Amazing Video: ਮਿਸਰ ਵਿੱਚ Pyramid ਬਣਾਉਂਦੇ ਵੇਲ੍ਹੇ ਕਿਹੋ ਜਿਹਾ ਹੋਵੇਗਾ ਨਜ਼ਾਰਾ? AI ਨੇ ਦਿਖਾਈ ਝਲਕ, ਵੀਡੀਓ ਦੇਖ ਕੇ ਹੈਰਾਨ ਲੋਕ | ai-generated-video-explains-how-ancient-egyptians-built-the-pyramids users said its amazing more detail in punjabi Punjabi news - TV9 Punjabi

Amazing Video: ਮਿਸਰ ਵਿੱਚ Pyramid ਬਣਾਉਂਦੇ ਵੇਲ੍ਹੇ ਕਿਹੋ ਜਿਹਾ ਹੋਵੇਗਾ ਨਜ਼ਾਰਾ? AI ਨੇ ਦਿਖਾਈ ਝਲਕ, ਵੀਡੀਓ ਦੇਖ ਕੇ ਹੈਰਾਨ ਲੋਕ

Updated On: 

18 Oct 2024 18:35 PM

Pyramids AI Generated Video: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਕਾਫੀ ਦੇਖਿਆ ਜਾ ਰਿਹਾ ਹੈ, ਜਿਸ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਮਿਸਰ 'ਚ ਪਿਰਾਮਿਡ ਬਣਾਏ ਗਏ ਸਨ ਤਾਂ ਕਿਹੋ ਜਿਹਾ ਨਜ਼ਾਰਾ ਹੋਵੇਗਾ। ਯਕੀਨ ਕਰੋ, ਤੁਸੀਂ ਵੀ ਕੁਝ ਸਕਿੰਟਾਂ ਦੀ ਇਸ ਕਲਿੱਪ ਨੂੰ ਦੇਖ ਕੇ ਹੈਰਾਨ ਹੋ ਜਾਓਗੇ।

Amazing Video: ਮਿਸਰ ਵਿੱਚ Pyramid ਬਣਾਉਂਦੇ ਵੇਲ੍ਹੇ ਕਿਹੋ ਜਿਹਾ ਹੋਵੇਗਾ ਨਜ਼ਾਰਾ? AI ਨੇ ਦਿਖਾਈ ਝਲਕ, ਵੀਡੀਓ ਦੇਖ ਕੇ ਹੈਰਾਨ ਲੋਕ

Pyramid ਬਣਾਉਣ ਦੀ AI ਨੇ ਦਿਖਾਈ ਸ਼ਾਨਦਾਰ ਝਲਕ

Follow Us On

AI Reimagines Egyptian Pyramid Construction Process: ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਮਿਸਰ ਦੇ ਪਿਰਾਮਿਡਾਂ ਬਾਰੇ ਤਾਂ ਉਦੋ ਦਾ ਨਜ਼ਾਰਾ ਕਿਹੋ ਜਿਹਾ ਰਿਹਾ ਹੋਵੇਗਾ? ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਅਜਿਹੀ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਹੈਰਾਨ ਕਰਨ ਵਾਲੇ ਪਿਰਾਮਿਡ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਹੈਰਾਨੀਜਨਕ ਤਕਨੀਕਾਂ ਦਾ ਖੁਲਾਸਾ ਕੀਤਾ ਗਿਆ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ AI ਦੀ ਸ਼ਾਨਦਾਰ ਕਲਪਨਾ ਦੇਖੀ ਜਾ ਸਕਦੀ ਹੈ। ਇਸ ਵਿੱਚ ਮਿਸਰ ਦੇ ਪਿਰਾਮਿਡਾਂ ਦੇ ਨਿਰਮਾਣ ਕਾਰਜ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਇਆ ਗਿਆ ਹੈ। ਵੀਡੀਓ ‘ਚ ਤੁਸੀਂ ਰੇਗਿਸਤਾਨ ਦੀ ਗਰਮ ਰੇਤ ‘ਚ ਸੈਂਕੜੇ ਮਜ਼ਦੂਰ ਕੰਮ ਕਰਦੇ ਦੇਖ ਸਕਦੇ ਹੋ। ਉੱਧਰ, ਜਿਸ ਤਰੀਕੇ ਨਾਲ ਵਿਸ਼ਾਲ ਚੱਟਾਨਾਂ ਨੂੰ ਪਿਰਾਮਿਡ ਲਈ ਹਿਲਾਉਂਦੇ ਅਤੇ ਚੁੱਕਦੇ ਦਿਖਾਇਆ ਗਿਆ ਹੈ ਉਹ ਕਾਫ਼ੀ ਦਿਲਚਸਪ ਹੈ। ਇਸ ਵੀਡੀਓ ਦਾ ਆਕਰਸ਼ਨ ਵਿਸ਼ਾਲ ਇਨਸਾਨ ਹਨ, ਜੋ ਡਰਾਉਣਾ ਵੀ ਨਜ਼ਰ ਆ ਰਹੇ ਹਨ। ਯਕੀਨ ਕਰੋ, ਤੁਸੀਂ ਵੀ ਕੁਝ ਸਕਿੰਟਾਂ ਦੀ ਇਸ ਕਲਿੱਪ ਨੂੰ ਦੇਖ ਕੇ ਹੈਰਾਨ ਹੋ ਜਾਓਗੇ।

ਵੀਡੀਓ ‘ਚ ਵਿਖੇ 25 ਫੁੱਟ ਦੇ ਇਨਸਾਨ

ਵੀਡੀਓ ਵਿੱਚ ਦਰਜਨਾਂ ਹਾਥੀ ਪੱਥਰ ਚੁੱਕਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵਿਸ਼ਾਲ ਚੱਟਾਨਾਂ ਨੂੰ ਚੁੱਕਣ ਅਤੇ ਹਿਲਾਉਣ ਲਈ 20 ਤੋਂ 25 ਫੁੱਟ ਦੀ ਕੱਦ ਕਾਠੀ ਵਾਲੇ ਕੁਝ ਮਨੁੱਖਾਂ ਦੀ ਮਦਦ ਵੀ ਲਈ ਗਈ ਹੈ। ਹਾਲਾਂਕਿ, ਇਤਿਹਾਸ ਅਤੇ ਪੁਰਾਤੱਤਵ ਵਿਗਿਆਨ ਵਿੱਚ ਅਜਿਹੇ ਵਿਸ਼ਾਲ ਮਨੁੱਖਾਂ ਦਾ ਕੋਈ ਸਬੂਤ ਨਹੀਂ ਹੈ। ਗੀਜ਼ਾ ਦੇ ਮਹਾਨ ਪਿਰਾਮਿਡ ਮੁੱਖ ਤੌਰ ‘ਤੇ ਹਜ਼ਾਰਾਂ ਆਮ-ਆਕਾਰ ਦੇ ਮਜ਼ਦੂਰਾਂ ਅਤੇ ਮਾਹਰ ਕਾਰੀਗਰਾਂ ਦੁਆਰਾ ਬਣਾਏ ਗਏ ਸਨ।

How Ancient Egyptians Built The Pyramids: ਵਿਗਿਆਨਕ ਅਤੇ ਪੁਰਾਤੱਤਵ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਮਿਸਰ ਦੇ ਲੋਕ ਇਨ੍ਹਾਂ ਚੱਟਾਨਾਂ ਨੂੰ ਚੁੱਕਣ ਅਤੇ ਹਿਲਾਉਣ ਲਈ ਲੱਕੜ ਦੀਆਂ ਸਲੇਜਾਂ, ਰੱਸੀਆਂ ਅਤੇ ਹੋਰ ਤਕਨੀਕੀ ਯੰਤਰਾਂ ਦੀ ਵਰਤੋਂ ਕਰਦੇ ਸਨ।

AI ਦੀ ਵਰਤੋਂ ਕਰਦੇ ਹੋਏ ਬਣਾਏ ਗਏ ਵੀਡੀਓ ਜਾਂ ਤਸਵੀਰਾਂ ਸਿਰਫ਼ ਕਲਪਨਾ ਦਾ ਹਿੱਸਾ ਹੋ ਸਕਦੀਆਂ ਹਨ। ਇਨ੍ਹਾਂ ਦਾ ਅਸਲ ਇਤਿਹਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Related Stories
ਘਾਟੀ ‘ਚ ਜਨਮਦਿਨ ਮਨਾਉਣ ਗਏ ਜੋੜੇ ਨੂੰ 10 ਬਘਿਆੜਾਂ ਨੇ ਘੇਰਿਆ, ਫਿਰ ਅੱਧੀ ਰਾਤ ਨੂੰ ਜੋ ਹੋਇਆ, VIDEO ਵੇਖ ਕੇ ਕੰਬ ਜਾਵੇਗੀ ਰੂਹ
Cute Video: ਚੱਪਲਾਂ ਨੂੰ ਗੋਦੀ ‘ਚ ਫੜ੍ਹ ਕੇ ਬੱਚੇ ਦੀ ਤਰ੍ਹਾਂ ਪਿਆਰ ਕਰਦੀ ਦਿੱਖੀ ਨੰਨੀ ਧੀ, ਵੀਡੀਓ ਨੇ ਜਿੱਤ ਲਿਆ ਲੋਕਾਂ ਦੇ ਦਿਲ
Viral Singing Video: ਵਿਦੇਸ਼ੀ ਬੱਚੇ ਦੇ ਦੇਸੀ ਗੀਤ ਤੇ ਛੋਟੀ ਭੈਣ ਦੇ ਕਿਊਟ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਬੋਲੇ- Music ਦੀ ਕੋਈ ਸੀਮਾ ਨਹੀਂ ਹੁੰਦੀ
Viral: ਡਿਪਲੋਮੈਟਿਕ ਮਿਸ਼ਨ ‘ਤੇ ਅਮਰੀਕਾ ਪਹੁੰਚੇ ਚੀਨ ਤੋਂ 2 ਪਾਂਡਾ , ਵਾਇਰਲ ਵੀਡੀਓ ‘ਚ ਦਿਖਾਈ ਕੂਟਨੀਤੀ ਦੀ ਇੰਤਹਾ
Banana Shake Langar: ਪੁੜੀ-ਸਬਜ਼ੀ ਜਾਂ ਫੁਲਕੇ ਨਹੀਂ, ਲੰਗਰ ‘ਚ ਪਰੋਸਿਆ ਗਿਆ ਇਹ ਹੈਲਦੀ ਡਰਿੰਕ, ਵਾਇਰਲ ਵੀਡੀਓ ਦੇਖ ਕੇ ਯੂਜ਼ਰਸ ਹੋਏ Impress
Shocking Video: ਕਦੇ ਨਾ ਖਾਉਣਾ ਇਹ ਗੋਲਗੱਪੇ… ਪੈਰਾਂ ਨਾਲ ਗੁੰਨ੍ਹਿਆ ਆਟਾ, ਸਵਾਦ ਲਈ ਪਾਣੀ ‘ਚ ਮਿਲਾਇਆ ਯੂਰੀਆ ਅਤੇ ਹਾਰਪਿਕ
Exit mobile version