ਇੱਕ ਕਲਿੱਕ ਵਿੱਚ ਹੋ ਸਕਦੇ ਹੋ ਬਰਬਾਦ, ਕੰਗਾਲ ਕਰ ਦੇਵੇਗਾ ਇਹ WhatsApp Scam!

tv9-punjabi
Updated On: 

06 May 2025 16:38 PM

Online Scam: WhatsApp ਚਲਾਉਂਦੇ ਵੇਲ੍ਹੇ ਅਲਰਟ ਰਹਿਣਾ ਜ਼ਰੂਰੀ ਹੈ ਕਿਉਂਕਿ WhatsApp 'ਤੇ ਇੱਕ ਗਲਤ ਕਲਿੱਕ ਤੁਹਾਨੂੰ ਕੰਗਾਲ ਬਣਾ ਸਕਦਾ ਹੈ। ਤੁਹਾਨੂੰ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ ਕਲਿੱਕ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਅਤੇ ਇਸ ਤੋਂ ਬਚਣ ਲਈ ਤੁਸੀਂ ਕੀ ਕਰ ਸਕਦੇ ਹੋ?

ਇੱਕ ਕਲਿੱਕ ਵਿੱਚ ਹੋ ਸਕਦੇ ਹੋ ਬਰਬਾਦ, ਕੰਗਾਲ ਕਰ ਦੇਵੇਗਾ ਇਹ WhatsApp Scam!

ਕੰਗਾਲ ਕਰ ਦੇਵੇਗਾ ਇਹ WhatsApp Scam!

Follow Us On

ਸਾਈਬਰ ਫਰਾਡ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਸਕੈਮ ਕਰਨ ਵਾਲੇ ਵੀ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਜ਼ਮਾਉਂਦੇ ਰਹਿੰਦੇ ਹਨ। ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਵੈੱਬਸਾਈਟ WhatsApp ਹੁਣ ਧੋਖਾਧੜੀ ਕਰਨ ਵਾਲਿਆਂ ਲਈ ਇੱਕ ਨਵਾਂ ਠਿਕਾਣਾ ਬਣ ਗਿਆ ਹੈ। ਕੁਝ ਸਮੇਂ ਤੋਂ, ਵਟਸਐਪ ‘ਤੇ ਇੱਕ ਨਵਾਂ ਫੋਟੋ ਸਕੈਮ ਚੱਲ ਰਿਹਾ ਹੈ ਜੋ ਤੁਹਾਡੇ ਲੋਕਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।

ਸਾਈਬਰ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਨਾ ਸਿਰਫ਼ ਐਂਡਰਾਇਡ ਫੋਨ ਯੂਜ਼ਰਸ, ਸਗੋਂ ਆਈਫੋਨ ਯੂਜ਼ਰਸ ਵੀ WhatsApp Photo Scam ਦਾ ਸ਼ਿਕਾਰ ਹੋ ਸਕਦੇ ਹਨ। WhatsApp Scamers ਸਭ ਤੋਂ ਜਿਆਦਾ ਸੇਲ ਜਾਂ ਫਿਰ ਵੱਡੇ ਇਵੈਂਟ ਦੌਰਾਨ ਸਭ ਤੋਂ ਵੱਧ ਐਕਟਿਵ ਹੁੰਦੇ ਹਨ ਜਦੋਂ ਲੋਕ ਆਫਰਸ ਦੇ ਚੱਕਰ ਵਿੱਚ ਫੱਸ ਸਕਦੇ ਹਨ।

WhatsApp Scam : ਕਿਵੇਂ ਕੰਮ ਕਰਦਾ ਹੈ ਇਹ ਸਕੈਮ?

  • ਸਕੈਮਰਸ ਤੁਹਾਡੇ ਨੰਬਰ ‘ਤੇ ਪਹਿਲਾਂ ਤੋਂ ਅਣਜਾਣ ਨੰਬਰ ਤੋਂ ਫੋਟੋਆਂ ਭੇਜਦੇ ਹਨ।
  • ਇਹ ਤਸਵੀਰਾਂ ਵੇਖਣ ਵਿੱਚ ਨਾਰਮਲ ਲੱਗਦੀਆਂ ਹਨ, ਪਰ ਇਨ੍ਹਾਂ ਵਿੱਚ ਮੈਲਵੇਅਰ ਕੋਡ ਲੁਕਿਆ ਹੋਇਆ ਹੈ।
  • ਜਿਵੇਂ ਹੀ ਤੁਸੀਂ ਕਿਸੇ ਅਣਜਾਣ ਨੰਬਰ ਤੋਂ ਭੇਜੀ ਗਈ ਫੋਟੋ ‘ਤੇ ਕਲਿੱਕ ਕਰਦੇ ਹੋ, ਮੈਲਵੇਅਰ ਤੁਹਾਡੇ ਫੋਨ ‘ਚ ਇੰਸਟਾਲ ਹੋ ਜਾਂਦਾ ਹੈ, ਜੋ ਹੈਕਰਾਂ ਨੂੰ ਤੁਹਾਡੀ ਡਿਵਾਈਸ ਤੱਕ ਐਕਸਸ ਦੇ ਸਕਦਾ ਹੈ।
  • ਤੁਹਾਡੇ ਫ਼ੋਨ ‘ਤੇ ਮੈਲਵੇਅਰ ਅਟੈਕ ਹੋਣ ਤੋਂ ਬਾਅਦ, ਇਹ ਮੈਲਵੇਅਰ ਤੁਹਾਡੀਆਂ ਬੈਂਕਿੰਗ ਐਪਸ ਅਤੇ ਪਾਸਵਰਡ ਚੋਰੀ ਕਰ ਲੈਂਦਾ ਹੈ, ਇਹ ਤੁਹਾਡੀ ਪਛਾਣਦਾ ਕਲੋਨ ਵੀ ਤਿਆਰ ਕਰ ਸਕਦਾ ਹੈ।
  • ਕੁਝ ਐਡਵਾਂਸਡ ਸਕੈਮ ਟੂ ਫੈਕਟਰ ਆਥੇਂਟਿਕੇਸ਼ਨ ਨੂੰ ਵੀ ਬਾਈਪਾਸ ਵੀ ਕਰ ਸਕਦੇ ਹਨ ਅਤੇ ਚੁੱਪਚਾਪ ਤੁਹਾਡੇ ਬੈਂਕ ਅਕਾਉਂਟ ਵਿੱਚੋਂ ਸਾਰੇ ਪੈਸੇ ਟ੍ਰਾਂਸਫਰ ਕਰ ਸਕਦੇ ਹਨ। ਇਸਦਾ ਮਤਲਬ ਹੈ ਕਿ ਤੁਹਾਡਾ ਅਕਾਉਂਟ ਸਿਰਫ਼ ਇੱਕ ਕਲਿੱਕ ਨਾਲ ਖਾਲੀ ਹੋ ਸਕਦਾ ਹੈ, ਜਿਸ ਨਾਲ ਤੁਹਾਡੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇੰਝ ਕਰੋ ਖੁਦ ਨੂੰ ਸੇਫ

  • ਕਿਸੇ ਅਣਜਾਣ ਨੰਬਰ ਤੋਂ ਭੇਜੀ ਗਈ ਫੋਟੋ ‘ਤੇ ਕਲਿੱਕ ਕਰਨ ਦੀ ਗਲਤੀ ਨਾ ਕਰੋ।
  • ਵਟਸਐਪ ਸੈਟਿੰਗਸ ਵਿੱਚ ਜਾ ਕੇ ਆਟੋ ਡਾਊਨਲੋਡ ਫੀਚਰ ਨੂੰ ਬੰਦ ਕਰ ਦਿਓ।
  • ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਆਉਣ ਵਾਲੇ ਮੈਸੇਜ ਬਾਰੇ ਸ਼ੱਕ ਹੈ, ਤਾਂ ਤੁਸੀਂ ਭੇਜਣ ਵਾਲੇ ਨੂੰ ਬਲਾਕ ਕਰ ਸਕਦੇ ਹੋ ਅਤੇ ਇਸਦੀ ਰਿਪੋਰਟ ਕਰ ਸਕਦੇ ਹੋ।