Viral News: ਪੰਜਾਬ 'ਚ ਹਰਿਆਣਾ ਦੀ ਮੱਝ ਨੇ ਜਿੱਤਿਆ ਟਰੈਕਟਰ, ਪਿੰਡ ਦੇ ਲੋਕਾਂ ਨੇ ਕੀਤਾ ਭਰਵਾਂ ਸੁਆਗਤ Punjabi news - TV9 Punjabi

Viral News: ਪੰਜਾਬ ‘ਚ ਹਰਿਆਣਾ ਦੀ ਮੱਝ ਨੇ ਜਿੱਤਿਆ ਟਰੈਕਟਰ, ਪਿੰਡ ਦੇ ਲੋਕਾਂ ਨੇ ਕੀਤਾ ਭਰਵਾਂ ਸੁਆਗਤ

Updated On: 

06 Dec 2023 17:52 PM

ਹਰਿਆਣਾ ਦੇ ਅਗਰੋਹਾ ਦੀ ਇੱਕ ਮੱਝ ਨੇ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ। ਜਿਸ ਕਾਰਨ ਪੰਜਾਬ ਦੇ ਧਨੌਲਾ ਵਿੱਚ ਲੱਗੇ ਪਸ਼ੂ ਮੇਲੇ ਵਿੱਚ ਇਸ ਮੱਝ ਨੇ ਟਰੈਕਟਰ ਇਨਾਮ ਵਜੋਂ ਜਿੱਤਿਆ ਹੈ। ਇਸ ਤੋਂ ਬਾਅਦ ਇਸ ਮੱਝ ਦੇ ਮਾਲਕ ਦਾ ਪਿੰਡ ਪਹੁੰਚਣ ਤੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਮੁਰਾਹ ਨਸਲ ਦੀ ਮੱਝ ਨੇ ਇਸ ਮੁਕਾਬਲੇ 'ਚ 22 ਕਿਲੋ 300 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।

Viral News: ਪੰਜਾਬ ਚ ਹਰਿਆਣਾ ਦੀ ਮੱਝ ਨੇ ਜਿੱਤਿਆ ਟਰੈਕਟਰ, ਪਿੰਡ ਦੇ ਲੋਕਾਂ ਨੇ ਕੀਤਾ ਭਰਵਾਂ ਸੁਆਗਤ
Follow Us On

ਪੰਜਾਬ ਦੇ ਧਨੌਲਾ ਵਿੱਚ ਆਯੋਜਿਤ ਤਿੰਨ ਰੋਜ਼ਾ ਪਸ਼ੂ ਮੇਲੇ ਵਿੱਚ ਹਰਿਆਣਾ ਦੀ ਇੱਕ ਮੱਝ ਨੇ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ। ਇਸ ਮੁਕਾਬਲੇ ‘ਚ ਮੱਝ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਇਨਾਮ ਵਜੋਂ ਇੱਕ ਟਰੈਕਟਰ ਜਿੱਤਿਆ। ਇਸ ਪ੍ਰਾਪਤੀ ‘ਤੇ ਸਰਪੰਚ ਵਕੀਲ ਕੁਮਾਰ ਨੇ ਟੋਲ ਪਲਾਜ਼ਾ ‘ਤੇ ਪਸ਼ੂ ਪਾਲਕ ਅਤੇ ਮੱਝ ਨੂੰ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਫ਼ਲੇ ਸਮੇਤ ਪਿੰਡ ਪੁੱਜੇ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਬਲਾਕ ਦੇ ਪਿੰਡ ਚਿਕਨਵਾਸ ਦੀ ਪਸ਼ੂ ਹੈ।

ਜਾਣਕਾਰੀ ਦਿੰਦੇ ਹੋਏ ਚਿਕਨਵਾਸ ਦੇ ਰਹਿਣ ਵਾਲੇ ਪਸ਼ੂ ਪਾਲਕ ਅਮਿਤ ਢਾਂਡਾ ਨੇ ਦੱਸਿਆ ਕਿ ਉਹ ਪੰਜਾਬ ਦੇ ਧਨੌਲਾ ‘ਚ ਤਿੰਨ ਰੋਜ਼ਾ ਪਸ਼ੂ ਮੇਲੇ ‘ਚ ਆਪਣੀ ਮੁਰਾਹ ਨਸਲ ਦੀਆਂ ਮੱਝਾਂ ਲੈ ਕੇ ਪਹੁੰਚੇ ਸਨ। ਇਸ ਮੇਲੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਪਸ਼ੂਆਂ ਨੇ ਸ਼ਮੂਲੀਅਤ ਕੀਤੀ। ਇਸ ਪਸ਼ੂ ਮੇਲੇ ਵਿੱਚ ਵੱਧ ਤੋਂ ਵੱਧ ਦੁੱਧ ਕੱਢਣ ਦਾ ਮੁਕਾਬਲਾ ਕਰਵਾਇਆ ਗਿਆ। ਉਸ ਦੀ ਮੁਰਾਹ ਨਸਲ ਦੀ ਮੱਝ ਨੇ ਇਸ ਮੁਕਾਬਲੇ ‘ਚ 22 ਕਿਲੋ 300 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲਾ ਸਥਾਨ ਪ੍ਰਾਪਤ ਕਰਨ ਤੇ ਫਾਰਮਟਰੈਕ ਟਰੈਕਟਰ ਇਨਾਮ ਵਜੋਂ ਦਿੱਤਾ ਗਿਆ।

ਇਹ ਨਵਾਂ ਰਿਕਾਰਡ ਕਾਇਮ ਕਰਣ ਤੋਂ ਬਾਅਦ ਇਸ ਮੱਝ ਦੀ ਚਰਚਾ ਪੂਰੇ ਦੇਸ਼ ‘ਚ ਹੋ ਰਹੀ ਹੈ। ਇਸ ਜਿੱਤ ਦੀ ਖੁਸ਼ ਵਿੱਚ ਸਰਪੰਚ ਦੇ ਨੁਮਾਇੰਦੇ ਵਕੀਲ ਕੁਮਾਰ ਲੰਢੀ ਚਿਕਨਵਾਸ ਟੋਲ ਪਲਾਜ਼ਾ ਤੇ ਪਹੁੰਚੇ। ਉਨ੍ਹਾਂ ਨੇ ਪਸ਼ੂ ਪਾਲਕ ਅਮਿਤ ਢੰਡਾ ਨੂੰ ਹਾਰ ਪਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਕਾਫ਼ਲੇ ਸਮੇਤ ਪਿੰਡ ਲੈ ਕੇ ਆਏ। ਉਨ੍ਹਾਂ ਕਿਹਾ ਕਿ ਦੇਸਾਂ ਵਿੱਚੋਂ ਦੇਸ ਹਰਿਆਣਾ, ਜਿੱਥੇ ਦੁੱਧ ਦਹੀਂ ਦਾ ਖਾਣਾ ਨੂੰ ਇਸ ਵਜ੍ਹਾ ਲਈ ਹੀ ਕਿਹਾ ਜਾਂਦਾ।

Exit mobile version