Donald Trump ਤੇ Kamla Harris ਹੁੰਦੇ ਭਾਰਤੀ ਸਿਆਸਤਦਾਨ ਤਾਂ ਕਿਵੇਂ ਕਰਦੇ ਇੱਕ-ਦੂਜੇ ਵਿਰੁੱਧ ਪ੍ਰਚਾਰ? ਦਿਲਚਸਪ ਤਸਵੀਰਾਂ ਹੋਈਆਂ ਵਾਇਰਲ
US Election: ਜੇਕਰ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕਰੇਟ ਕਮਲਾ ਹੈਰਿਸ ਭਾਰਤੀ ਸਿਆਸਤਦਾਨ ਹੁੰਦੇ ਤਾਂ ਕੀ ਹੁੰਦਾ? ਏਆਈ ਦੁਆਰਾ ਬਣਾਈਆਂ ਗਈਆਂ ਕਈ ਦਿਲਚਸਪ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਉਹ ਆਮ ਭਾਰਤੀ ਰਾਜਨੇਤਾਵਾਂ ਦੀ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕਰ ਰਹੇ ਹੋਣਗੇ।
ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ 2024 ਦੀਆਂ ਅਮਰੀਕੀ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਕਮਲਾ ਹੈਰਿਸ ਵੋਟਰਾਂ ਨੂੰ ਲੁਭਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਇਸ ਦੌਰਾਨ ਸਮੇਂ ਦੀ ਲੋੜ ਨੂੰ ਸਮਝਦੇ ਹੋਏ, ਟਰੰਪ ਦੀ ਕੈਂਪੇਨ ਟੀਮ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਮੁਹਿੰਮ ਚਲਾ ਰਹੀ ਹੈ ਅਤੇ ਵੋਟਰਾਂ ਦਾ ਦਿਲ ਜਿੱਤਣ ਲਈ ਭਾਰਤੀ ਸਿਆਸਤਦਾਨਾਂ ਸਮੇਤ ਵੱਖ-ਵੱਖ ਸ਼ਖਸੀਅਤਾਂ ਦੀਆਂ AI ਦੁਆਰਾ ਤਿਆਰ ਕੀਤੀਆਂ ਤਸਵੀਰਾਂ ਦੀ ਵਰਤੋਂ ਕਰ ਰਹੀ ਹੈ।
ਟਰੰਪ ਦੀ ਟੀਮ ਨੇ ਹੁਣ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ਵਿੱਚ ਡੋਨਾਲਡ ਟਰੰਪ ਨੂੰ ਜ਼ਮੀਨ ‘ਤੇ ਬੈਠ ਕੇ ਦੇਸੀ ਅੰਦਾਜ਼ ਵਿਚ ਪੱਤਲ ਵਿੱਚ ਖਾਣਾ ਖਾਂਦੇ ਦਿਖਾਇਆ ਗਿਆ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਵੀ ਬੈਠੇ ਹਨ।
Which one looks original? @elonmusk pic.twitter.com/8P46QeQQiT
— Donald J. Trump 🇺🇸 Update (@TrumpUpdateHQ) November 4, 2024
ਇਹ ਵੀ ਪੜ੍ਹੋ
ਦਰਅਸਲ, ਇਹ ਤਸਵੀਰ ਭਾਰਤੀ ਰਾਜਨੀਤਿਕ ਦ੍ਰਿਸ਼ ਤੋਂ ਪ੍ਰੇਰਿਤ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉੜੀਸਾ ਦੇ ਉਪ ਮੁੱਖ ਮੰਤਰੀ ਕੇਵੀ ਸਿੰਘ ਦਿਓ, ਅਤੇ ਸੰਸਦ ਮੈਂਬਰ ਸੰਗੀਤਾ ਸਿੰਘ ਦਿਓ ਵਰਗੇ ਨੇਤਾਵਾਂ ਨੂੰ ਏਆਈ ਦੀ ਮਦਦ ਨਾਲ ਟਰੰਪ, ਮੇਲਾਨੀਆ ਅਤੇ ਮਸਕ ਬਣਾ ਦਿੱਤਾ ਗਿਆ ਹੈ। @TrumpUpdateHQ ਹੈਂਡਲ ਨਾਲ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ, ਮਸਕ ਨੂੰ ਟੈਗ ਕੀਤਾ ਗਿਆ ਅਤੇ ਇੱਕ ਦਿਲਚਸਪ ਸਵਾਲ ਪੁੱਛਿਆ ਗਿਆ ਸੀ, ‘ਕਿਹੜਾ ਅਸਲੀ ਲੱਗਦਾ ਹੈ?’
ਏਆਈ ਦੁਆਰਾ ਤਿਆਰ ਕੀਤੀ ਗਈ ਤਸਵੀਰ ਸ਼ਾਹਿਦ ਐਸਕੇ ਨਾਮ ਦੇ ਇੱਕ ਭਾਰਤੀ ਡਿਜੀਟਲ ਕਲਾਕਾਰ ਦੁਆਰਾ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਫੋਟੋਆਂ ਦਾ ਹਿੱਸਾ ਹੈ, ਜਿਸ ਵਿੱਚ ਟਰੰਪ ਅਤੇ ਕਮਲਾ ਹੈਰਿਸ ਨੂੰ ਭਾਰਤੀ ਸਿਆਸਤਦਾਨਾਂ ਵਜੋਂ ਦਰਸਾਇਆ ਗਿਆ ਹੈ। ਇਕ ਹੋਰ ਤਸਵੀਰ ਵਿਚ ਟਰੰਪ ਅਤੇ ਹੈਰਿਸ ਨੂੰ ਇਕ ਖੁੱਲ੍ਹੀ ਜੀਪ ਵਿਚ ਰੋਡ ਸ਼ੋਅ ਕਰਦੇ ਹੋਏ ਵੀ ਦਿਖਾਇਆ ਗਿਆ ਹੈ, ਜਿਸ ਵਿਚ ਸਾਬਕਾ ਰਾਸ਼ਟਰਪਤੀ ਟਰੰਪ ਦੇ ਸਮਰਥਕ ਅਤੇ ਅਮਰੀਕੀ ਅਰਬਪਤੀ ਐਲੋਨ ਮਸਕ ਵੀ ਰੋਡ ਸ਼ੋਅ ਵਿਚ ਮੌਜੂਦ ਹਨ।
ਜੇਕਰ ਕਮਲਾ ਹੈਰਿਸ ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕਾ ਦੀ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ, ਪਹਿਲੀ ਅਸ਼ਵੇਤ ਔਰਤ ਅਤੇ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਵਿਅਕਤੀ ਬਣ ਜਾਵੇਗੀ।