OMG! ਦਾਨ ਪੇਟੀ'ਚੋਂ ਨਿਕਲੀ ਅਜਿਹੀ ਅਜੀਬ ਚੀਜ਼, ਦੇਖ ਕੇ ਕੰਬ ਉੱਠੀ ਲੋਕਾਂ ਦੀਆਂ ਰੂਹ | omg news ancient human skull recovered from donation box of a temple in america know full detail in punjabi Punjabi news - TV9 Punjabi

OMG! ਦਾਨ ਬਾਕਸ ‘ਚੋਂ ਨਿਕਲੀ ਅਜਿਹੀ ਅਜੀਬ ਚੀਜ਼, ਦੇਖ ਕੇ ਕੰਬ ਗਈ ਲੋਕਾਂ ਦੀਆਂ ਰੂਹ

Updated On: 

08 Sep 2023 22:42 PM

ਅਮਰੀਕਾ 'ਚ ਦਾਨ ਬਾਕਸ 'ਚੋਂ ਮਨੁੱਖੀ ਖੋਪੜੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਪੁਲਿਸ ਨੇ ਇਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਕਿਸ ਦੀ ਖੋਪੜੀ ਹੈ ਅਤੇ ਕਿਸ ਨੇ ਦਾਨ ਬਾਕਸ 'ਚ ਪਾਈ ਸੀ।

OMG! ਦਾਨ ਬਾਕਸ ਚੋਂ ਨਿਕਲੀ ਅਜਿਹੀ ਅਜੀਬ ਚੀਜ਼, ਦੇਖ ਕੇ ਕੰਬ ਗਈ ਲੋਕਾਂ ਦੀਆਂ ਰੂਹ
Follow Us On

ਦਾਨ ਪੁੰਨ ਕਰਨਾ ਸਭ ਤੋਂ ਵੱਡਾ ਕੰਮ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਾ ਫਲ ਇਸ ਜਨਮ ਵਿਚ ਹੀ ਨਹੀਂ ਸਗੋਂ ਮਰਨ ਤੋਂ ਬਾਅਦ ਅਤੇ ਹੋਰ ਵੀ ਕਈ ਜਨਮਾਂ ਵਿਚ ਮਿਲਦਾ ਹੈ। ਦਾਨ ਬਾਰੇ ਕੋਈ ਨਿਯਮ ਨਹੀਂ ਹੈ, ਸਗੋਂ ਇਹ ਵਿਅਕਤੀ ਦੇ ਵਿਵੇਕ ‘ਤੇ ਨਿਰਭਰ ਕਰਦਾ ਹੈ ਕਿ ਉਹ ਕੀ ਦਾਨ ਕਰਨਾ ਚਾਹੁੰਦਾ ਹੈ ਅਤੇ ਕਿੰਨਾ ਦਾਨ ਕਰਨਾ ਚਾਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਈ ਥਾਵਾਂ, ਮੰਦਰਾਂ ਆਦਿ ‘ਤੇ ਦਾਨ ਬਾਕਸ ਹੁੰਦੇ ਹਨ, ਜਿਸ ਵਿਚ ਲੋਕ ਆਪਣੀ ਮਰਜ਼ੀ ਨਾਲ ਦਾਨ ਦਿੰਦੇ ਹਨ।

ਉਂਝ ਅਮਰੀਕਾ ਵਿੱਚ ਦਾਨ ਬਾਕਸ ਦੀ ਥਾਂ ਵੱਡੇ-ਵੱਡੇ ਗੁੱਡਵਿਲ ਸਟੋਰ ਹਨ, ਜਿਨ੍ਹਾਂ ਵਿੱਚ ਲੋਕ ਪੈਸਿਆਂ ਸਮੇਤ ਕਈ ਜ਼ਰੂਰੀ ਚੀਜ਼ਾਂ ਪਾਉਂਦੇ ਹਨ, ਪਰ ਜੇਕਰ ਉਸ ਦਾਨ ਬਾਕਸ ਵਿੱਚੋਂ ਕੋਈ ਅਜੀਬੋ-ਗਰੀਬ ਚੀਜ਼ ਨਿਕਲ ਜਾਵੇ ਤਾਂ ਕੀ ਹੋਵੇਗਾ? ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਦਰਅਸਲ, ਅਮਰੀਕਾ ਦੇ ਗੁਡਵਿਲ ਸਟੋਰ ਦੇ ਇੱਕ ਡੋਨੇਸ਼ਨ ਬਾਕਸ ਦੇ ਅੰਦਰੋਂ ਅਜਿਹੀ ਅਜੀਬ ਚੀਜ਼ ਸਾਹਮਣੇ ਆਈ ਕਿ ਲੋਕ ਦੇਖ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਬੁਲਾਉਣਾ ਪਿਆ। ਮਾਮਲਾ ਬੀਤੀ 5 ਸਤੰਬਰ ਦਾ ਹੈ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਜਦੋਂ ਗੁਡਵਿਲ ਸਟੋਰ ਦਾ ਤਾਲਾ ਖੋਲ੍ਹਿਆ ਗਿਆ ਤਾਂ ਉਸ ਦੇ ਅੰਦਰ ਇੱਕ ਖੋਪੜੀ ਮਿਲੀ, ਜੋ ਬਹੁਤ ਡਰਾਉਣੀ ਲੱਗ ਰਹੀ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਨੁੱਖੀ ਖੋਪੜੀ ਸੀ, ਜੋ ਕਈ ਸਾਲ ਪੁਰਾਣੀ ਲੱਗ ਰਹੀ ਸੀ। ਪੁਲਿਸ ਨੇ ਉਸ ਖੋਪੜੀ ਨੂੰ ਜ਼ਬਤ ਕਰ ਲਿਆ ਪਰ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਅਜੇ ਤੱਕ ਨਹੀਂ ਹੋ ਸਕੀ ਪਛਾਣ

ਰਿਪੋਰਟਾਂ ਮੁਤਾਬਕ ਇਸ ਡਰਾਉਣੀ ਮਨੁੱਖੀ ਖੋਪੜੀ ਨੂੰ ਦਾਨ ਬਾਕਸ ਦੇ ਅੰਦਰ ਇੱਕ ਬਕਸੇ ਵਿੱਚ ਰੱਖਿਆ ਗਿਆ ਸੀ, ਜਿਸ ਵਿੱਚ ਕਈ ਹੋਰ ਚੀਜ਼ਾਂ ਮੌਜੂਦ ਸਨ। ਹਾਲਾਂਕਿ ਇਹ ਖੋਪੜੀ ਕਿਸ ਦੀ ਹੈ, ਇਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਇਸ ਡਰਾਉਣੀ ਖੋਪੜੀ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਨਕਲੀ ਅੱਖ ਲੱਗੀ ਹੋਈ ਹੈ ਅਤੇ ਕੁਝ ਦੰਦ ਵੀ ਦਿਖਾਈ ਦੇ ਰਹੇ ਹਨ, ਜੋ ਅਸਲੀ ਲੱਗ ਰਹੇ ਹਨ।

ਇਤਿਹਾਸਕਾਰਾਂ ਤੋਂ ਲਈ ਜਾਵੇਗੀ ਮਦਦ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਖੋਪੜੀ ਦੀ ਜਾਂਚ ਲਈ ਫੋਰੈਂਸਿਕ ਦੇ ਨਾਲ-ਨਾਲ ਇਤਿਹਾਸਕਾਰਾਂ ਦੀ ਮਦਦ ਲਈ ਜਾਵੇਗੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਖੋਪੜੀ ਕਿੰਨੀ ਪੁਰਾਣੀ ਹੈ ਅਤੇ ਇਹ ਕਿਸ ਦੀ ਹੋ ਸਕਦੀ ਹੈ, ਕਿਉਂਕਿ ਦਿੱਖ ਵਿਚ ਇਹ ਇਤਿਹਾਸਕ ਲੱਗਦੀ ਹੈ। ਇਸ ਤੋਂ ਇਲਾਵਾ ਪੁਲਿਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਖੋਪੜੀ ਦਾਨ ਬਾਕਸ ਵਿਚ ਕਿਸ ਨੇ ਅਤੇ ਕਿਉਂ ਰੱਖੀ?

Exit mobile version