ਕਦੇ ਨਾ ਖਾਉਣਾ ਇਹ ਗੋਲਗੱਪੇ... ਪੈਰਾਂ ਨਾਲ ਗੁੰਨ੍ਹਿਆ ਆਟਾ, ਸਵਾਦ ਲਈ ਪਾਣੀ 'ਚ ਮਿਲਾਇਆ ਯੂਰੀਆ ਅਤੇ ਹਾਰਪਿਕ- Video | Jharkhand video viral Knead Golgappa Dough With Feet, Use Harpic and Urea to 'Enhance Taste' in Garhwa two Arrested more detail in punjabi Punjabi news - TV9 Punjabi

Shocking Video: ਕਦੇ ਨਾ ਖਾਉਣਾ ਇਹ ਗੋਲਗੱਪੇ… ਪੈਰਾਂ ਨਾਲ ਗੁੰਨ੍ਹਿਆ ਆਟਾ, ਸਵਾਦ ਲਈ ਪਾਣੀ ‘ਚ ਮਿਲਾਇਆ ਯੂਰੀਆ ਅਤੇ ਹਾਰਪਿਕ

Updated On: 

18 Oct 2024 11:21 AM

ਜੇਕਰ ਤੁਸੀਂ ਵੀ ਗੋਲਗੱਪਾ ਖਾਣ ਦੇ ਸ਼ੌਕੀਨ ਹੋ ਤਾਂ ਹੋ ਸਾਵਧਾਨ ਜਾਓ। ਪੈਰਾਂ ਨਾਲ ਆਟਾ ਗੁੰਨਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਦੀ ਹੈ। ਦੋਵੇਂ ਮੁਲਜ਼ਮ ਦੁਕਾਨਦਾਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Shocking Video: ਕਦੇ ਨਾ ਖਾਉਣਾ ਇਹ ਗੋਲਗੱਪੇ... ਪੈਰਾਂ ਨਾਲ ਗੁੰਨ੍ਹਿਆ ਆਟਾ, ਸਵਾਦ ਲਈ ਪਾਣੀ ਚ ਮਿਲਾਇਆ ਯੂਰੀਆ ਅਤੇ ਹਾਰਪਿਕ

ਪੈਰਾਂ ਨਾਲ ਗੁੰਨ੍ਹਿਆ ਆਟਾ, ਸਵਾਦ ਲਈ ਪਾਣੀ 'ਚ ਮਿਲਾਇਆ ਯੂਰੀਆ ਅਤੇ ਹਾਰਪਿਕ

Follow Us On

ਅੱਜ-ਕੱਲ੍ਹ ਦੇਸ਼ ਭਰ ‘ਚ ਪਿਸ਼ਾਬ ਨਾਲ ਆਟਾ ਗੁੰਨ੍ਹਣ, ਥੁੱਕ ਨਾਲ ਰੋਟੀਆਂ ਪਕਾਉਣ ਅਤੇ ਜੂਸ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਸ ਸਭ ਦੇ ਵਿਚਕਾਰ ਝਾਰਖੰਡ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੋਲਗੱਪੇ ਬਣਾਉਣ ਲਈ ਆਟੇ ਨੂੰ ਹੱਥਾਂ ਦੀ ਬਜਾਏ ਪੈਰਾਂ ਨਾਲ ਗੁੰਨ੍ਹਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਗੋਲਗੱਪਿਆਂ ਦਾ ਸਵਾਦ ਵਧਾਉਣ ਲਈ ਯੂਰੀਆ ਅਤੇ ਹਾਰਪਿਕ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਫਿਲਹਾਲ ਵਾਇਰਲ ਵੀਡੀਓ ਨੂੰ ਲੈ ਕੇ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਾਮਲਾ ਗੜ੍ਹਵਾ ਜ਼ਿਲੇ ਦੇ ਮਾਝੀਆਂਵ ਥਾਣਾ ਖੇਤਰ ਦਾ ਹੈ। ਥਾਣਾ ਖੇਤਰ ‘ਚ ਦੋ ਦੁਕਾਨਦਾਰ ਆਪਣੇ ਪੈਰਾਂ ਨਾਲ ਗੋਲਗੱਪਾ ਬਣਾਉਣ ਲਈ ਆਟਾ ਗੁੰਨ੍ਹ ਰਹੇ ਸਨ। ਇੰਨਾ ਹੀ ਨਹੀਂ ਸਵਾਦ ਵਧਾਉਣ ਲਈ ਹਾਨੀਕਾਰਕ ਯੂਰੀਆ ਅਤੇ ਹਾਰਪਿਕ ਵੀ ਮਿਲਾਇਆ ਜਾ ਰਿਹਾ ਸੀ। ਇਸ ਦੌਰਾਨ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਵਾਇਰਲ ਵੀਡੀਓ ਨੂੰ ਦੇਖ ਕੇ ਸਥਾਨਕ ਲੋਕ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਥਾਣਾ ਮਾਝੀਆਂਵ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਦੁਕਾਨਦਾਰਾਂ ਨੂੰ ਹਿਰਾਸਤ ‘ਚ ਲੈ ਲਿਆ।

ਗੋਲਗੱਪੇ ਦੇ ਪਾਣੀ ਵਿੱਚ ਯੂਰੀਆ ਅਤੇ ਹਾਰਪਿਕ ਮਿਲਾਇਆ

ਪੁੱਛਗਿੱਛ ਦੌਰਾਨ ਆਰੋਪੀ ਦੁਕਾਨਦਾਰ ਨੇ ਦੱਸਿਆ ਕਿ ਗੋਲਗੱਪੇ ਦਾ ਸਵਾਦ ਵਧਾਉਣ ਲਈ ਉਹ ਇਸ ਦੇ ਪਾਣੀ ‘ਚ ਯੂਰੀਆ ਅਤੇ ਹਾਰਪਿਕ ਮਿਲਾਇਆ ਕਰਦੇ ਸਨ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਆਰੋਪੀ ਦੁਕਾਨਦਾਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਇੱਕ ਦਾ ਨਾਮ ਅਰਵਿੰਦ ਯਾਦਵ ਅਤੇ ਦੂਜੇ ਦਾ ਨਾਮ ਸਤੀਸ਼ ਕੁਮਾਰ ਸ਼੍ਰੀਵਾਸਤਵ ਹੈ। ਅਰਵਿੰਦ ਯਾਦਵ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਮੁਲਜ਼ਮ ਸਤੀਸ਼ ਕੁਮਾਰ ਸ੍ਰੀਵਾਸਤਵ ਜਾਲੌਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਜਾਂਚ ਲਈ ਲੈਬ ਵਿੱਚ ਭੇਜਿਆ ਗੋਲਗੱਪਿਆਂ ਦਾ ਸਮਾਨ

ਪੁਲਿਸ ਨੇ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਕੈਮੀਕਲ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਨੂੰ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੇ ਵਾਇਰਲ ਹੋਏ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਾਇਰਲ ਵੀਡੀਓ ‘ਚ ਉਹ ਦੋਵੇਂ ਪੈਰਾਂ ਨਾਲ ਗੋਲਗੱਪੇ ਦਾ ਆਟਾ ਗੁੰਨ੍ਹਦੇ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਸਥਾਨਕ ਲੋਕਾਂ ਨੇ ਦਿੱਤੀ। ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੇ ਸਮਾਨ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ।

Exit mobile version