Viral Video: ਹੱਥਾਂ ਨਾਲ ਵਿਸ਼ਾਲ King ਕੋਬਰਾ ਨੂੰ ਕੀਤਾ ਕਾਬੂ, ਵਾਲ-ਵਾਲ ਬਚੀ ਜਾਨ, VIDEO ਵੇਖ ਕੇ ਕੰਬ ਜਾਵੇਗੀ ਰੂਹ

Updated On: 

24 Oct 2025 10:46 AM IST

Massive King Cobra Viral Video: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਨੰਗੇ ਹੱਥਾਂ ਨਾਲ ਖਤਰਨਾਕ ਕਿੰਗ ਕੋਬਰਾ ਨੂੰ ਕਾਬੂ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੱਪ ਬਹੁਤ ਵੱਡਾ ਅਤੇ ਡਰਾਉਣਾ ਦਿਖਾਈ ਦੇ ਰਿਹਾ ਹੈ। ਵੀਡੀਓ ਦੇ ਅਗਲੇ ਪਲ ਵਿੱਚ ਜੋ ਕੁਝ ਵਾਪਰਦਾ ਹੈ, ਉਹ ਦੇਖ ਕੇ ਲੋਕਾਂ ਦੇ ਲੂਅ-ਕੰਡੇ ਖੜੇ ਹੋ ਗਏ ਹਨ।

Viral Video: ਹੱਥਾਂ ਨਾਲ ਵਿਸ਼ਾਲ King ਕੋਬਰਾ ਨੂੰ ਕੀਤਾ ਕਾਬੂ, ਵਾਲ-ਵਾਲ ਬਚੀ ਜਾਨ, VIDEO ਵੇਖ ਕੇ ਕੰਬ ਜਾਵੇਗੀ ਰੂਹ

Image Credit source: Instagram/@therealtarzann

Follow Us On

ਇਹ ਵੀਡੀਓ ਅਮਰੀਕੀ ਸੋਸ਼ਲ ਮੀਡੀਆ ਇੰਫਲੂਐਂਸਰ ਮਾਈਕ ਹੋਲਸਟਨ (Mike Holston) ਦੀ ਹੈ, ਜੋ ਦ ਰੀਅਲ ਟਾਰਜ਼ਨ (The Real Tarzann) ਦੇ ਨਾਮ ਨਾਲ ਵੀ ਮਸ਼ਹੂਰ ਹਨ। ਖੂੰਖਾਰ ਜੰਗਲੀ ਜਾਨਵਰਾਂ ਨਾਲ ਵੀਡੀਓ ਬਣਾਉਣ ਲਈ ਜਾਣੇ ਜਾਣ ਵਾਲੇ ਮਾਈਕ ਦਾ ਇਹ ਨਵਾਂ ਵੀਡੀਓ ਇਸ ਵੇਲੇ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੰਡੋਨੇਸ਼ੀਆ ਦੇ ਸੁਮਾਤਰਾ ਚ ਬਣਾਇਆ ਗਿਆ ਹੈ ।

ਵੀਡੀਓ ਵਿੱਚ ਮਾਈਕ ਨਾ ਦਾ ਇਕ ਸ਼ਖਸ ਵੱਡੇ ਕਿੰਗ ਕੋਬਰੇ ਨੂੰ ਬੇਖੌਫ ਹੋ ਕੇ ਆਪਣੇ ਹੱਥਾਂ ਨਾਲ ਕਾਬੂ ਕਰਦੇ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਸੱਪ ਕਈ ਵਾਰ ਭੜਕਦਾ ਹੈ, ਪਰ ਮਾਈਕ ਉਸਨੂੰ ਹੱਥਾਂ ਵਿੱਚ ਫੜ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਮੌਤ ਨੂੰ ਛੂ ਕੇ ਆਇਆ ਵਾਪਿਸ!

ਅਗਲੇ ਹੀ ਪਲ ਜੋ ਕੁਝ ਹੋਇਆ, ਉਹ ਕਿਸੇ ਦੇ ਵੀ ਦਿਲ ਵਿੱਚ ਖੌਫ ਪੈਦਾ ਕਰ ਸਕਦਾ ਹੈ। ਜਿਵੇਂ ਹੀ ਮਾਈਕ ਨੇ ਕੋਬਰਾ ਨੂੰ ਚੁੱਕਿਆ, ਸੱਪ ਨੇ ਅਚਾਨਕ ਪਲਟਾ ਮਾਰ ਕੇ ਉਸਦੇ ਚਿਹਰੇ ਦੇ ਬਿਲਕੁਲ ਨੇੜੇ ਵਾਰ ਕੀਤਾ। ਇਹ ਪਲ ਇੰਨਾ ਖ਼ਤਰਨਾਕ ਸੀ ਕਿ ਦੇਖ ਕੇ ਯਕੀਨ ਕਰਨਾ ਮੁਸ਼ਕਲ ਸੀ ਕਿ ਮਾਈਕ ਬੱਚ ਗਿਆ ਹੈ। ਖੁਸ਼ਕਿਸਮਤੀ ਨਾਲ ਸੱਪ ਨੇ ਉਸਨੂੰ ਡੱਸਿਆ ਨਹੀਂ, ਅਤੇ ਮਾਈਕ ਨੇ ਖੁਦ ਨੂੰ ਸ਼ਾਂਤ ਰੱਖਦਿਆਂ ਹਾਲਾਤ ਤੇ ਕਾਬੂ ਪਾ ਲਿਆ।

ਕੁਝ ਹੀ ਘੰਟਿਆਂ ‘ਚ ਮਿਲੇ ਲੱਖਾਂ ਵਿਊਜ਼

ਇਹ ਵੀਡੀਓ ਇੰਸਟਾਗ੍ਰਾਮ ਤੇ @therealtarzann ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਕੁਝ ਹੀ ਘੰਟਿਆਂ ਵਿੱਚ ਇਸਨੂੰ 16 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅਤੇ ਕੁਮੈਂਟ ਸੈਕਸ਼ਨ ਵਿੱਚ ਯੂਜ਼ਰਸ ਡਰ ਅਤੇ ਹੈਰਾਨੀ ਜਤਾ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ ਇਹ ਪਾਗਲਪਨ ਹੈ, ਭਾਈ! ਜਦਕਿ ਦੂਜੇ ਨੇ ਕਿਹਾ ਅੱਜ ਤਾਂ ਇਹ ਬੰਦਾ ਬੱਚ ਗਿਆ, ਨਹੀਂ ਤਾਂ ਕੋਬਰਾ ਨੇ ਕੰਮ ਮੁਕਾ ਹੀ ਦੇਣਾ ਸੀ। ਇਕ ਹੋਰ ਯੂਜ਼ਰ ਨੇ ਮਾਈਕ ਦੀ ਹਿੰਮਤ ਤੇ ਸਵਾਲ ਉਠਾਇਆ ਕੀ ਤੈਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ?

ਵਿਵਾਦਾਂ ਨਾਲ ਵੀ ਜੁੜਿਆ ਨਾਂ

ਮਾਈਕ ਫ਼ਲੋਰਿਡਾ ਸਥਿਤ Zoological Wildlife Foundation ਨਾਲ ਜੁੜੇ ਹੋਏ ਹਨ ਅਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਸ਼ੂ ਸੁਰੱਖਿਆ ਅਤੇ ਜਾਗਰੂਕਤਾ ਲਈ ਕੰਮ ਕਰਦੇ ਹਨ। ਹਾਲਾਂਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਮਗਰਮੱਛਾਂ ਨਾਲ ਕੁਸ਼ਤੀ ਕਰਨ ਵਰਗੀਆਂ ਘਟਨਾਵਾਂ ਲਈ ਆਲੋਚਨਾ ਅਤੇ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ। ਹੁਣ, ਇਸ ਨਵੇਂ ਸਟੰਟ ਨਾਲ ਉਹ ਮੁੜ ਵਾਰ ਚਰਚਾ ਵਿੱਚ ਆ ਗਏ ਹਨ।

ਵੀਡੀਓ ਇੱਥੇ ਦੇਖੋ।