'ਮੇਰੀ ਪਤਨੀ ਸ਼ਾਨਦਾਰ ਹੈ, ਮੈਨੂੰ ਉਸ ਵੱਲ ਦੇਖਣਾ ਪਸੰਦ ਹੈ', 90 ਘੰਟੇ ਕੰਮ ਕਰਨ ਵਾਲੀ ਡਿਬੇਟ ‘ਤੇ ਆਨੰਦ ਮਹਿੰਦਰਾ ਕੀਤਾ ਰਿਐਕਟ
Subscribe to
Notifications
Subscribe to
Notifications
ਕੰਮ-ਜੀਵਨ ਸੰਤੁਲਨ ਦੇ ਬਹੁਤ ਚਰਚਾ ਵਾਲੇ ਵਿਸ਼ੇ ਉੱਪਰ L&T ਦੇ ਚੇਅਰਮੈਨ SN ਸੁਬ੍ਰਹਮਣੀਅਮ ਦੀਆਂ ਹਫ਼ਤੇ ਵਿੱਚ 90-ਘੰਟੇ ਕੰਮ ਕਰਨ ਦੀ ਵਕਾਲਤ ਕਰਨ ਵਾਲੀਆਂ ਹਾਲੀਆ ਟਿੱਪਣੀਆਂ ਦੇ ਵਿਚਕਾਰ, ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ ਉਹ ਕੰਮ ਦੀ ਗੁਣਵੱਤਾ ਵਿੱਚ ਵਿਸ਼ਵਾਸ ਰੱਖਦੇ ਹਨ, ਮਾਤਰਾ ਵਿੱਚ ਨਹੀਂ।
ਰਾਸ਼ਟਰੀ ਰਾਜਧਾਨੀ ਵਿੱਚ ਹੋ ਰਹੇ ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ 2025 ਨੂੰ ਸੰਬੋਧਨ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਚੱਲ ਰਹੀ ਬਹਿਸ ਗਲਤ ਸੀ ਕਿਉਂਕਿ ਇਹ ਕੰਮ ਦੇ ਘੰਟਿਆਂ ਦੀ ਮਾਤਰਾ ‘ਤੇ ਜ਼ੋਰ ਦਿੰਦੀ ਹੈ। ਆਨੰਦ ਮਹਿੰਦਰਾ ਨੇ ਕਿਹਾ। “ਮੇਰਾ ਨਰਾਇਣ ਮੂਰਤੀ (ਇਨਫੋਸਿਸ ਦੇ ਸੰਸਥਾਪਕ) ਅਤੇ ਹੋਰਾਂ ਲਈ ਬਹੁਤ ਸਤਿਕਾਰ ਹੈ। ਇਸ ਲਈ ਮੈਨੂੰ ਇਹ ਗਲਤ ਨਾ ਸਮਝੋ, ਪਰ ਮੈਨੂੰ ਕੁਝ ਕਹਿਣਾ ਪਵੇਗਾ, ਮੈਨੂੰ ਲੱਗਦਾ ਹੈ ਕਿ ਇਹ ਬਹਿਸ ਗਲਤ ਦਿਸ਼ਾ ਵਿੱਚ ਹੈ,”
ਗੁਣਵੱਤਾ ਜ਼ਰੂਰੀ, ਘੰਟੇ ਨਹੀਂ
ਉਹਨਾਂ ਨੇ ਅੱਗੇ ਕਿਹਾ ਕਿ “ਮੇਰਾ ਨੁਕਤਾ ਇਹ ਹੈ ਕਿ ਸਾਨੂੰ ਕੰਮ ਦੀ ਗੁਣਵੱਤਾ ‘ਤੇ ਧਿਆਨ ਕੇਂਦਰਿਤ ਕਰਨਾ ਪਵੇਗਾ, ਕੰਮ ਦੀ ਮਾਤਰਾ ‘ਤੇ ਨਹੀਂ। ਇਸ ਲਈ ਇਹ 48, 40 ਘੰਟੇ ਨਹੀਂ, ਇਹ 70 ਘੰਟੇ ਨਹੀਂ, ਇਹ 90 ਘੰਟੇ ਨਹੀਂ ਹੈ,”
ਆਨੰਦ ਮਹਿੰਦਰਾ ਤੋਂ ਇੱਕ ਸੰਖੇਪ ਫਾਲੋ-ਅਪ ਵਿੱਚ ਪੁੱਛਿਆ ਗਿਆ ਕਿ ਉਹ ਕਿੰਨੇ ਘੰਟੇ ਕੰਮ ਕਰਦੇ ਹਨ। ਉਹਨਾਂ ਨੇ ਸਿੱਧਾ ਜਵਾਬ ਦੇਣ ਤੋਂ ਬਚਾਅ ਕਰਦਿਆਂ ਕਿਹਾ ਕਿ ਘੰਟਿਆਂ ਦੀ ਬਜਾਏ ਗੁਣਵੱਤਾ ਮਹੱਤਵਪੂਰਨ ਹੈ।
“ਮੈਂ ਸੋਸ਼ਲ ਮੀਡੀਆ ‘ਤੇ X ‘ਤੇ ਹਾਂ ਅਤੇ ਮੇਰੀ ਪਤਨੀ ਸ਼ਾਨਦਾਰ ਹੈ, ਮੈਨੂੰ ਉਸ ਵੱਲ ਦੇਖਣਾ ਪਸੰਦ ਹੈ। ਮੈਂ ਐਥੇ ਹੀ ਜ਼ਿਆਦਾ ਸਮਾਂ ਬਿਤਾਉਂਦਾ ਹਾਂ। ਜਿਵੇਂ ਹੀ ਉਹਨਾਂ ਨੇ ਇਹ ਕਿਹਾ ਦਰਸ਼ਕਾਂ ਨੇ ਤਾੜੀਆਂ ਮਾਰੀਆਂ।
ਸੁਬ੍ਰਹਮਣੀਅਨ ਦੇ ਬਿਆਨ ਦਾ ਹੋ ਰਿਹਾ ਵਿਰੋਧ
ਇਸ ਤੋਂ ਪਹਿਲਾਂ, ਸੁਬ੍ਰਹਮਣੀਅਨ ਨੇ ਕਿਹਾ ਸੀ, “ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਐਤਵਾਰ ਨੂੰ ਕੰਮ ਨਹੀਂ ਕਰਵਾ ਸਕਦਾ, ਇਮਾਨਦਾਰੀ ਨਾਲ ਕਹਾਂ ਤਾਂ। ਜੇ ਮੈਂ ਤੁਹਾਨੂੰ ਐਤਵਾਰ ਨੂੰ ਕੰਮ ਕਰਵਾ ਸਕਦਾ ਹਾਂ, ਤਾਂ ਮੈਂ ਵਧੇਰੇ ਖੁਸ਼ ਹੋਵਾਂਗਾ, ਕਿਉਂਕਿ ਮੈਂ ਐਤਵਾਰ ਨੂੰ ਵੀ ਕੰਮ ਕਰਦਾ ਹਾਂ,”
ਇਹ ਵੀਡੀਓ ਇੱਕ ਇੰਟਰਲ ਮੀਟਿੰਗ ਦਾ ਸੀ ਜਿਸ ਦੀ ਇੱਕ ਕਲਿੱਪ ਸ਼ੋਸਲ ਮੀਡੀਆ ਤੇ ਵਾਇਰਲ ਹੋ ਗਈ। ਇਸ ਵੀਡੀਓ ਤੋਂ ਬਾਅਦ ਜਿਵੇਂ ਵਿਵਾਦ ਹੀ ਖੜ੍ਹਾ ਹੋ ਗਿਆ। ਇਸ ਨੂੰ ਲੈਕੇ ਲੋਕਾਂ ਵੱਲੋਂ ਵੱਖ ਵੱਖਰੀ ਰਾਏ ਦਿੱਤੀ ਗਈ।