ ਅਜਿਹੇ ਖ਼ਤਰਿਆਂ ਨੂੰ ਆਮ ਸਮਝ ਸਕਦੇ ਹਨ।

ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਪਾਗਲਪਨ ਦੀ ਹੱਦ ਦੱਸ ਰਹੇ ਹਨ ਅਤੇ ਹਸਨ ਦੀ ਹਰਕਤ ਦੀ ਨਿੰਦਾ ਕਰ ਰਹੇ ਹਨ। ਨਾਲ ਹੀ ਕਈ ਲੋਕ ਜਾਨਵਰਾਂ ‘ਤੇ ਅਜਿਹੇ ਅੱਤਿਆਚਾਰਾਂ ਨੂੰ ਗਲਤ ਮੰਨਦੇ ਹੋਏ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਹਸਨ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਹਨ। ਇਕ ਯੂਜ਼ਰ ਨੇ ਲਿਖਿਆ, ਕੀ ਤੁਸੀਂ ਜਾਣਦੇ ਹੋ… ਮਾਰਨ ਤੋਂ ਪਹਿਲਾਂ ਟਾਈਗਰ ਨੂੰ ਆਪਣੇ ਸ਼ਿਕਾਰ ਨਾਲ ਖੇਡਣਾ ਪਸੰਦ ਹੁੰਦਾ ਹੈ। ਆਪਣੇ ਰੌਕੀ ਤੋਂ ਦੂਰ ਰਹੋ। ਇਕ ਹੋਰ ਯੂਜ਼ਰ ਦਾ ਕਹਿਣਾ ਹੈ ਕਿ ਇਹ ਕਿਸ ਤਰ੍ਹਾਂ ਦਾ ਪਾਗਲਪਨ ਹੈ ਵਿਊਜ਼ ਲੈਣ ਲਈ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਇਹ ਬੇਵਕੂਫੀ ਦੀ ਹੱਦ ਹੈ।

Exit mobile version