ਹੈਦਰਾਬਾਦ ਦੇ ਇੱਕ ਕੈਬ ਡਰਾਈਵਰ ਦਾ ਇੱਕ ਵੱਖਰਾ ਹੀ ਟਸ਼ਨ, ਗੱਡੀ ਚਲਾਉਂਦੇ ਸਮੇਂ PUBG ਖੇਡਦਾ ਦਿਖਿਆ ਬੰਦਾ
ਬੱਚੇ ਹੋਣ ਜਾਂ ਬਜ਼ੁਰਗ, PUBG ਗੇਮ ਦਾ ਕ੍ਰੇਜ਼ ਹਰ ਕਿਸੇ ਵਿੱਚ ਦੇਖਿਆ ਜਾਂਦਾ ਹੈ। ਹੈਦਰਾਬਾਦ ਦੇ ਇੱਕ ਸ਼ਖਸ ਦੀ ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਕੈਬ ਚਲਾਉਂਦੇ ਹੋਏ ਖੁਸ਼ੀ ਨਾਲ PUBG ਖੇਡਦਾ ਦਿਖਾਈ ਦੇ ਰਿਹਾ ਹੈ।
Image Credit source: Instagram
ਅੱਜਕੱਲ੍ਹ, ਹਰ ਕੋਈ ਮਲਟੀਟਾਸਕਿੰਗ ਕਰਨਾ ਚਾਹੁੰਦਾ ਹੈ। ਇਹ ਗੱਲਾਂ ਚੰਗੀਆਂ ਹਨ, ਪਰ ਕਈ ਵਾਰ ਦੂਜੇ ਕੰਮ ਵਿੱਚ ਰੁੱਝੇ ਹੋਏ ਤੀਜਾ ਕੰਮ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਵੇਲੇ ਇਸ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਕੈਬ ਡਰਾਈਵਰ ਆਪਣੀ ਰਾਈਡ ਦੌਰਾਨ ਅਜਿਹਾ ਕੰਮ ਕਰਦਾ ਹੈ। ਇਸਨੂੰ ਦੇਖਣ ਤੋਂ ਬਾਅਦ, ਯੂਜ਼ਰਸ ਕਾਫ਼ੀ ਹੈਰਾਨ ਦਿਖਾਈ ਦੇ ਰਹੇ ਹਨ ਅਤੇ ਲੋਕ ਕਹਿ ਰਹੇ ਹਨ ਕਿ ਇੱਕ ਡਰਾਈਵਰ ਅਜਿਹਾ ਕਿਵੇਂ ਕਰ ਸਕਦਾ ਹੈ। ਅਜਿਹਾ ਕਰਕੇ ਉਹ ਯਾਤਰੀਆਂ ਦੇ ਨਾਲ-ਨਾਲ ਆਪਣੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਰਿਹਾ ਹੈ।
ਇੱਕ ਕੈਬ ਡਰਾਈਵਰ ਦੀ ਮੁੱਢਲੀ ਜ਼ਿੰਮੇਵਾਰੀ ਆਪਣੇ ਯਾਤਰੀ ਨੂੰ ਸੁਰੱਖਿਅਤ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣਾ ਹੁੰਦੀ ਹੈ, ਪਰ ਕੁਝ ਡਰਾਈਵਰ ਅਜਿਹੇ ਵੀ ਹੁੰਦੇ ਹਨ ਜੋ ਮਨੋਰੰਜਨ ਲਈ ਗੱਡੀ ਚਲਾਉਂਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ। ਕੁਝ ਦਿਨ ਪਹਿਲਾਂ, ਇੱਕ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਸ਼ਿਨ-ਚੈਨ ਦੇਖਣ ਦਾ ਆਨੰਦ ਮਾਣਦੇ ਹੋਏ ਦੇਖਿਆ ਗਿਆ ਸੀ, ਹੁਣ ਹੈਦਰਾਬਾਦ ਦੇ ਇਸ ਡਰਾਈਵਰ ਨੂੰ ਦੇਖੋ ਜੋ ਉਸ ਤੋਂ ਦੋ ਕਦਮ ਅੱਗੇ ਵਧ ਗਿਆ ਹੈ ਅਤੇ ਗੱਡੀ ਚਲਾਉਂਦੇ ਸਮੇਂ PUBG ਖੇਡਣ ਦਾ ਆਨੰਦ ਮਾਣਦਾ ਹੋਇਆ ਦਿਖਾਈ ਦੇ ਰਿਹਾ ਹੈ।
ਇਸ ਵਾਇਰਲ ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕਾਰ ਦੇ ਅੰਦਰ, ਡਰਾਈਵਰ ਖੁਸ਼ੀ ਨਾਲ ਇੱਕ ਹੱਥ ਨਾਲ ਸਟੀਅਰਿੰਗ ਫੜ ਰਿਹਾ ਹੈ ਅਤੇ ਦੂਜੇ ਹੱਥ ਨਾਲ PUBG ਖੇਡ ਰਿਹਾ ਹੈ। ਇਸ ਪੂਰੀ ਕਲਿੱਪ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਸੜਕ ‘ਤੇ ਉਹ ਇਹ ਕਰ ਰਿਹਾ ਹੈ, ਉਹ ਬਹੁਤ ਵਿਅਸਤ ਜਾਪਦੀ ਹੈ। ਇਸ ਲਾਪਰਵਾਹੀ ਕਾਰਨ ਡਰਾਈਵਰ ਕਈ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਸ਼ਖਸ ਨਾਲ ਬਹੁਤ ਗੁੱਸੇ ਹੁੰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਪੈਸੇ ਦੀ ਫੈਕਟਰੀ ਹੈ ਬੰਗਾਲ ਦੀ ਇਹ ਨਦੀ, ਚੁੰਬਕ ਸੁੱਟਦੇ ਹੀ 5 ਸਕਿੰਟਾਂ ਵਿੱਚ ਹੁੰਦਾ ਹੈ ਚਮਤਕਾਰ!
ਇਸ ਵੀਡੀਓ ਨੂੰ ਇੰਸਟਾ ‘ਤੇ ghantaa ਨਾਂਅ ਦੇ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਉਹ ਇਸ ਪੂਰੀ ਘਟਨਾ ‘ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਲੱਗਦਾ ਹੈ ਕਿ ਇਸ ਸੱਜਣ ਦੀ ਡ੍ਰੌਪ ਲੋਕੇਸ਼ਨ ਸਵਰਗ ਹੈ। ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਭਰਾ, ਇਹ ਬੰਦਾ ਚਿਕਨ ਡਿਨਰ ਕਰੇਗਾ ਪਰ ਲੱਗਦਾ ਹੈ ਕਿ ਲੋਕ ਮੇਰੇ ਤੇਰਹਵੀ ਵਾਲੇ ਦਿਨ ਆਉਣਗੇ। ਇੱਕ ਹੋਰ ਨੇ ਲਿਖਿਆ ਕਿ ਸਰ, ਚਿੰਤਾ ਨਾ ਕਰੋ, ਉਹ ਤੁਹਾਡੇ ਤੋਂ ਪਹਿਲਾਂ ਮਰ ਜਾਵੇਗਾ।