Cobra Rescue Video: ਕੋਬਰਾ ਨੇ ਨਿਗਲ ਲਈ ਕੱਫ ਸਿਰਪ ਦੀ ਪੂਰੀ ਬੋਤਲ, IFS ਅਫਸਰ ਨੇ ਸ਼ੇਅਰ ਕੀਤੀ ਸੱਪ ਦੀ ਜਾਨ ਬਚਾਉਣ ਦੀ ਵੀਡੀਓ | Cobra swallowed cough syrup bottle in Bhubaneswar Volunteers from snake help line with great risk saved know full news details in Punjabi Punjabi news - TV9 Punjabi

Cobra Rescue Video: ਕੋਬਰਾ ਨੇ ਨਿਗਲ ਲਈ ਕੱਫ ਸਿਰਪ ਦੀ ਪੂਰੀ ਬੋਤਲ, IFS ਅਫਸਰ ਨੇ ਸ਼ੇਅਰ ਕੀਤੀ ਜਾਨ ਬਚਾਉਣ ਦੀ ਵੀਡੀਓ

Updated On: 

08 Jul 2024 11:12 AM

Cobra Viral Video: ਕਈ ਵਾਰ ਜਾਨਵਰਾਂ ਵੀ ਅਜਿਹੀਆਂ ਹਰਕਤਾਂ ਕਰ ਦਿੰਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਬਹੁਤ ਮਹਿੰਗਾ ਪੈਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕੋਬਰਾ ਨੂੰ ਖੰਘ ਦੀ ਦਵਾਈ ਦੀ ਬੋਤਲ ਨੂੰ ਨਿਗਲ ਦੇ ਦੇਖਿਆ ਜਾ ਸਕਦਾ ਹੈ। ਵੀਡੀਓ IFS ਅਫਸਰ ਨੇ ਸ਼ੇਅਰ ਕੀਤੀ ਹੈ।

Cobra Rescue Video: ਕੋਬਰਾ ਨੇ ਨਿਗਲ ਲਈ ਕੱਫ ਸਿਰਪ ਦੀ ਪੂਰੀ ਬੋਤਲ,  IFS ਅਫਸਰ ਨੇ ਸ਼ੇਅਰ ਕੀਤੀ ਜਾਨ ਬਚਾਉਣ ਦੀ ਵੀਡੀਓ

ਕੋਬਰਾ ਨੇ ਨਿਗਲ ਲਈ ਕੱਫ ਸਿਰਪ ਦੀ ਪੂਰੀ ਬੋਤਲ, IFS ਅਫਸਰ ਨੇ ਸ਼ੇਅਰ ਕੀਤੀ Video

Follow Us On

ਇੰਟਰਨੈੱਟ ‘ਤੇ ਕੁਝ ਨਵਾਂ ਨਾ ਦੇਖਣਾ ਨੂੰ ਮਿਲੇ ਅਜਿਹਾ ਸੰਭਵ ਨਹੀਂ ਹੈ। ਇਸ ਵਾਰ ਜੰਗਲ ‘ਚ ਕੁਝ ਅਜਿਹਾ ਹੋਇਆ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਵਾਇਰਲ ਵੀਡੀਓ ਭੁਵਨੇਸ਼ਵਰ ਦਾ ਹੈ ਜਿੱਥੇ ਭੋਜਨ ਦੀ ਭਾਲ ਵਿੱਚ ਜ਼ਮੀਨ ‘ਤੇ ਘੁੰਮ ਰਹੇ ਇੱਕ ਕੋਬਰਾ ਨੇ ਖੰਘ ਦੀ ਦਵਾਈ ਦੀ ਬੋਤਲ ਨਿਗਲ ਲਈ। ਜੋ ਉਸਦੇ ਮੂੰਹ ਦੇ ਅੰਦਰ ਚਲੀ ਗਈ ਜਿਸ ਤੋਂ ਬਾਅਦ ਸੱਪ ਉਸ ਨੂੰ ਉਗਲਣ ਦੀ ਕੋਸ਼ਿਸ਼ ਕਰਦਾ ਦਿਖਿਆ। ਬੋਤਲ ਨੂੰ ਮੂੰਹ ‘ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਕੋਬਰਾ ਕਾਫੀ ਪਰੇਸ਼ਾਨ ਨਜ਼ਰ ਆਇਆ। ਇਸ ਤੋਂ ਬਾਅਦ ਮਦਦ ਲਈ ਮੌਕੇ ‘ਤੇ ਪਹੁੰਚੇ ਸਨੇਕ ਹੈਲਪਲਾਈਨ ਦੇ ਲੋਕਾਂ ਨੇ ਅਜਿਹਾ ਕੁਝ ਕੀਤਾ ਕਿ ਲੋਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

Snake ਹੈਲਪਲਾਈਨ ‘ਤੇ ਕਾਲ ਕਰਨ ਤੋਂ ਬਾਅਦ ਪਹੁੰਚੇ ਕਰਮਚਾਰੀਆਂ ਨੇ ਕੋਬਰਾ ਨੂੰ ਮੁਸੀਬਤ ‘ਚੋਂ ਬਾਹਰ ਕੱਢਿਆ। ਕੋਬਰਾ ਦੇ ਮੂੰਹ ‘ਚ ਫਸੀ ਬੋਤਲ ਨੂੰ ਬਾਹਰ ਕੱਢਣ ਲਈ ਉਨ੍ਹਾਂ ਨੇ ਕੋਬਰਾ ਦੇ ਹੇਠਲੇ ਜਬੜੇ ਨੂੰ ਹੋਰ ਚੌੜਾ ਕਰ ਦਿੱਤਾ ਅਤੇ ਉਸ ਦੀ ਜਾਨ ਬਚਾਈ। ਇਹ ਕਾਫੀ ਖ਼ਤਰਨਾਕ ਕੰਮ ਸੀ ਜਿਸ ਨੂੰ ਵਲੰਟੀਅਰਾਂ ਨੇ ਆਪਣੀ ਜਾਨ ਦਾਅ ‘ਤੇ ਲਗਾ ਕੇ ਕੀਤਾ।

ਇੰਡੀਅਨ ਫਾਰੈਸਟ ਸਰਵਿਸ ਅਫਸਰ @susantananda3 ਨੇ X ‘ਤੇ ਇਨ੍ਹਾਂ ਵੀਡੀਓਜ਼ ਨੂੰ ਸਾਂਝਾ ਕੀਤਾ ਅਤੇ ਲਿਖਿਆ- ਭੁਵਨੇਸ਼ਵਰ ਵਿੱਚ ਇੱਕ ਕਾਮਨ ਕੋਬਰਾ ਨੇ ਖੰਘ ਦੀ ਦਵਾਈ ਦੀ ਬੋਤਲ ਨਿਗਲ ਲਈ ਅਤੇ ਉਸ ਨੂੰ ਬਾਹਰ ਕੱਢਣ ਲਈ ਸੰਘਰਸ਼ ਕਰ ਰਿਹਾ ਸੀ। ਸਨੇਕ ਹੈਲਪ ਲਾਈਨ ਦੇ ਵਲੰਟੀਅਰਾਂ ਨੇ, ਬਹੁਤ ਜੋਖਮ ਦੇ ਨਾਲ ਬੋਤਲ ਦੇ ਬੇਸ ਦੇ ਰਿਮ ਨੂੰ ਮੁਕਤ ਕਰਨ ਦੇ ਲਈ ਹੇਠਲੇ ਜਬਾੜੇ ਨੂੰ ਚੌੜਾ ਕੀਤਾ ਅਤੇ ਕੋਬਰਾ ਦੀ ਜਾਨ ਬਚਾਈ। Kudos!

ਇਹ ਵੀ ਪੜ੍ਹੋ- ਚੱਲਦੀ ਬਾਈਕ ‘ਤੇ ਰੀਲ ਬਣਾਉਣਾ ਪਿਆ ਭਾਰੀ, ਨੌਜਵਾਨ ਦੀ ਹੋਈ ਮੌਤ

ਲੋਕ ਕਈ ਕਮੈਂਟਸ ‘ਚ ਕੋਬਰਾ ਦੀ ਜਾਨ ਬਚਾਉਣ ਵਾਲੇ ਮਦਦਗਾਰਾਂ ਦੀ ਤਾਰੀਫ ਕਰ ਰਹੇ ਹਨ। @subhajitreehug ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ – ਇਸ ਲਈ, ਖਾਸ ਤੌਰ ‘ਤੇ ਸੁਰੱਖਿਅਤ ਖੇਤਰਾਂ ਵਿੱਚ ਅਤੇ ਆਲੇ ਦੁਆਲੇ ਗੰਦਗੀ ਨਾ ਫੈਲਾਉਣ ਲਈ ਸਖਤ ਨਿਯਮ ਬਣਾਏ ਜਾਣੇ ਚਾਹੀਦੇ ਹਨ। ਜਦੋਂ ਕਿ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਕੰਮ ਬਹੁਤ ਹੀ ਸਬਰ ਨਾਲ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 30 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਕਰੀਬ 1400 ਲੋਕਾਂ ਨੇ ਇਸ ਪੋਸਟ ਨੂੰ ਲਾਈਕ ਕੀਤਾ ਹੈ।

Related Stories
ਰੀਲ ਬਣਾਉਂਦੇ ਹੋਏ ਮੁੰਡੇ ਨੇ ਕੀਤਾ ਖ਼ਤਰਨਾਕ ਸਟੰਟ, ਇੱਕ ਗਲਤੀ ਕਾਰਨ ਹੋਇਆ ਬੁਰੀ ਤਰ੍ਹਾਂ ਜ਼ਖਮੀ
Viral Video: ਕੋਚਿੰਗ ਸੈਂਟਰ ‘ਚ ਮੁੰਡਿਆਂ ਵਿੱਚ ਜ਼ਬਰਦਸਤ ਲੜਾਈ, ਕਲਾਸ ਦੇ ਵਿਚਕਾਰ ਕੀਤੇ ਮੁੱਕੇ ਤੇ ਚੱਪਲਾਂ ਦੇ ਵਾਰ
Viral Video: ਦਿੱਲੀ ਮੈਟਰੋ ‘ਚ ਗੂੰਜੀਆਂ ਦੇਵੀ ਮਾਂ ਦੀਆਂ ਭੇਟਾਂ, ਵੀਡੀਓ ਦੇਖ ਲੋਕ ਬੋਲੇ- ਸੰਸਕਾਰ ਕਦੇ ਛੁਪ ਨਹੀਂ ਸਕਦੇ
Viral Video: ਜਿਵੇਂ ਹੀ ਲਾੜੀ ਸਟੇਜ ‘ਤੇ ਪਹੁੰਚੀ, ਲਾੜੇ ਨੇ ਉਤਾਰੀ ਨਜ਼ਰ, ਯੂਜ਼ਰਸ ਬੋਲੇ- 16 ਸੋਮਵਾਰ ਦੇ ਵਰਤ ਦਾ ਨਤੀਜਾ
Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ
Viral Video: ਟੁੱਟੀ ਹੋਈ ਸਾਈਕਲ ‘ਤੇ ਸ਼ਖਸ ਨੇ ਬੈਲੇਂਸ ਦਾ ਖੇਡ ਦਿਖਾ ਕੇ ਲੋਕਾਂ ਨੂੰ ਕੀਤਾ ਹੈਰਾਨ, ਯੂਜ਼ਰਸ ਟੈਲੇਂਟ ਦੀ ਕਰ ਰਹੇ ਤਾਰੀਫ
Exit mobile version