Fact Check: “ਜਿਸ ਨੇ ਸੰਵਿਧਾਨ ਲਿਖਿਆ, ਦਾਰੂ ਪੀ ਕੇ ਲਿਖਿਆ” ਕੀ ਸੱਚਮੁੱਚ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਸੀ? ਜਾਣ ਲਵੋ ਸੱਚ

Updated On: 

30 Dec 2024 18:58 PM

Arvind Kejriwal Video Viral on Dr. Ambedkar: ਕੀ ਅਰਵਿੰਦ ਕੇਜਰੀਵਾਲ ਨੇ ਆਪਣੀ ਵੀਡੀਓ 'ਚ ਕਿਸੇ ਹੋਰ ਸ਼ਖਸ ਦੇ ਬਹਾਨੇ ਭਾਰਤ ਦਾ ਸੰਵਿਧਾਨ ਲਿਖਣ ਵਾਲਿਆਂ ਵਾਲੇ 'ਤੇ ਨਿਸ਼ਾਨਾ ਸਾਧਿਆ ਹੈ ? ਕੀ ਹੈ ਕੇਜਰੀਵਾਲ ਦੀ ਵੀਡੀਓ ਦਾ ਸੱਚ? ਇਸ ਦਾ ਪੂਰਾ ਸੱਚ ਜਾਣਨ ਲਈ ਪੜ੍ਹੋ ਸਾਡੀ ਇਹ ਖਾਸ ਰਿਪੋਰਟ, ਜਿਸ ਵਿੱਚ ਅਸੀਂ ਇਸ ਵਾਇਰਲ ਕਲਿੱਪ ਦੀ ਤਹਿ ਤੱਕ ਜਾ ਕੇ ਸੱਚ ਲੱਭ ਕੇ ਲਿਆਏ ਹਾਂ।

Fact Check: ਜਿਸ ਨੇ ਸੰਵਿਧਾਨ ਲਿਖਿਆ, ਦਾਰੂ ਪੀ ਕੇ ਲਿਖਿਆ ਕੀ ਸੱਚਮੁੱਚ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਸੀ? ਜਾਣ ਲਵੋ ਸੱਚ

ਅਰਵਿੰਦ ਕੇਜਰੀਵਾਲ ਦੀ ਪੁਰਾਣੀ ਤਸਵੀਰ

Follow Us On

‘AAP’ ਮੁਖੀ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ, “ਅਸੀਂ ਮੀਟਿੰਗ ਵਿੱਚ ਬੈਠੇ ਸੀ, ਉੱਥੇ ਕੋਈ ਕਹਿ ਰਿਹਾ ਸੀ ਕਿ ਜਿਸ ਨੇ ਸੰਵਿਧਾਨ ਲਿਖਿਆ ਹੈ, ਦਾਰੂ ਪੀ ਕੇ ਲਿਖਿਆ ਹੋਵੇਗਾ।”

ਡਾ.ਬੀਆਰ ਅੰਬੇਡਕਰ ਦੇ ਮੁੱਦੇ ‘ਤੇ ਹਾਲ ਹੀ ‘ਚ ਸੰਸਦ ਤੋਂ ਲੈ ਕੇ ਸੋਸ਼ਲ ਮੀਡੀਆ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਘਮਸਾਨ ਵੇਖਣ ਨੂੰ ਮਿਲਿਆ। ਇਸ ਦੌਰਾਨ ਅੰਬੇਡਕਰ ਸਬੰਧੀ ਚੱਲ ਰਹੀ ਬਹਿਸ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਈ। ਪਾਰਟੀ ਨੇ ਅੰਬੇਡਕਰ ਦੇ ਸਮਰਥਨ ‘ਚ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਕੀਤੀਆਂ। ਇਸ ਦੌਰਾਨ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ‘ਚ ਉਹ ਕਹਿ ਰਹੇ ਹਨ।

ਕੀ ਅਰਵਿੰਦ ਕੇਜਰੀਵਾਲ ਨੇ ਆਪਣੀ ਵੀਡੀਓ ‘ਚ ਕਿਸੇ ਹੋਰ ਸ਼ਖਸ ਦੇ ਬਹਾਨੇ ਭਾਰਤ ਦਾ ਸੰਵਿਧਾਨ ਲਿਖਣ ਵਾਲਿਆਂ ਵਾਲਿਆਂ ‘ਤੇ ਨਿਸ਼ਾਨਾ ਸਾਧਿਆ ? ਕੀ ਹੈ ਕੇਜਰੀਵਾਲ ਦੀ ਵੀਡੀਓ ਦਾ ਸੱਚ?

Fact Check: ਪੜਤਾਲ

ਵਾਇਰਲ ਵੀਡੀਓ ਕੁੱਲ ਨੌਂ ਸੈਕਿੰਡ ਦੀ ਹੈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਤਾਂ ਅਸੀਂ ਲੋਕ ਬੈਠੇ ਸੀ ਕੋਈ ਕਹਿ ਰਿਹਾ ਸੀ ਕਿ ਜਿਸ ਵਿਅਕਤੀ ਨੇ ਸੰਵਿਧਾਨ ਲਿਖਿਆ ਹੋਵੇਗਾ, ਉਸ ਨੇ ਦਾਰੂ ਪੀ ਕੇ ਹੀ ਸੰਵਿਧਾਨ ਲਿਖਿਆ ਹੋਵੇਗਾ! “

ਵੀਡੀਓ ਕਲਿੱਪ ਨੂੰ ਸੁਣ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਭਾਸ਼ਣ ਦਾ ਇੱਕ ਅੰਸ਼ ਹੈ, ਜੋ ਇਸ ਦੇ ਪ੍ਰਸੰਗ ਤੋਂ ਬਾਹਰ ਹੋ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸਲੀ ਕਲਿੱਪ ਲੱਭਣ ਲਈ, ਅਸੀਂ ਇਸਦੇ ਕੀ ਫਰੇਮਸ ਨੂੰ ਰਿਵਰਸ ਇਮੇਜ਼ ਸਰਚ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਅਧਿਕਾਰਤ YouTube ਚੈਨਲ ‘ਤੇ ਅਸਲੀ ਵੀਡੀਓ ਕਲਿੱਪ ਲੱਭਿਆ।

ਇਹ ਵੀਡੀਓ 3 ਦਸੰਬਰ 2012 ਨੂੰ ਅਪਲੋਡ ਕੀਤੀ ਗਈ ਹੈ, ਜੋ ਕਿ ਅਰਵਿੰਦ ਕੇਜਰੀਵਾਲ ਵੱਲੋਂ 25 ਨਵੰਬਰ 2012 ਨੂੰ ਦਿੱਲੀ ਦੇ ਰਾਜਘਾਟ ਵਿਖੇ ਦਿੱਤੇ ਗਏ ਭਾਸ਼ਣ ਦੀ ਵੀਡੀਓ ਹੈ।

ਵਾਇਰਲ ਵੀਡੀਓ ਆਮ ਆਦਮੀ ਪਾਰਟੀ ਦੇ ਗਠਨ ਤੋਂ ਇਕ ਦਿਨ ਬਾਅਦ ਦੀ ਹੈ ਅਤੇ ਇਸ ਭਾਸ਼ਣ ਵਿਚ ਕੇਜਰੀਵਾਲ ਨੇ ਇਹ ਕਹਿ ਕੇ ਦੂਜੀਆਂ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਸੰਵਿਧਾਨ ਉਨ੍ਹਾਂ ਦੇ ਸੰਵਿਧਾਨ ਨਾਲੋਂ ਵੱਖਰਾ ਹੈ। ਇਸ ਦੌਰਾਨ, ਕਾਂਗਰਸ ਪਾਰਟੀ ਦੇ ਸੰਵਿਧਾਨ ‘ਤੇ ਨਿਸ਼ਾਨਾ ਸਾਧਦੇ ਹੋਏ, ਉਹ ਕਹਿੰਦੇ ਹਨ, “… ਪਾਰਟੀ ਦਾ ਸੰਵਿਧਾਨ ਜੋ ਅਸੀਂ ਕੱਲ੍ਹ ਅਪਣਾਇਆ ਹੈ… ਆਪਣੀ ਕਿਸਮ ਦਾ ਸੰਵਿਧਾਨ ਹੈ। ਪਾਰਟੀ ਦੀ ਵੈੱਬਸਾਈਟ ਦਾ ਐਲਾਨ ਕੱਲ੍ਹ ਸਵੇਰੇ ਕੀਤਾ ਜਾਵੇਗਾ…ਇੱਕ ਨਵੀਂ ਵੈੱਬਸਾਈਟ ਬਣਾਈ ਜਾ ਰਹੀ ਹੈ…ਕਈ ਦਿਨਾਂ ਤੋਂ ਬਣਾਈ ਜਾ ਰਹੀ ਹੈ। ਉਹ ਵੈੱਬਸਾਈਟ ਕੱਲ੍ਹ ਲਾਂਚ ਕੀਤੀ ਜਾਵੇਗੀ…ਅਸੀਂ ਇਸ ‘ਤੇ ਪਾਰਟੀ ਦਾ ਸੰਵਿਧਾਨ ਪਾਵਾਂਗੇ…ਤੁਸੀਂ ਲੋਕ ਵੀ ਦੇਖੋਗੇ ਕਿ ਇਹ ਦੂਜੀਆਂ ਪਾਰਟੀਆਂ ਨਾਲੋਂ ਕਿਵੇਂ ਵੱਖਰਾ ਹੈ? ਦੂਜੀਆਂ ਪਾਰਟੀਆਂ ਦਾ ਸੰਵਿਧਾਨ ਝੂਠਾ ਹੈ, ਉਹ ਤਾਂ ਆਪਣੇ ਸੰਵਿਧਾਨ ਨੂੰ ਵੀ ਨਹੀਂ ਮੰਨਦੀਆਂ।

ਇਸ ਤੋਂ ਬਾਅਦ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਉਹ ਕਹਿੰਦੇ ਹਨ, ”…ਜਿਵੇਂ ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਹਰ ਕਾਂਗਰਸੀ ਚਰਖਾ ਕੱਤਦਾ ਹੈ…ਕੋਈ ਕਾਂਗਰਸੀ ਚਰਖਾ ਕੱਤਦਾ ਹੈ…ਕੀ ਤੁਸੀਂ ਕਿਸੇ ਕਾਂਗਰਸੀ ਨੂੰ ਚਰਖਾ ਕੱਤਦੇ ਦੇਖਿਆ ਹੈ…ਤੁਸੀਂ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਦੇਖ ਲਵੋ… ਇਸ ਦੌਰਾਨ ਮੈਂ ਸਾਰੀਆਂ ਪਾਰਟੀਆਂ ਦੇ ਸੰਵਿਧਾਨ ਪੜ੍ਹੇ ਹਨਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਕੋਈ ਕਾਂਗਰਸੀ ਸ਼ਰਾਬ ਨਹੀਂ ਪੀਵੇਗਾਤਾਂ ਅਸੀਂ ਬੈਠੇ ਸੀਕੋਈ ਕਹਿ ਰਿਹਾ ਸੀ ਕਿ ਜਿਸ ਨੇ ਸੰਵਿਧਾਨ ਲਿਖਿਆ ਹੋਵੇਗਾ, ਉਸਨੇ ਦਾਰੂ ਪੀ ਕੇ ਲਿਖਿਆ ਹੋਵੇਗਾ।

ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਭਾਰਤੀ ਸੰਵਿਧਾਨ ਦੇ ਸੰਦਰਭ ਵਿੱਚ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਸੰਵਿਧਾਨ ਦੇ ਸੰਦਰਭ ਵਿੱਚ ਦਿੱਤਾ ਸੀ। ਇਸ ਲਈ ਵਾਇਰਲ ਹੋ ਰਹੀ ਉਨ੍ਹਾਂ ਦੀ ਇਹ ਵੀਡੀਓ ਪੂਰੀ ਤਰ੍ਹਾਂ ਨਾਲ ਫੇਕ ਹੈ….।