Cute Video: ਚੱਪਲਾਂ ਨੂੰ ਗੋਦੀ 'ਚ ਫੜ੍ਹ ਕੇ ਬੱਚੇ ਦੀ ਤਰ੍ਹਾਂ ਪਿਆਰ ਕਰਦੀ ਦਿੱਖੀ ਨੰਨੀ ਧੀ, ਵੀਡੀਓ ਨੇ ਜਿੱਤ ਲਿਆ ਲੋਕਾਂ ਦੇ ਦਿਲ Punjabi news - TV9 Punjabi

Cute Video: ਚੱਪਲਾਂ ਨੂੰ ਗੋਦੀ ‘ਚ ਫੜ੍ਹ ਕੇ ਬੱਚੇ ਦੀ ਤਰ੍ਹਾਂ ਪਿਆਰ ਕਰਦੀ ਦਿੱਖੀ ਨੰਨੀ ਧੀ, ਵੀਡੀਓ ਨੇ ਜਿੱਤ ਲਿਆ ਲੋਕਾਂ ਦੇ ਦਿਲ

Published: 

18 Oct 2024 17:00 PM

Cute Video: ਇਕ ਨੰਨੀ ਪਰੀ ਦੀ ਕਿਊਟ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਛੋਟੀ ਬੱਚੀ ਆਪਣੇ ਨਵੇਂ ਜੁੱਤਿਆਂ ਨੂੰ ਇੰਨੇ ਪਿਆਰ ਨਾਲ ਸੰਭਾਲਦੀ ਨਜ਼ਰ ਆ ਰਹੀ ਹੈ। ਐਕਸ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੁਣ ਤੱਕ 15 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਅਤੇ 30 ਹਜ਼ਾਰ ਲਾਈਕਸ ਮਿਲ ਚੁੱਕੇ ਹਨ। ਕੈਪਸ਼ਨ ਵਿੱਚ ਲਿਖਿਆ ਹੈ, "ਉਸਨੂੰ ਆਪਣੇ ਨਵੇਂ ਖਰੀਦੇ ਦਿਲ ਦੇ ਪੈਟਰਨ ਵਾਲੇ ਜੁੱਤੇ ਪਸੰਦ ਹਨ।"

Cute Video: ਚੱਪਲਾਂ ਨੂੰ ਗੋਦੀ ਚ ਫੜ੍ਹ ਕੇ ਬੱਚੇ ਦੀ ਤਰ੍ਹਾਂ ਪਿਆਰ ਕਰਦੀ ਦਿੱਖੀ ਨੰਨੀ ਧੀ, ਵੀਡੀਓ ਨੇ ਜਿੱਤ ਲਿਆ ਲੋਕਾਂ ਦੇ ਦਿਲ

ਚੱਪਲਾਂ ਨੂੰ ਗੋਦੀ 'ਚ ਫੜ੍ਹ ਕੇ ਬੱਚੇ ਦੀ ਤਰ੍ਹਾਂ ਪਿਆਰ ਕਰਦੀ ਦਿੱਖੀ ਨੰਨੀ ਪਰੀ

Follow Us On

ਇਕ ਛੋਟੀ ਬੱਚੀ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਹੌਲੀ-ਹੌਲੀ ਆਪਣੀ ਚੱਪਲਾਂ ਨੂੰ ਇਸ ਤਰ੍ਹਾਂ ਚੁੱਕ ਰਹੀ ਹੈ ਜਿਵੇਂ ਇਹ ਕੋਈ ਚੱਪਲ ਨਹੀਂ, ਸਗੋਂ ਬੱਚਾ ਹੋਵੇ, ਬੱਚੀ ਦਾ ਇਹ ਪਿਆਰਾ ਵੀਡੀਓ ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ । ਪਿਆਰੀ ਵੀਡੀਓ ਚਰਚ ਦੀ ਲੱਗ ਰਹੀ ਹੈ। ਜਿਸ ਵਿੱਚ ਛੋਟੀ ਕੁੜੀ ਚਰਚ ਵਿੱਚ ਬੈਠੀ ਨਜ਼ਰ ਆ ਰਹੀ ਹੈ। ਕੁੜੀ ਧਿਆਨ ਨਾਲ ਆਪਣੀ ਚੱਪਲ ਨੂੰ ਤੌਲੀਏ ਵਿੱਚ ਲਪੇਟਦੀ ਹੈ ਅਤੇ ਇਸਨੂੰ ਬਹੁਤ ਪਿਆਰ ਨਾਲ ਸੰਭਾਲਦੀ ਹੈ। ਉਹ ਉਸਨੂੰ ਹੌਲੀ-ਹੌਲੀ ਥੱਪਦੀ ਹੈ, ਉਸਨੂੰ ਆਪਣੀ ਗੋਦੀ ਵਿੱਚ ਚੁੱਕਦੀ ਹੈ, ਅਤੇ ਵਾਪਸ ਲਪੇਟਦੀ ਹੈ, ਆਪਣੀ ਮਾਸੂਮੀਅਤ ਨਾਲ ਲੋਕਾਂ ਦੇ ਦਿਲ ਜਿੱਤ ਰਹੀ ਹੈ।

ਐਕਸ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੁਣ ਤੱਕ 15 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਅਤੇ 30 ਹਜ਼ਾਰ ਲਾਈਕਸ ਮਿਲ ਚੁੱਕੇ ਹਨ। ਕੈਪਸ਼ਨ ਵਿੱਚ ਲਿਖਿਆ ਹੈ, “ਉਹ ਆਪਣੇ ਨਵੇਂ ਖਰੀਦੇ ਦਿਲ ਦੇ ਪੈਟਰਨ ਵਾਲੇ ਜੁੱਤੇ ਨੂੰ ਬਹੁਤ ਪਸੰਦ ਹੈ।” ਇਹ ਕਲਿੱਪ ਲੋਕਾਂ ਦੇ ਵਿਚਾਲੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪਰੁਾਣੀ ਯਾਦਾਂ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਬਚਪਨ ਦੀ ਕਈ ਖੁਸ਼ੀਆਂ ਦੀ ਯਾਦ ਦਿਲਾਉਂਦੀ ਹੈ।

ਇਹ ਵੀ ਪੜ੍ਹੋ- ਵਿਦੇਸ਼ੀ ਬੱਚੇ ਦੇ ਦੇਸੀ ਗੀਤ ਤੇ ਛੋਟੀ ਭੈਣ ਦੇ ਕਿਊਟ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ

ਉਪਭੋਗਤਾਵਾਂ ਨੇ ਕਮੈਂਟ ਸੈਕਸ਼ਨ ਵਿੱਚ ਆਪਣੇ ਸਮਾਨ ਅਨੁਭਵ ਸ਼ੇਅਰ ਕੀਤਾ ਹੈ। ਇਕ ਯੂਜ਼ਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ 3 ਸਾਲ ਦੀ ਬੇਟੀ ਵੀ ਨਵੇਂ ਜੁੱਤੇ ਮਿਲਣ ‘ਤੇ ਕਾਫੀ ਖੁਸ਼ ਦਿਖਾਈ ਦਿੰਦੀ ਹੈ। ਦੂਜਿਆਂ ਨੇ ਲੜਕੀ ਦੇ ਕੋਮਲ ਅਤੇ ਪਿਆਰ ਕਰਨ ਵਾਲੇ ਸੁਭਾਅ ਦੀ ਪ੍ਰਸ਼ੰਸਾ ਕੀਤੀ, ਇੱਕ ਨੇ ਲਿਖਿਆ- ਕਿ ਉਹ ਇੱਕ ਦਿਆਲੂ ਅਤੇ ਦੇਖਭਾਲ ਕਰਨ ਵਾਲੀ ਵਿਅਕਤੀ ਬਣੇਗੀ। ਇਕ ਹੋਰ ਯੂਜ਼ਰ ਨੇ ਕਿਹਾ ਕਿ ਬੱਚੇ ਅਕਸਰ ਆਪਣੀਆਂ ਮਨਪਸੰਦ ਚੀਜ਼ਾਂ ਲਈ ਡੂੰਘਾ ਪਿਆਰ ਦਿਖਾਉਂਦੇ ਹਨ, ਭਾਵੇਂ ਉਹ ਖਿਡੌਣੇ, ਖੇਡਾਂ ਜਾਂ ਸ਼ੌਕ ਹੋਣ, ਅਤੇ ਇਹ ਪਿਆਰ ਉਨ੍ਹਾਂ ਨੂੰ ਖੁਸ਼ੀ ਅਤੇ ਆਰਾਮ ਕਿਵੇਂ ਦਿੰਦਾ ਹੈ।

Related Stories
ਘਾਟੀ ‘ਚ ਜਨਮਦਿਨ ਮਨਾਉਣ ਗਏ ਜੋੜੇ ਨੂੰ 10 ਬਘਿਆੜਾਂ ਨੇ ਘੇਰਿਆ, ਫਿਰ ਅੱਧੀ ਰਾਤ ਨੂੰ ਜੋ ਹੋਇਆ, VIDEO ਵੇਖ ਕੇ ਕੰਬ ਜਾਵੇਗੀ ਰੂਹ
Amazing Video: ਮਿਸਰ ਵਿੱਚ Pyramid ਬਣਾਉਂਦੇ ਵੇਲ੍ਹੇ ਕਿਹੋ ਜਿਹਾ ਹੋਵੇਗਾ ਨਜ਼ਾਰਾ? AI ਨੇ ਦਿਖਾਈ ਝਲਕ, ਵੀਡੀਓ ਦੇਖ ਕੇ ਹੈਰਾਨ ਲੋਕ
Viral Singing Video: ਵਿਦੇਸ਼ੀ ਬੱਚੇ ਦੇ ਦੇਸੀ ਗੀਤ ਤੇ ਛੋਟੀ ਭੈਣ ਦੇ ਕਿਊਟ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਬੋਲੇ- Music ਦੀ ਕੋਈ ਸੀਮਾ ਨਹੀਂ ਹੁੰਦੀ
Viral: ਡਿਪਲੋਮੈਟਿਕ ਮਿਸ਼ਨ ‘ਤੇ ਅਮਰੀਕਾ ਪਹੁੰਚੇ ਚੀਨ ਤੋਂ 2 ਪਾਂਡਾ , ਵਾਇਰਲ ਵੀਡੀਓ ‘ਚ ਦਿਖਾਈ ਕੂਟਨੀਤੀ ਦੀ ਇੰਤਹਾ
Banana Shake Langar: ਪੁੜੀ-ਸਬਜ਼ੀ ਜਾਂ ਫੁਲਕੇ ਨਹੀਂ, ਲੰਗਰ ‘ਚ ਪਰੋਸਿਆ ਗਿਆ ਇਹ ਹੈਲਦੀ ਡਰਿੰਕ, ਵਾਇਰਲ ਵੀਡੀਓ ਦੇਖ ਕੇ ਯੂਜ਼ਰਸ ਹੋਏ Impress
Shocking Video: ਕਦੇ ਨਾ ਖਾਉਣਾ ਇਹ ਗੋਲਗੱਪੇ… ਪੈਰਾਂ ਨਾਲ ਗੁੰਨ੍ਹਿਆ ਆਟਾ, ਸਵਾਦ ਲਈ ਪਾਣੀ ‘ਚ ਮਿਲਾਇਆ ਯੂਰੀਆ ਅਤੇ ਹਾਰਪਿਕ
Exit mobile version