Viral News: ਰੀਲ ਬਣਾਉਣ ਵਾਲਿਆਂ ਦੀ ਬਣ ਗਈ ਰੇਲ, ਪੁਲਿਸ ਨੇ ਗ੍ਰਿਫਤਾਰ ਕਰਕੇ ਡਿਲੀਟ ਕੀਤਾ ਅਕਾਊਂਟ

Updated On: 

17 Dec 2024 13:57 PM

Viral News: ਪੁਲਿਸ ਨੇ ਅਸ਼ਲੀਲ ਕੰਟੈਂਟ ਅਤੇ ਜਾਨਲੇਵਾ ਸਟੰਟ ਦੀਆਂ ਰੀਲਾਂ ਬਣਾਉਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ਖਿਲਾਫ ਕਾਰਵਾਈ ਕਰਦੇ ਹੋਏ ਵੀਡੀਓ ਵੀ ਸ਼ੇਅਰ ਕੀਤੀ ਹੈ। ਜੇਕਰ ਦੇਸ਼ ਦਾ ਹਰ ਥਾਣਾ ਇਹ ਤਰੀਕਾ ਅਪਣਾਏ ਤਾਂ ਸ਼ਾਇਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਅਸ਼ਲੀਲ ਅਤੇ ਖਤਰਨਾਕ ਸਟੰਟ ਵੀਡੀਓਜ਼ 'ਤੇ ਲਗਾਮ ਲਗਾਈ ਜਾ ਸਕਦੀ ਹੈ।

Viral News: ਰੀਲ ਬਣਾਉਣ ਵਾਲਿਆਂ ਦੀ ਬਣ ਗਈ ਰੇਲ, ਪੁਲਿਸ ਨੇ ਗ੍ਰਿਫਤਾਰ ਕਰਕੇ ਡਿਲੀਟ ਕੀਤਾ ਅਕਾਊਂਟ
Follow Us On

ਸੋਸ਼ਲ ਮੀਡੀਆ ‘ਤੇ ਫਾਲੋਅਰਸ ਹਾਸਲ ਕਰਨ ਲਈ ਲੋਕ ਹਰ ਹੱਦ ਪਾਰ ਕਰ ਰਹੇ ਹਨ। ਪੁਲੀਸ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਉਹ ਰੀਲ ਬਣਾਉਣ ਤੋਂ ਪਿੱਛੇ ਨਹੀਂ ਹੱਟ ਰਹੇ ਸਨ। ਅਜਿਹੇ ਵਿੱਚ ਪੁਲਿਸ ਨੇ ਅਜਿਹੇ ਲੋਕਾਂ ਨੂੰ ਕਾਬੂ ਕਰਨ ਦਾ ਇੱਕ ਬਹੁਤ ਹੀ ਸਹੀ ਤਰੀਕਾ ਲੱਭਿਆ ਹੈ। ਜੇਕਰ ਦੇਸ਼ ਦਾ ਹਰ ਥਾਣਾ ਇਹ ਤਰੀਕਾ ਅਪਣਾਏ ਤਾਂ ਸ਼ਾਇਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਅਸ਼ਲੀਲ ਅਤੇ ਖਤਰਨਾਕ ਸਟੰਟ ਵੀਡੀਓਜ਼ ‘ਤੇ ਲਗਾਮ ਲਗਾਈ ਜਾ ਸਕਦੀ ਹੈ।

ਇਸ ਦੀ ਮਿਸਾਲ ਉੱਤਰਾਖੰਡ ਦੀ ਹਰਿਦੁਆਰ ਪੁਲਿਸ ਨੇ ਪੇਸ਼ ਕੀਤੀ ਹੈ। ਜਿੱਥੇ ਹਰਿਦੁਆਰ ਗੰਗਾ ਅਤੇ ਰੁੜਕੀ ਗੰਗਾ ਨਦੀ ‘ਤੇ ਅਸ਼ਲੀਲ ਕੰਟੈਂਟ ਦੀਆਂ ਰੀਲਾਂ ਅਤੇ ਜਾਨਲੇਵਾ ਸਟੰਟ ਕਰਨ ਦੇ ਦੋਸ਼ ‘ਚ 3 ਮੁੰਡੇ ਅਤੇ 2 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਰੀਲ ਨੂੰ ਵਾਇਰਲ ਕਰਨ ਲਈ ਇਹ ਲੋਕ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਸਨ। ਉਹ ਗੰਗਾ ਨਦੀ ਵਿੱਚ ਜਾਨਲੇਵਾ ਸਟੰਟ ਕਰਦੇ ਹੋਏ ਵੀਡੀਓ ਵੀ ਸ਼ੂਟ ਕਰਦੇ ਸੀ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰਵਾ ਦਿੱਤਾ ਹੈ।

ਇਹ ਵੀਡੀਓ ਬਣਾਉਣ ਵਿੱਚ ਇੱਕ ਕਪਲ ਅਤੇ ਉਨ੍ਹਾਂ ਦੇ ਕੁਝ ਦੋਸਤ ਸ਼ਾਮਲ ਸਨ। ਜੋ ਕਿ ਅੱਧ ਨੰਗੇ ਹੋ ਕੇ ਅਸ਼ਲੀਲ ਹਰਕਤਾਂ ਕਰਕੇ ਖੁਦ ਦੀਆਂ ਰੀਲਾਂ ਬਣਾਉਂਦੇ ਸੀ। ਕਈ ਵੀਡੀਓਜ਼ ‘ਚ ਉਸ ਨੇ ਪਾਣੀ ‘ਚ ਖਤਰਨਾਕ ਸਟੰਟ ਕਰਦੇ ਹੋਏ ਰੀਲਾਂ ਬਣਾਈਆਂ ਸਨ। ਇਹ ਵੀਡੀਓ ਪ੍ਰੀਤੀ ਮੌਰਿਆ ਨਾਮ ਦੇ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਅਪਲੋਡ ਕੀਤੇ ਗਏ ਹਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 5 ਲੱਖ ਤੋਂ ਜ਼ਿਆਦਾ ਫਾਲੋਅਰਜ਼ ਸਨ। ਜਦੋਂ ਕਿ ਯੂਟਿਊਬ ‘ਤੇ 15 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।

ਇਹ ਵੀ ਪੜ੍ਹੋ- ਔਰਤ ਨੇ ਦਿਨ-ਦਿਹਾੜੇ ਸਕੂਟੀ ਤੇ ਆ ਕੇ ਕੀਤੀ ਗਮਲਿਆਂ ਦੀ ਚੋਰੀ

ਉਤਰਾਖੰਡ ਦੀ ਹਰਿਦੁਆਰ ਪੁਲਿਸ ਨੇ ਆਪਣੇ ਐਕਸ ਹੈਂਡਲ ‘ਤੇ ਵੀਡੀਓ ਸ਼ੇਅਰ ਕਰਕੇ ਅਕਾਊਂਟ ਨੂੰ ਡਿਲੀਟ ਕਰਨ ਸਮੇਤ ਕਾਰਵਾਈ ਦੀ ਜਾਣਕਾਰੀ ਦਿੱਤੀ। ਜਿਸ ਵਿੱਚ ਗੰਗਾ ਨਦੀ ਦੇ ਕਿਨਾਰੇ ਇਹਨਾਂ ਮੁੰਡੇ ਅਤੇ ਕੁੜੀਆਂ ਵੱਲੋਂ ਕੀਤੇ ਗਏ ਅਸ਼ਲੀਲ ਅਤੇ ਖਤਰਨਾਕ ਸਟੰਟ ਦੀਆਂ ਵੀਡੀਓਜ਼ ਦਿਖਾਈਆਂ ਗਈਆਂ ਹਨ। ਵੀਡੀਓ ਵਿੱਚ ਅੱਗੇ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਮੁਆਫੀ ਮੰਗਦੇ ਹਏ ਦੇਖਿਆ ਗਿਆ ਹੈ। ਨਾਲ ਹੀ, ਪੁਲਿਸ ਨੇ ਵੀਡੀਓ ਦੇ ਕੈਪਸ਼ਨ ਵਿੱਚ ਕਿਹਾ ਕਿ ਅਸ਼ਲੀਲ ਅਤੇ ਜਾਨਲੇਵਾ ਕੰਟੈਂਟ ਬਣਾ ਕੇ ਫਾਲੋਅਰਸ ਵਧਾਉਣ ਦੀ ਇੱਛਾ ਨੇ ਉਨ੍ਹਾਂ ਨੌਜਵਾਨਾਂ ਅਤੇ ਔਰਤਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਦੋਸ਼ੀ ਨੇ ਅਸ਼ਲੀਲਤਾ ਫੈਲਾ ਕੇ ਇੰਸਟਾਗ੍ਰਾਮ ‘ਤੇ 5 ਲੱਖ 28 ਹਜ਼ਾਰ ਫਾਲੋਅਰਜ਼ ਹਾਸਲ ਕੀਤੇ ਸਨ। ਉਨ੍ਹਾਂ ਦੇ ਅਕਾਊਂਟ ਨੂੰ ਡਿਲੀਟ ਕਰਵਾ ਕੇ ਇੱਕ ਹੀ ਝਟਕੇ ਵਿੱਚ ਖਤਮ ਕਰ ਦਿੱਤਾ ਗਿਆ ਹੈ।

Exit mobile version