ਮਾਰੂਤੀ ਦੀ ਇਸ ਸੱਤ ਸੀਟਰ ਕਾਰ ਦਾ ਜਲਵਾ ਬਰਕਰਾਰ

Published: 

14 Jan 2023 14:55 PM

ਭਾਰਤੀ ਕਾਰ ਉਦਯੋਗ ਵਿੱਚ ਮਾਰੂਤੀ ਸੁਜ਼ੂਕੀ ਦਾ ਇੱਕ ਵਿਲੱਖਣ ਸਥਾਨ ਹੈ। ਇਹ ਕੰਪਨੀ ਭਾਰਤੀ ਗਾਹਕਾਂ ਨੂੰ ਧਿਆਨ 'ਚ ਰੱਖ ਕੇ ਆਪਣੀਆਂ ਕਾਰਾਂ ਤਿਆਰ ਕਰਦੀ ਹੈ।

ਮਾਰੂਤੀ ਦੀ ਇਸ ਸੱਤ ਸੀਟਰ ਕਾਰ ਦਾ ਜਲਵਾ ਬਰਕਰਾਰ

ਸੰਕੇਤਕ ਤਸਵੀਰ

Follow Us On

ਭਾਰਤੀ ਕਾਰ ਉਦਯੋਗ ਵਿੱਚ ਮਾਰੂਤੀ ਸੁਜ਼ੂਕੀ ਦਾ ਇੱਕ ਵਿਲੱਖਣ ਸਥਾਨ ਹੈ। ਇਹ ਕੰਪਨੀ ਭਾਰਤੀ ਗਾਹਕਾਂ ਨੂੰ ਧਿਆਨ ‘ਚ ਰੱਖ ਕੇ ਆਪਣੀਆਂ ਕਾਰਾਂ ਤਿਆਰ ਕਰਦੀ ਹੈ। ਇਹੀ ਕਾਰਨ ਹੈ ਕਿ ਇਸ ਕੰਪਨੀ ਦੀਆਂ ਕਾਰਾਂ ਭਾਰਤੀ ਸੜਕਾਂ ‘ਤੇ ਸਭ ਤੋਂ ਵੱਧ ਦਿਖਾਈ ਦੇਣ ਵਾਲੀਆਂ ਕਾਰਾਂ ਵਿੱਚੋਂ ਇੱਕ ਹਨ। ਭਾਰਤੀ ਬਾਜ਼ਾਰ ਅਤੇ ਖਪਤਕਾਰਾਂ ਦੀ ਮੰਗ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਨੇ ਪਿਛਲੇ ਸਾਲ ਦੇ ਅੰਤ ‘ਚ ਮਾਰੂਤੀ ਸੁਜ਼ੂਕੀ ਦੀ ਅਜਿਹੀ ਹੀ ਕਾਰ ਨੇ ਕਈ ਥਾਵਾਂ ‘ਤੇ ਵਿਕਰੀ ਦੇ ਰਿਕਾਰਡ ਤੋੜ ਦਿੱਤੇ ਸਨ। ਇਹ ਭਾਰਤੀ ਗਾਹਕਾਂ, ਖਾਸ ਕਰਕੇ ਮੱਧ-ਵਰਗੀ ਪਰਿਵਾਰਾਂ ਲਈ ਇੱਕ ਬਿਹਤਰ ਵਿਕਲਪ ਵਜੋਂ ਆਪਣੇ ਲਈ ਇੱਕ ਸਥਾਨ ਬਣਾਉਣ ਵਿੱਚ ਕਾਮਯਾਬ ਰਹੀ ਹੈ। ਅਜਿਹਾ ਨਹੀਂ ਹੈ ਕਿ ਮਾਰੂਤੀ ਦੀ ਇਹ ਇਕੋ-ਇਕ ਕਾਰ ਹੈ ਜੋ ਹਿੱਟ ਸਾਬਤ ਹੋਈ ਹੈ। ਸਗੋਂ ਮਾਰੂਤੀ ਸੁਜ਼ੂਕੀ ਦੀ ਆਲਟੋ ਤੋਂ ਲੈ ਕੇ ਬਾਕੀ ਸਾਰੀਆਂ ਕਾਰਾਂ ਵੀ ਆਪੋ-ਆਪਣੇ ਸਥਾਨਾਂ ‘ਤੇ ਵਿਕਰੀ ਦੇ ਚੰਗੇ ਰਿਕਾਰਡ ਬਣਾ ਰਹੀਆਂ ਹਨ। ਪਰ ਜਦੋਂ ਸੱਤ ਸੀਟਰ ਕਾਰ ਦੀ ਗੱਲ ਆਉਂਦੀ ਹੈ, ਤਾਂ ਮਾਰੂਤੀ ਸੁਜ਼ੂਕੀ ਅਰਟਿਗਾ ਨੇ ਵਿਕਰੀ ਦੇ ਮਾਮਲੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਅੱਜ ਅਸੀਂ ਤੁਹਾਨੂੰ ਇਸ ਮਾਰੂਤੀ ਕਾਰ ਦੀਆਂ ਕੁਝ ਵਿਸ਼ੇਸ਼ਤਾਵਾਂ ਬਾਰੇ ਦੱਸਣ ਜਾ ਰਹੇ ਹਾਂ।

ਮਾਰੂਤੀ ਸੁਜ਼ੂਕੀ ਦੀਆਂ ਇਨ੍ਹਾਂ ਕਾਰਾਂ ਨੇ ਦਸੰਬਰ 2022 ਵਿੱਚ ਦਬਦਬਾ ਬਣਾਇਆ

ਦਸੰਬਰ 2022 ਵਿੱਚ ਮਾਰੂਤੀ ਸੁਜ਼ੂਕੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਲੇਨੋ ਸੀ। ਬਲੇਨੋ ਨੇ 2022 ਵਿੱਚ ਪੂਰੇ ਸਾਲ ਲਈ ਵਧੀਆ ਪ੍ਰਦਰਸ਼ਨ ਕੀਤਾ। ਬਲੇਨੋ ਨੇ ਦਸੰਬਰ ‘ਚ ਸਭ ਤੋਂ ਜ਼ਿਆਦਾ 16,932 ਯੂਨਿਟਸ ਵੇਚੇ। ਇਸ ਤੋਂ ਬਾਅਦ 7-ਸੀਟਰ ਮਾਰੂਤੀ ਸੁਜ਼ੂਕੀ ਅਰਟਿਗਾ ਸੀ, ਜਿਸ ਨੇ 12,273 ਯੂਨਿਟ ਵੇਚੇ ਪਰ 7-ਸੀਟਰ ਹੋਣ ਕਰਕੇ ਅਰਟਿਗਾ ਅਤੇ ਬਲੇਨੋ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਮਾਰੂਤੀ ਸੁਜ਼ੂਕੀ ਅਰਟਿਗਾ ਦੇ ਇਨ੍ਹਾਂ ਫੀਚਰਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ

ਮਾਰੂਤੀ ਸੁਜ਼ੂਕੀ ਅਰਟਿਗਾ ਨੂੰ ਹਲਕੀ ਹਾਈਬ੍ਰਿਡ ਤਕਨੀਕ ਵਾਲਾ 1.5-ਲੀਟਰ ਡਿਊਲਜੈੱਟ ਪੈਟਰੋਲ ਇੰਜਣ ਮਿਲਦਾ ਹੈ, ਜੋ 103 PS/136.8 Nm ਦੀ ਪਾਵਰ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ 5-ਸਪੀਡ ਮੈਨੂਅਲ ਗਿਅਰਬਾਕਸ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਦਿੱਤਾ ਹੈ, ਜਿਸ ਨੂੰ ਗਾਹਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਕਾਰ ‘ਚ CNG ਕਿੱਟ ਦਾ ਆਪਸ਼ਨ ਵੀ ਦਿੱਤਾ ਹੈ। ਕੰਪਨੀ ਜਾਣਦੀ ਹੈ ਕਿ ਭਵਿੱਖ CNG ਅਤੇ PNG ਦਾ ਹੈ।

ਅਰਟਿਗਾ ਦੀ ਕੀਮਤ

ਭਾਰਤੀ ਬਾਜ਼ਾਰ ਅਤੇ ਮੱਧ ਵਰਗ ਦੇ ਗਾਹਕਾਂ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਨੇ ਇਸ ਦੀ ਕੀਮਤ 8.35-12.79 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਰੱਖੀ ਹੈ। ਇਸ ਦੇ ਨਾਲ ਹੀ ਸੱਤ ਸੀਟਰ ਕਾਰ ਹੋਣ ਕਾਰਨ ਇਹ ਕੀਮਤ ਗਾਹਕਾਂ ਨੂੰ ਕਾਫੀ ਵਾਜਬ ਲੱਗਦੀ ਹੈ। ਅਰਟਿਗਾ ਦੀ ਬੂਟ ਸਪੇਸ 209 ਲੀਟਰ ਹੈ। ਤੀਜੀ ਕਤਾਰ ਦੀਆਂ ਸੀਟਾਂ ਨੂੰ ਫੋਲਡ ਕਰਕੇ ਬੂਟ ਸਪੇਸ ਨੂੰ ਵਧਾਇਆ ਜਾ ਸਕਦਾ ਹੈ। ਇਨ੍ਹਾਂ ਫੀਚਰਸ ਨਾਲ ਅਰਟਿਗਾ ਲੋਕਾਂ ਦੀ ਪਸੰਦ ਬਣ ਰਹੀ ਹੈ।