Viral: ਮਾਂ-ਪੁੱਤ ਦੀ ਜੋੜੀ ਨੇ Talent ਨਾਲ ਸੋਸ਼ਲ ਮੀਡੀਆ ਯੂਜ਼ਰਸ ਨੂੰ ਬਣਾਇਆ ਫੈਨ, ਦੇਖੋ ਵੀਡੀਓ
Mother-Son Duo: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇਕ ਮਾਂ-ਪੁੱਤ ਦੀ ਜੋੜੀ ਸੁਪਰਹਿੱਟ ਗੀਤ 'ਤੂਨੇ ਓ ਰੰਗੀਲੇ ਕੈਸਾ ਜਾਦੂ ਕੀਆ' ਗਾਉਂਦੇ ਦੇਖਾਈ ਦੇ ਰਹੇ ਹਨ। ਔਰਤ ਨੇ ਆਪਣੀ ਜਾਦੂਈ ਆਵਾਜ਼ ਅਤੇ ਮੁੰਡੇ ਨੇ ਆਪਣੀ ਸ਼ਾਨਦਾਰ ਬੀਟਬਾਕਸਿੰਗ ਨਾਲ ਇੰਟਰਨੈੱਟ ਜਨਤਾ ਦਾ ਦਿਲ ਜਿੱਤ ਲਿਆ ਹੈ ।
ਇਨ੍ਹੀਂ ਦਿਨੀਂ ਇਕ ਮਾਂ-ਪੁੱਤ ਦੀ ਜੋੜੀ ਨੇ ਆਪਣੇ ਟੈਲੇਂਟ ਨਾਲ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਕਾਫ਼ੀ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਦੋਵੇਂ ਇਕੱਠੇ ਪ੍ਰਦਰਸ਼ਨ ਕਰਦੇ ਅਤੇ ਗਾਉਂਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਮੁੰਡਾ ਬੀਟਬਾਕਸਿੰਗ ਕਰਦਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਔਰਤ ਨੇ ਆਪਣੀ ਸੁਰੀਲੀ ਗਾਇਕੀ ਨਾਲ ਇੰਟਰਨੈੱਟ ਜਨਤਾ ਦਾ ਦਿਲ ਜਿੱਤ ਲਿਆ ਹੈ। ਲੋਕਾਂ ਨੂੰ ਔਰਤ ਦੀ ਆਵਾਜ਼ ਇੰਨੀ ਪਸੰਦ ਆਈ ਕਿ ਉਨ੍ਹਾਂ ਨੂੰ ਸਵਰਗੀ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ ਆ ਗਈ।
ਵਾਇਰਲ ਹੋ ਰਹੀ ਵੀਡੀਓ ਵਿੱਚ ਮਾਂ-ਪੁੱਤ ਦੀ ਜੋੜੀ ਨੂੰ ਆਪਣੇ ਸਮੇਂ ਦਾ ਸੁਪਰਹਿੱਟ ਗੀਤ ‘ਤੂਨੇ ਓ ਰੰਗੀਲੇ’ ਗਾਉਂਦੇ ਦੇਖਿਆ ਜਾ ਸਕਦਾ ਹੈ। ਇਹ ਗੀਤ ਅਸਲ ਵਿੱਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨੇ 1981 ਦੀ ਬਾਲੀਵੁੱਡ ਫਿਲਮ ‘ਕੁਦਰਤ’ ਲਈ ਗਾਇਆ ਸੀ।
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਵਿੱਕੀ ਦਾਸ ਨਾਮ ਦੇ ਇਕ ਯੂਜ਼ਰ ਨੇ ਸ਼ੇਅਰ ਕੀਤਾ ਹੈ, ਜੋ ਕਿ ਕਲਿੱਪ ਵਿੱਚ ਦਿਖਾਈ ਦੇ ਰਹੀ ਔਰਤ ਦਾ ਪੁੱਤਰ ਹੈ। ਮੁੰਡੇ ਨੇ ਵੀਡੀਓ ਸ਼ੇਅਰ ਕੀਤੀ ਅਤੇ ਲਿਖਿਆ, ਦੋਸਤੋ, ਮਾਂ ਦੀ ਸਿਹਤ ਠੀਕ ਨਹੀਂ ਹੈ ਪਰ ਫਿਰ ਵੀ ਅਸੀਂ ਤੁਹਾਡੇ ਲਈ ਇਹ ਜੁਗਲਬੰਦੀ ਰੀਲ ਬਣਾਈ ਹੈ। ਮੁੰਡੇ ਦੇ ਅਨੁਸਾਰ, ਉਹ ਦੋਵੇਂ Professionally Trained ਨਹੀਂ ਹਨ।
ਇਹ ਵੀ ਪੜ੍ਹੋ
ਹਾਲਾਂਕਿ, ਜਿਸ ਤਰ੍ਹਾਂ ਔਰਤ ਨੇ ਆਪਣੀ ਜਾਦੂਈ ਆਵਾਜ਼ ਨਾਲ ਇੰਟਰਨੈੱਟ ‘ਤੇ ਆਪਣਾ ਜਾਦੂ ਫੈਲਾਇਆ ਹੈ, ਲੋਕ ਉਨ੍ਹਾਂ ਦੇ ਦਿਵਾਨੇ ਹੋ ਗਏ ਹਨ। ਇਹੀ ਕਾਰਨ ਹੈ ਕਿ ਕਈ ਮਸ਼ਹੂਰ ਹਸਤੀਆਂ ਨੇ ਵੀ ਵਿੱਕੀ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਮਸ਼ਹੂਰ ਡਾਂਸ ਇੰਫਲੂਐਂਸਰ ਸੋਨਾਲੀ ਭਦੌਰੀਆ ਨੇ ਪੋਸਟ ‘ਤੇ ਕਮੈਂਟ ਕੀਤਾ ਅਤੇ ਲਿਖਿਆ – ਵਾਹ।
ਇਹ ਵੀ ਪੜ੍ਹੋ- ਸ਼ਖਸ ਨੇ ਡਰੱਮ ਨੂੰ ਵਾਸ਼ਿੰਗ ਮਸ਼ੀਨ ਚ Convert ਕਰ ਧੋਤੇ ਕੱਪੜੇ, ਜੁਗਾੜ ਦੇਖ ਹੈਰਾਨ ਹੋਏ ਯੂਜ਼ਰਸ
ਇਸ ਤੋਂ ਇਲਾਵਾ, ਕਈ ਲੋਕਾਂ ਨੇ ਵਿੱਕੀ ਦੀ ਮਾਂ ਦੀ ਆਵਾਜ਼ ਦੀ ਤੁਲਨਾ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨਾਲ ਕੀਤੀ ਹੈ। ਇਕ ਯੂਜ਼ਰ ਨੇ ਕਮੈਂਟ ਕੀਤਾ, ਆਂਟੀ ਜੀ, ਤੁਹਾਡੀ ਆਵਾਜ਼ ਵਿੱਚ ਜਾਦੂ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਲਤਾ ਜੀ ਦੀ ਯਾਦ ਆ ਗਈ। ਕੁੱਲ ਮਿਲਾ ਕੇ, ਨੇਟੀਜ਼ਨ ਮਾਂ-ਪੁੱਤਰ ਦੀ ਜੋੜੀ ਦੀ ਪ੍ਰਤਿਭਾ ਦੀ ਤਾਰੀਫ ਕਰ ਰਹੇ ਹਨ। ਇਕ ਹਫ਼ਤਾ ਪਹਿਲਾਂ ਇੰਸਟਾਗ੍ਰਾਮ ਹੈਂਡਲ @vickydas_17 ਤੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਕਲਿੱਪ ਨੂੰ ਹੁਣ ਤੱਕ 7 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ।