‘ਵੱਡੇ ਸ਼ਹਿਰਾਂ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ’, ਲੜਕੀ ਨਾਲ ਛੇੜਛਾੜ ਦੀ VIDEO ‘ਤੇ ਕਰਨਾਟਕ ਦੇ ਗ੍ਰਹਿ ਮੰਤਰੀ ਦਾ ਹੈਰਾਨ ਕਰਨ ਵਾਲਾ ਬਿਆਨ
Bangluru Molestation Viral Video: ਬੈਂਗਲੁਰੂ ਵਿੱਚ ਦੋ ਕੁੜੀਆਂ ਨਾਲ ਛੇੜਛਾੜ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਦਿਸ ਤੋਂ ਬਾਅਦ ਭਾਜਪਾ ਨੇ ਇਸ ਘਟਨਾ ਨੂੰ ਲੈ ਕੇ ਸਿੱਧਰਮਈਆ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਪਾਰਟੀ ਨੇ ਕਿਹਾ ਹੈ ਕਿ ਵਾਇਰਲ ਵੀਡੀਓ ਨੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਅਸਲੀਅਤ ਨੂੰ ਉਜਾਗਰ ਕਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਬੰਗਲੁਰੂ ਔਰਤਾਂ ਲਈ "ਵਧੇਰੇ ਅਸੁਰੱਖਿਅਤ" ਹੁੰਦਾ ਜਾ ਰਿਹਾ ਹੈ।
ਛੇੜਛਾੜ ਦੀ VIDEO 'ਤੇ ਕਰਨਾਟਕ ਦੇ ਗ੍ਰਹਿ ਮੰਤਰੀ ਦਾ ਹੈਰਾਨ ਕਰਨ ਵਾਲਾ ਬਿਆਨ
4 ਅਪ੍ਰੈਲ ਨੂੰ ਬੈਂਗਲੁਰੂ ਵਿੱਚ ਦੋ ਕੁੜੀਆਂ ਨਾਲ ਛੇੜਛਾੜ ਹੋਈ। ਸੀਸੀਟੀਵੀ ਕੈਮਰਿਆਂ ਵਿੱਚ ਇੱਕ ਨੌਜਵਾਨ ਦੋ ਕੁੜੀਆਂ ਵੱਲ ਆਉਂਦਾ ਦਿਖਾਇਆ ਗਿਆ, ਉਨ੍ਹਾਂ ਵਿੱਚੋਂ ਇੱਕ ਨੂੰ ਜ਼ਬਰਦਸਤੀ ਕੰਧ ਨਾਲ ਧੱਕਿਆ ਅਤੇ ਫਿਰ ਭੱਜ ਗਿਆ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਇਸ ਘਟਨਾ ‘ਤੇ ਕੁਝ ਅਜਿਹਾ ਕਹਿ ਦਿੱਤਾ ਹੈ, ਜਿਸ ਨਾਲ ਹੰਗਾਮਾ ਖੜਾ ਹੋ ਗਿਆ ਹੈ।
ਕਰਨਾਟਕ ਦੇ ਮੰਤਰੀ ਦੇ ਵਿਗੜੇ ਬੋਲ
ਦਰਅਸਲ, ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਤੋਂ ਜਦੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਵੱਡੇ ਸ਼ਹਿਰਾਂ ਵਿੱਚ ਅਕਸਰ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਜੋ ਵੀ ਕਾਨੂੰਨੀ ਕਾਰਵਾਈ ਕਰਨੀ ਹੈ, ਉਹ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਮੈਂ ਆਪਣੇ ਕਮਿਸ਼ਨਰ ਨੂੰ ਬੀਟ ਪੈਟਰੋਲਿੰਗ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।” ਉਨ੍ਹਾਂ ਦੇ ਬਿਆਨ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਕਿਉਂਕਿ ਲੋਕ ਇਸਨੂੰ ਅਪਰਾਧ ਨੂੰ ਹਲਕੇ ਵਿੱਚ ਲੈ ਰਹੇ ਹਨ।
#WATCH | Bengaluru: Karnataka Home Minister G Parmeswara says, “Incidents like these tend to happen here and there in a big city like this. Whatever legal action needs to be taken will be done in accordance with the law. I have also instructed our commissioner to increase beat https://t.co/28wRCjTGB3 pic.twitter.com/ylkawbEzzD
— ANI (@ANI) April 7, 2025
ਇਹ ਵੀ ਪੜ੍ਹੋ
ਭਾਜਪਾ ਨੇ ਇਸ ਘਟਨਾ ਨੂੰ ਲੈ ਕੇ ਸਿੱਧਰਮਈਆ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਪਾਰਟੀ ਨੇ ਕਿਹਾ ਹੈ ਕਿ ਵਾਇਰਲ ਵੀਡੀਓ ਨੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਅਸਲੀਅਤ ਨੂੰ ਉਜਾਗਰ ਕਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਬੰਗਲੁਰੂ ਔਰਤਾਂ ਲਈ “ਵਧੇਰੇ ਅਸੁਰੱਖਿਅਤ” ਹੁੰਦਾ ਜਾ ਰਿਹਾ ਹੈ।
ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਘਟਨਾ
ਇਹ ਘਟਨਾ 4 ਅਪ੍ਰੈਲ ਨੂੰ ਰਾਤ ਨੂੰ 1.52 ਵਜੇ ਦੇ ਕਰੀਬ ਭਾਰਤੀ ਲੇਆਉਟ ਵਿਖੇ ਵਾਪਰੀ। ਇਸ ਘਟਨਾ ਤੋਂ ਬਾਅਦ, ਦੋਵੇਂ ਕੁੜੀਆਂ ਰੋਂਦੀਆਂ ਅਤੇ ਚੀਕਾਂ ਮਾਰਦੀਆਂ ਦਿਖਾਈ ਦੇ ਰਹੀਆਂ ਹਨ। ਇਹ ਸਾਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਅਣਜਾਣ ਵਿਅਕਤੀ ਨੇ ਗਲੀ ‘ਚ ਪੈਦਲ ਜਾ ਰਹੀ ਇੱਕ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ। ਘਟਨਾ ਤੋਂ ਤੁਰੰਤ ਬਾਅਦ ਮੁਲਜ਼ਮ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਸੀਸੀਟੀਵੀ ਵਿੱਚ ਇੱਕ ਆਦਮੀ ਨੂੰ ਬੀਟੀਐਮ ਲੇਆਉਟ ਖੇਤਰ ਵਿੱਚ ਇੱਕ ਤੰਗ ਗਲੀ ਵਿੱਚ ਦੋ ਕੁੜੀਆਂ ਵੱਲ ਆਉਂਦੇ ਦੇਖਿਆ ਜਾ ਰਿਹਾ ਹੈ। ਸੜਕ ਸੁੰਨਸਾਨ ਹੈ ਅਤੇ ਸੜਕ ਦੇ ਇੱਕ ਪਾਸੇ ਕਈ ਦੋਪਹੀਆ ਵਾਹਨ ਖੜ੍ਹੇ ਹਨ। ਉਹ ਆਦਮੀ ਪਿੱਛੇ ਤੋਂ ਦੋ ਕੁੜੀਆਂ ਕੋਲ ਆਉਂਦਾ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਛੂਹਦਾ ਹੋਇਆ ਦਿਖਾਈ ਦੇ ਰਿਹਾ ਹੈ।
Karnataka Law and Order.
A woman was molested in #Bengalurus BTM Layout on April 4. CCTV footage shows a man following two women, groping one, and fleeing. pic.twitter.com/S1AILbqmzR
— Political Kida (@PoliticalKida) April 6, 2025
ਇਸ ਬਾਰੇ ਬੈਂਗਲੁਰੂ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਹਾਲਾਂਕਿ, ਪੀੜਤ ਨੇ ਅਜੇ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਬੈਂਗਲੁਰੂ ਵਿੱਚ ਔਰਤਾਂ ਵਿਰੁੱਧ ਵੱਧ ਰਹੇ ਅਪਰਾਧ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸਾਂਝੇ ਕੀਤੇ ਗਏ ਸਰਕਾਰੀ ਅੰਕੜਿਆਂ ਦੇ ਅਨੁਸਾਰ, 2023 ਵਿੱਚ ਬੈਂਗਲੁਰੂ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਵਾਧਾ ਹੋਇਆ ਸੀ। ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਵਿੱਚ, ਪੁਲਿਸ ਨੇ ਲਗਭਗ 3,260 ਮਾਮਲੇ ਦਰਜ ਕੀਤੇ, ਜਿਨ੍ਹਾਂ ਵਿੱਚੋਂ 1,135 ਛੇੜਛਾੜ ਦੇ ਮਾਮਲੇ ਸਨ।