Monkey Dance Viral Video: ਬਾਂਦਰ ਨੇ ਕੀਤਾ ਇਨਸਾਨਾਂ ਨਾਲ ਡਾਂਸ, ਲੋਕ ਬੋਲੇ- ਡਾਰਵਿਨ ਸਹੀਂ, ਇਨਸਾਨ ਬਾਂਦਰਾਂ ਤੋਂ ਬਣੇ

Updated On: 

05 Aug 2025 14:35 PM IST

Monkey Dance Viral Video: ਵਾਇਰਲ ਵੀਡਿਓ ਦੀ ਸ਼ੁਰੂਆਤ ਵਿੱਚ, ਇੱਕ ਬਾਂਦਰ ਇੱਕ ਚੱਟਾਨ ਦੇ ਕੋਲ ਚੁੱਪਚਾਪ ਬੈਠਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ, ਉੱਥੇ ਮੌਜੂਦ ਮੁੰਡਿਆਂ ਦਾ ਇੱਕ ਗਰੂੱਪ ਬਾਂਦਰ ਨੂੰ ਦੇਖ ਕੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਨੱਚਣਾ ਸ਼ੁਰੂ ਕਰ ਦਿੰਦਾ ਹੈ। ਵੀਡਿਓ ਦਾ ਮਜ਼ੇਦਾਰ ਹਿੱਸਾ ਉਦੋਂ ਆਉਂਦਾ ਹੈ ਜਦੋਂ ਬਾਂਦਰ ਮੁੰਡਿਆਂ ਨੂੰ ਨੱਚਦੇ ਦੇਖ ਕੇ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਅਤੇ ਉਹ ਵੀ ਉਨ੍ਹਾਂ ਨਾਲ ਤਾਲ ਵਿੱਚ ਨੱਚਣਾ ਸ਼ੁਰੂ ਕਰ ਦਿੰਦਾ ਹੈ

Monkey Dance Viral Video: ਬਾਂਦਰ ਨੇ ਕੀਤਾ ਇਨਸਾਨਾਂ ਨਾਲ ਡਾਂਸ, ਲੋਕ ਬੋਲੇ- ਡਾਰਵਿਨ ਸਹੀਂ, ਇਨਸਾਨ ਬਾਂਦਰਾਂ ਤੋਂ ਬਣੇ
Follow Us On

ਕੀ ਤੁਸੀਂ ਕਦੇ ਬਾਂਦਰ ਨੂੰ ਇਨਸਾਨਾਂ ਵਾਂਗ ਨੱਚਦੇ ਦੇਖਿਆ ਹੈ? ਜੇ ਨਹੀਂ, ਤਾਂ ਹੁਣੇ ਦੇਖੋ। ਕਿਉਂਕਿ, ਇਨ੍ਹਾਂ ਦਿਨਾਂ ਚ ਇੱਕ ਅਜਿਹੀ ਹੀ ਵੀਡਿਓ ਨੇ ਸੋਸ਼ਲ ਮੀਡੀਆ ‘ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਸਕੋਗੇ। ਹੋਇਆ ਇਹ ਕਿ ਪਹਾੜਾਂ ‘ਤੇ ਮਸਤੀ ਕਰ ਰਹੇ ਕੁਝ ਮੁੰਡਿਆਂ ਨੇ ਇੱਕ ਬਾਂਦਰ ਨੂੰ ਚੁੱਪਚਾਪ ਬੈਠਾ ਦੇਖਿਆ। ਪਰ ਇਸ ਤੋਂ ਬਾਅਦ ਜੋ ਵੀ ਹੋਇਆ, ਬਾਂਦਰ ਵੀ ਸੋਚ ਰਿਹਾ ਹੋਵੇਗਾ ਕਿ ਉਹ ਕਿੱਥੇ ਫਸ ਗਿਆ।

ਬਾਂਦਰ ਨੇ ਕੀਤਾ ਡਾਂਸ

ਵਾਇਰਲ ਵੀਡਿਓ ਦੀ ਸ਼ੁਰੂਆਤ ਵਿੱਚ, ਇੱਕ ਬਾਂਦਰ ਇੱਕ ਚੱਟਾਨ ਦੇ ਕੋਲ ਚੁੱਪਚਾਪ ਬੈਠਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ, ਉੱਥੇ ਮੌਜੂਦ ਮੁੰਡਿਆਂ ਦਾ ਇੱਕ ਗਰੂੱਪ ਬਾਂਦਰ ਨੂੰ ਦੇਖ ਕੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਨੱਚਣਾ ਸ਼ੁਰੂ ਕਰ ਦਿੰਦਾ ਹੈ। ਵੀਡਿਓ ਦਾ ਮਜ਼ੇਦਾਰ ਹਿੱਸਾ ਉਦੋਂ ਆਉਂਦਾ ਹੈ ਜਦੋਂ ਬਾਂਦਰ ਮੁੰਡਿਆਂ ਨੂੰ ਨੱਚਦੇ ਦੇਖ ਕੇ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਅਤੇ ਉਹ ਵੀ ਉਨ੍ਹਾਂ ਨਾਲ ਤਾਲ ਵਿੱਚ ਨੱਚਣਾ ਸ਼ੁਰੂ ਕਰ ਦਿੰਦਾ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਬਾਂਦਰ ਵੀ ਉਤਸ਼ਾਹਿਤ ਹੋ ਜਾਂਦਾ ਹੈ ਅਤੇ ਇਨਸਾਨਾਂ ਦੀ ਨਕਲ ਕਰਦੇ ਹੋਏ ਇੱਕ ਚੱਟਾਨ ‘ਤੇ ਛਾਲ ਮਾਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ।

ਲੋਕਾਂ ਨੇ ਕੀਤੇ ਮਜ਼ੇਦਾਰ ਕਮੈਂਟ

ਇਸ ਦਿਲਚਸਪ ਵੀਡਿਓ ਨੂੰ ਐਕਸ (ਪਹਿਲਾਂ ਟਵਿੱਟਰ) ‘ਤੇ @gharkekalesh ਹੈਂਡਲ ਦੁਆਰਾ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 1 ਲੱਖ 82 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡਿਓ ਦੇਖਣ ਤੋਂ ਬਾਅਦ, ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਕਮੈਂਟ ਕਰਦੇ ਹੋਏ ਲਿਖਿਆ ਕਿ, ਬਾਂਦਰ ਸੋਚ ਰਿਹਾ ਹੋਵੇਗਾ ਕਿ ਉਹ ਕਿਹੜੇ ਜਾਨਵਰਾਂ ਵਿੱਚ ਫਸ ਗਿਆ ਹੈ। ਇੱਕ ਹੋਰ ਨੇ ਕਿਹਾ, ਮੋਨਕੇਸ਼ ਨੇ ਕਿੰਨਾ ਵਧੀਆ ਮਾਹੌਲ ਦਿੱਤਾ। ਇੱਕ ਹੋਰ ਯੂਜ਼ਰ ਨੇ ਲਿਖਿਆ, ਅੰਕਲ ਡਾਰਵਿਨ ਬਿਲਕੁਲ ਸਹੀ ਸਨ। ਇਨਸਾਨ ਬਾਂਦਰਾਂ ਤੋਂ ਬਣੇ ਸਨ।