Dance Video Viral: ਗੁਲਾਬੀ ਸਾੜ੍ਹੀ 'ਚ 'ਭਾਬੀ' ਨੇ ਜੈਕਲੀਨ ਦੇ ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, ਪਰਫਾਰਮੈਂਸ ਦੇਖ ਕੇ ਫੈਨ ਬਣ ਗਈ ਜਨਤਾ | Bhabhi dance video in pink saree went viral read full news details in Punjabi Punjabi news - TV9 Punjabi

Dance Video Viral: ਗੁਲਾਬੀ ਸਾੜ੍ਹੀ ‘ਚ ‘ਭਾਬੀ’ ਨੇ ਜੈਕਲੀਨ ਦੇ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, ਪਰਫਾਰਮੈਂਸ ਦੇਖ ਕੇ ਫੈਨ ਬਣ ਗਈ ਜਨਤਾ

Published: 

16 Sep 2024 14:31 PM

Dance Video Viral: ਸਾੜ੍ਹੀ ਪਹਿਨੀ ਔਰਤ ਨੇ 'ਮਖਨਾ' ਗੀਤ 'ਤੇ ਦਿੱਤੀ ਅਜਿਹੀ ਪਰਫਾਰਮੈਂਸ ਕਿ ਤੁਸੀਂ ਵੀ ਦੇਖਦੇ ਹੀ ਰਹਿ ਜਾਓਗੇ। ਉਸ ਦੇ ਪਹਿਰਾਵੇ ਨੂੰ ਦੇਖ ਕੇ ਤੁਹਾਨੂੰ 'ਗੁਲਾਬੀ ਸਾੜੀ' ਗੀਤ ਜ਼ਰੂਰ ਯਾਦ ਆ ਜਾਵੇਗਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ।

Dance Video Viral: ਗੁਲਾਬੀ ਸਾੜ੍ਹੀ ਚ ਭਾਬੀ ਨੇ ਜੈਕਲੀਨ ਦੇ ਗੀਤ ਤੇ ਕੀਤਾ ਜ਼ਬਰਦਸਤ ਡਾਂਸ, ਪਰਫਾਰਮੈਂਸ ਦੇਖ ਕੇ ਫੈਨ ਬਣ ਗਈ ਜਨਤਾ

ਗੁਲਾਬੀ ਸਾੜ੍ਹੀ 'ਚ 'ਭਾਬੀ' ਨੇ ਜੈਕਲੀਨ ਦੇ ਗੀਤ 'ਤੇ ਕੀਤਾ ਜ਼ਬਰਦਸਤ ਡਾਂਸ

Follow Us On

ਯੂਜ਼ਰਸ ਨੇ ‘ਗੁਲਾਬੀ ਸਾੜੀ…’ ਗੀਤ ‘ਤੇ ਇੰਸਟਾਗ੍ਰਾਮ ‘ਤੇ ਖੂਬ ਰੀਲਾਂ ਬਣਾਈਆਂ। ਇਹ ਮਰਾਠੀ ਗੀਤ ਇੰਨਾ ਵਾਇਰਲ ਹੋਇਆ ਕਿ ਸੈਲੇਬਸ ਵੀ ਇਸ ‘ਤੇ ਡਾਂਸ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਗਾਣੇ ਦਾ ਜਾਦੂ ਅਜਿਹਾ ਸੀ ਕਿ ਔਰਤਾਂ ਨੂੰ ਗੁਲਾਬੀ ਸਾੜ੍ਹੀਆਂ ‘ਚ ਦੇਖਦੇ ਹੀ ਲੋਕ ਇਸ ਗੀਤ ਨੂੰ ਯਾਦ ਕਰਦੇ ਸੀ। ਜਦੋਂ ਗੁਲਾਬੀ ਸਾੜ੍ਹੀ ਪਹਿਨੀ ਇਕ ਔਰਤ ਨੇ ਸੋਸ਼ਲ ਮੀਡੀਆ ‘ਤੇ ‘ਮਖਨਾ’ ਗੀਤ ‘ਤੇ ਡਾਂਸ ਕੀਤਾ ਤਾਂ ਜ਼ਾਹਿਰ ਸੀ ਕਿ ਇਹ ਵਾਇਰਲ ਹੋਣਾ ਹੀ ਸੀ।

ਦਰਅਸਲ ਇਹ ਔਰਤ ਸਟੇਜ ‘ਤੇ ‘ਮਖਨਾ’ ਗੀਤ ‘ਤੇ ਡਾਂਸ ਕਰ ਰਹੀ ਹੈ। ਔਰਤ ਦੇ ਮੂਵਜ਼ ਇੰਨੇ ਸ਼ਾਨਦਾਰ ਸੀ ਕਿ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਅਤੇ ਜੈਕਲੀਨ ਫਰਨਾਂਡੀਜ਼ ਦੀ ‘ਡਰਾਈਵ’ ਫਿਲਮ ਦੇ ਗੀਤ ‘ਮਖਨਾ’ ‘ਤੇ ਪਰਫਾਰਮ ਕਰ ਰਹੀ ਹੈ। ਵੀਡੀਓ ਦੀ ਸ਼ੁਰੂਆਤ ‘ਚ ਔਰਤ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।

ਪਰ ਜਿਵੇਂ-ਜਿਵੇਂ ਵੀਡੀਓ ਅੱਗੇ ਵਧਦਾ ਹੈ, ਔਰਤ ਦਾ ਚਿਹਰਾ ਵੀ ਦਿਖਾਈ ਦਿੰਦਾ ਹੈ ਅਤੇ ਉਸ ਦੀ ਪਰਫਾਰਮੈਂਸ ਹੋਰ ਵੀ ਦਿਲਚਸਪ ਹੁੰਦੀ ਜਾਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। X ਦੇ ਹੈਂਡਲ @Purveee333 ‘ਤੇ ਇਸ ਨੂੰ ਸਾਂਝਾ ਕਰਦੇ ਹੋਏ, ਕੈਪਸ਼ਨ ਲਿਖਿਆ ਗਿਆ ਹੈ – ‘ਗੁਲਾਬੀ ਸਾੜੀ ਵਿੱਚ ਭਾਰਤੀ ਭਾਭੀ।’ 7 ਸਤੰਬਰ ਨੂੰ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 4 ਲੱਖ ਵਿਊਜ਼ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ- ਕੋਲਕਾਤਾ ਮੈਟਰੋ ਚ ਧੱਕਾ-ਮੁੱਕੀ ਨੂੰ ਲੈ ਕੇ ਹੋਇਆ ਕਲੇਸ਼, ਮੌਕਾ ਦੇਖ ਕੇ ਚਾਚੇ ਨੇ ਜੜ ਦਿੱਤੇ ਥੱਪੜ

ਕਈ ਯੂਜ਼ਰਸ ਨੇ ਇਸ ਵੀਡੀਓ ‘ਤੇ ਕਮੈਂਟ ਕੀਤੇ ਹਨ ਅਤੇ ਡਾਂਸ ਦੀ ਪ੍ਰਫਾਰਮੈਂਸ ਦੀ ਤਾਰੀਫ ਵੀ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ- ਕਿੰਨਾ ਸ਼ਾਨਦਾਰ ਡਾਂਸ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਕ ਤਾਂ ਭਾਬੀ ਉੱਤੋਂ ਪਿੰਕ ਸਾੜੀ। ਤੀਜੇ ਯੂਜ਼ਰ ਨੇ ਲਿਖਿਆ- ਔਰਤਾਂ ਸਾੜ੍ਹੀ ਵਿੱਚ ਸ਼ਾਨਦਾਰ ਲੱਗਦੀਆਂ ਹਨ। ਚੌਥੇ ਨੇ ਲਿਖਿਆ ਹੈ- ਇਸ ਨੂੰ ਅਦਾ ਵਾਲਾ ਡਾਂਸ ਕਹਿੰਦੇ ਹਨ।

Exit mobile version