OMG: ਮੈਟਰੋ ‘ਚ ਸ਼ਖ਼ਸ ਨੇ ਚੱਖਿਆ ‘ਗੋਭੀ ਮੰਚੂਰੀਅਨ’ ਦਾ ਸਵਾਦ, ਵਾਇਰਲ ਹੋਣ ‘ਤੇ ਮਚਿਆ ਹੰਗਾਮਾ, ਸਬਕ ਸਿਖਾਉਣ ਲਈ ਲਗਾਇਆ ਜੁਰਮਾਨਾ

Published: 

08 Oct 2023 13:55 PM

ਇਨ੍ਹੀਂ ਦਿਨੀਂ ਮੈਟਰੋ ਵਿੱਚ ਇਕ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਮਸਤੀ ਨਾਲ ਗੋਬੀ ਮੰਚੂਰੀਅਨ ਖਾਂਦੇ ਨਜ਼ਰ ਆ ਰਹੇ ਹਨ। ਹੁਣ ਮੈਟਰੋ ਪ੍ਰਸ਼ਾਸਨ ਨੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਅਤੇ ਵੱਡਾ ਜੁਰਮਾਨਾ ਲਗਾਇਆ ਹੈ।

OMG: ਮੈਟਰੋ ਚ ਸ਼ਖ਼ਸ ਨੇ ਚੱਖਿਆ ਗੋਭੀ ਮੰਚੂਰੀਅਨ ਦਾ ਸਵਾਦ, ਵਾਇਰਲ ਹੋਣ ਤੇ ਮਚਿਆ ਹੰਗਾਮਾ, ਸਬਕ ਸਿਖਾਉਣ ਲਈ ਲਗਾਇਆ ਜੁਰਮਾਨਾ
Follow Us On

ਦਿੱਲੀ ਮੈਟਰੋ ਦੇ ਵੀਡੀਓ ਆਏ ਦਿਨ ਇੰਟਰਨੈੱਟ ਦੀ ਦੁਨੀਆ ‘ਚ ਵਾਇਰਲ ਹੁੰਦੇ ਰਹਿੰਦੇ ਹਨ। ਜਿਸ ਨੂੰ ਹੁਣ ਅਸੀਂ ਆਮ ਵੀਡੀਓ ਦੀ ਤਰ੍ਹਾਂ ਸਮਝਣ ਲੱਗ ਪਏ ਹਾਂ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਬੈਂਗਲੁਰੂ ਮੈਟਰੋ ਦਾ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਸਭ ਕੁਝ ਆਮ ਦੀ ਤਰ੍ਹਾਂ ਹੀ ਲੱਗੇਗਾ ਪਰ ਇਸ ਵੀਡੀਓ ਕਾਰਨ ਇੱਕ ਸ਼ਖ਼ਸ ਨਾਲ ਖੇਡ ਹੋ ਗਿਆ। ਦਰਅਸਲ, ਬੈਂਗਲੁਰੂ ਮੈਟਰੋ ਦੇ ਇੱਕ ਕੋਚ ਵਿੱਚ ਇੱਕ ਸ਼ਖ਼ਸ਼ ਨੂੰ ‘ਗੋਭੀ ਮੰਚੂਰਿਅਨ’ ਖਾਂਦੇ ਬੜੇ ਚਾਅਵਾਂ ਨਾਲ ਦੇਖਿਆ ਗਿਆ। ਕਿਸੇ ਵਿਅਕਤੀ ਨੇ ਇਸ ਸ਼ਖ਼ਸ ਦੀ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਕਰ ਦਿੱਤਾ।

ਜਿਸ ਤੋਂ ਬਾਅਦ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਬੀ.ਐੱਮ.ਆਰ.ਸੀ.ਐੱਲ.) ਨੇ ਵਿਅਕਤੀ ਦੀ ਇਸ ਕਾਰਵਾਈ ਖਿਲਾਫ ਤੁਰੰਤ ਕਾਰਵਾਈ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ। ਇਸ ਤੋਂ ਇਲਾਵਾ ਸ਼ਖ਼ਸ ਨੂੰ 500 ਰੁਪਏ ਜੁਰਮਾਨਾ ਲਗਾਇਆ ਗਿਆ। ਦੱਸ ਦਈਏ ਕਿ ਇਹ ਵਿਅਕਤੀ ਆਪਣੇ ਦੋਸਤ ਨਾਲ ਮੈਟਰੋ ‘ਚ ਸਫਰ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਭੁੱਖ ਲੱਗੀ ਸੀ ਅਤੇ ਉਸ ਨੇ ਮੌਕਾ ਦੇਖ ਕੇ ਖਾਣਾ ਸ਼ੁਰੂ ਕਰ ਦਿੱਤਾ।

ਦੇਖੋ ਵੀਡੀਓ

ਵੀਡੀਓ ਵਿੱਚ ਤੁਸੀਂ ਸਾਫ- ਸਾਫ ਦੇਖ ਸਕਦੇ ਹੋ ਕਿ ਉੱਥੇ ਮੌਜੂਦ ਲੋਕ ਉਸ ਨੂੰ ਖਾਣਾ ਖਾਣ ਤੋਂ ਮਨਾ ਕਰ ਰਹੇ ਹਨ। ਪਰ ਉਹ ਨਹੀਂ ਮੰਨਿਆਂ ਅਤੇ ਉਸ ਨੇ ਆਪਣੇ ਦੋਸਤ ਨੇ ਇਹ ਵੀਡੀਓ ਬਣਾ ਲਿਆ ਅਤੇ ਬਾਅਦ ਵਿੱਚ ਵੀਡੀਓ ਇੰਟਰਨੈੱਟ ‘ਤੇ ਅਪਲੋਡ ਕਰ ਦਿੱਤਾ। ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ।

ਇਸ ਮਾਮਲੇ ‘ਤੇ ਆਪਣਾ ਬਿਆਨ ਦਿੰਦੇ ਹੋਏ ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਬੀ.ਐੱਮ.ਆਰ.ਸੀ.ਐੱਲ.) ਨੇ ਕਿਹਾ ਕਿ ਅਸੀਂ ਮੈਟਰੋ ਟ੍ਰੇਨਾਂ ਦੇ ਅੰਦਰ ਅਤੇ ਪਲੇਟਫਾਰਮਾਂ ‘ਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਹੈ, ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਇਸ਼ਤਿਹਾਰ ਲਗਾ ਰਹੇ ਹਾਂ ਅਤੇ ਉਸ ਅਨੁਸਾਰ ਹੀ ਟ੍ਰੇਨਾਂ ਨੂੰ ਚਲਾਇਆ ਜਾ ਰਿਹਾ ਹੈ। ਅਤੇ ਅੰਦਰ ਖਾਣ-ਪੀਣ ਦੀ ਸਖਤ ਮਨਾਹੀ ਹੈ।