Viral Video: ਕੋਚਿੰਗ ਸੈਂਟਰ 'ਚ ਮੁੰਡਿਆਂ ਵਿੱਚ ਜ਼ਬਰਦਸਤ ਲੜਾਈ, ਕਲਾਸ ਦੇ ਵਿਚਕਾਰ ਕੀਤੇ ਮੁੱਕੇ ਤੇ ਚੱਪਲਾਂ ਦੇ ਵਾਰ | viral video fight in classroom between boys Punjabi news - TV9 Punjabi

Viral Video: ਕੋਚਿੰਗ ਸੈਂਟਰ ‘ਚ ਮੁੰਡਿਆਂ ਵਿੱਚ ਜ਼ਬਰਦਸਤ ਲੜਾਈ, ਕਲਾਸ ਦੇ ਵਿਚਕਾਰ ਕੀਤੇ ਮੁੱਕੇ ਤੇ ਚੱਪਲਾਂ ਦੇ ਵਾਰ

Updated On: 

06 Oct 2024 16:13 PM

Classroom Fight Video: ਕੋਚਿੰਗ ਸੈਂਟਰ ਵਿੱਚ ਲੜਾਈ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੋ ਲੜਕੇ ਅਖਾੜਾ ਸਟਾਈਲ ਵਿੱਚ ਲੜਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਲਾਸ ਕੁਸ਼ਤੀ ਦੇ ਮੈਦਾਨ 'ਚ ਤਬਦੀਲ ਹੋ ਗਈ ਹੈ ਅਤੇ ਵਿਦਿਆਰਥੀ ਇਕ-ਦੂਜੇ 'ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ।

Viral Video: ਕੋਚਿੰਗ ਸੈਂਟਰ ਚ ਮੁੰਡਿਆਂ ਵਿੱਚ ਜ਼ਬਰਦਸਤ ਲੜਾਈ, ਕਲਾਸ ਦੇ ਵਿਚਕਾਰ ਕੀਤੇ ਮੁੱਕੇ ਤੇ ਚੱਪਲਾਂ ਦੇ ਵਾਰ

ਵਾਇਰਲ ਵੀਡੀਓ (Pic Source:X/@gharkekalesh Entertainment Purpose|NEWS|SARCASM| MEMES|DM Me For Submission/Removal #1 Source For Satire Combat Sports| Kalesh News||Do follow @deadlykalesh for more 3 Following 381.5K Followers Post See new posts Conversation Ghar Ke Kalesh @gharkekalesh)

Follow Us On

ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਲੋਕਾਂ ਦੇ ਮਨੋਰੰਜਨ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਹੈ। ਲੋਕ ਆਪਣਾ ਜ਼ਿਆਦਾਤਰ ਸਮਾਂ ਇੱਥੇ ਬਿਤਾਉਂਦੇ ਹਨ ਅਤੇ ਇੱਥੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਨੂੰ ਯੂਜ਼ਰਸ ਵਲੋਂ ਕਾਫੀ ਦੇਖਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਜਿਸ ਵਿੱਚ ਦੋ ਬੱਚੇ ਕਲਾਸ ਦੇ ਅੰਦਰ ਲੜਦੇ ਨਜ਼ਰ ਆ ਰਹੇ ਹਨ। ਇਸ ਲੜਾਈ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਜਮਾਤ ਘੱਟ ਅਤੇ ਅਖਾੜਾ ਜ਼ਿਆਦਾ ਹੈ।

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਕੋਚਿੰਗ ਸੈਂਟਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੋ ਬੱਚੇ ਬੁਰੀ ਤਰ੍ਹਾਂ ਲੜਦੇ ਨਜ਼ਰ ਆ ਰਹੇ ਹਨ। ਕੋਚਿੰਗ ਵਿੱਚ ਪੜ੍ਹਾਈ ਕੀਤੀ ਜਾਂਦੀ ਹੈ, ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਹ ਕੁਸ਼ਤੀ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ ਹੈ ਅਤੇ ਵਿਦਿਆਰਥੀ ਇੱਕ ਦੂਜੇ ‘ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਲਾਸ ਚੱਲ ਰਹੀ ਹੈ। ਇਸ ਦੌਰਾਨ ਦੋ ਬੱਚੇ ਆਪਸ ਵਿੱਚ ਲੜਨ ਲੱਗੇ। ਕਲਿੱਪ ਦੇ ਸ਼ੁਰੂ ਵਿੱਚ, ਇੱਕ ਲੜਕਾ ਦੂਜੇ ਲੜਕੇ ਨੂੰ ਹੇਠਾਂ ਦਬਾ ਲੈਂਦਾ ਹੈ ਅਤੇ ਜਿਵੇਂ ਹੀ ਉਹ ਉੱਠਦਾ ਹੈ, ਦੂਜਾ ਲੜਕਾ ਉਸ ‘ਤੇ ਚੱਪਲਾਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਕੁਝ ਹੀ ਸਮੇਂ ਵਿੱਚ ਕਲਾਸ ਲੜਾਈ ਦਾ ਅਖਾੜਾ ਬਣ ਜਾਂਦੀ ਹੈ ਤੇ ਬਾਕੀ ਵਿਦਿਆਰਥੀ ਇਸ ਨੂੰ ਮੂਕ ਦਰਸ਼ਕ ਬਣ ਕੇ ਦੇਖਦੇ ਹੀ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ @gharkekalesh ਨਾਮ ਦੇ ਅਕਾਊਂਟ ਦੁਆਰਾ X ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਕਲਾਸਰੂਮ ‘ਚ ਅਜਿਹੀ ਲੜਾਈ ਕਿਵੇਂ ਹੋ ਸਕਦੀ ਹੈ?’ ਜਦਕਿ ਦੂਜੇ ਨੇ ਲਿਖਿਆ, ‘ਹੋਰ ਬੱਚਿਆਂ ਨੂੰ ਇਹ ਲੜਾਈ ਬੰਦ ਕਰਵਾਉਣੀ ਚਾਹੀਦੀ ਹੈ ਅਤੇ ਇਸ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਾ ਚਾਹੀਦਾ।’

Exit mobile version