Telegram ‘ਤੇ 200 ਲੋਕਾਂ ਨੂੰ ਇੱਕੋ ਨਾਲ ਕਰ ਸਕੋਗੇ ਵੀਡੀਓ ਕਾਲ, ਆ ਗਿਆ ਨਵਾਂ ਅਪਡੇਟ

tv9-punjabi
Updated On: 

05 May 2025 17:54 PM

Telegram New Video Calling Feature: ਜੇਕਰ ਤੁਸੀਂ ਇੱਕੋ ਸਮੇਂ 100-150 ਤੋਂ ਵੱਧ ਲੋਕਾਂ ਨਾਲ ਵੀਡੀਓ ਕਾਲ ਕਰਨਾ ਚਾਹੁੰਦੇ ਹੋ, ਤਾਂ Telegram ਦਾ ਇਹ ਫੀਚਰ ਤੁਹਾਡੇ ਲਈ ਹੈ। ਟੈਲੀਗ੍ਰਾਮ ਦੇ ਨਵੇਂ ਅਪਡੇਟ ਵਿੱਚ, ਤੁਸੀਂ ਵੀਡੀਓ ਕਾਲ 'ਤੇ 200 ਲੋਕਾਂ ਨਾਲ ਗੱਲ ਕਰ ਸਕਦੇ ਹੋ। ਇਹ ਸਕੂਲ ਮੀਟਿੰਗ, ਕਾਰੋਬਾਰੀ ਮੀਟਿੰਗ ਅਤੇ ਫੈਮਿਲੀ ਕਾਲਸ ਲਈ ਵਧੀਆ ਆਪਸ਼ਨ ਸਾਬਤ ਹੋ ਸਕਦਾ ਹੈ।

Telegram ਤੇ 200 ਲੋਕਾਂ ਨੂੰ ਇੱਕੋ ਨਾਲ ਕਰ ਸਕੋਗੇ ਵੀਡੀਓ ਕਾਲ, ਆ ਗਿਆ ਨਵਾਂ ਅਪਡੇਟ

Telegram 'ਤੇ 200 ਲੋਕਾਂ ਨੂੰ ਇੱਕੋ ਨਾਲ ਕਰ ਸਕੋਗੇ Video Call

Follow Us On

Telegram ਨੇ ਆਪਣੇ ਯੂਜ਼ਰਸ ਦੀ ਸਹੂਲਤ ਲਈ ਇੱਕ ਸ਼ਾਨਦਾਰ ਫੀਚਰ ਲਾਂਚ ਕੀਤਾ ਹੈ। ਇਹ ਐਪ ਹੁਣ ਸਿਰਫ਼ ਮੈਸੇਜਿੰਗ ਲਈ ਹੀ ਨਹੀਂ ਸਗੋਂ ਵੀਡੀਓ ਕਾਲਸ ਲਈ ਵੀ ਲੋਕਾਂ ਦੀ ਪਸੰਦ ਬਣਨ ਜਾ ਰਹੀ ਹੈ। ਹੁਣ ਤੁਸੀਂ ਟੈਲੀਗ੍ਰਾਮ ‘ਤੇ ਇੱਕ ਵਾਰ ਵਿੱਚ 200 ਲੋਕਾਂ ਨੂੰ ਵੀਡੀਓ ਕਾਲ ਕਰ ਸਕਦੇ ਹੋ। ਤੁਸੀਂ ਉਨ੍ਹਾ ਨਾਲ ਘੰਟਿਆਂ ਬੱਧੀ ਗੱਲ ਕਰ ਸਕਦੇ ਹੋ। ਇਹ ਫੀਚਰ ਪੂਰੀ ਤਰ੍ਹਾਂ ਮੁਫਤ ਅਤੇ ਸੁਰੱਖਿਅਤ ਹੋਵੇਗਾ। ਇਹ ਐਨਕ੍ਰਿਪਟਡ ਗਰੁੱਪ ਵੀਡੀਓ ਕਾਲ ਆਫਰ ਕਰ ਰਿਹਾ ਹੈ। ਇਸ ਐਪ ਦਾ ਨਵਾਂ ਫੀਚਰ ਗੂਗਲ ਮੀਟ ਅਤੇ ਮਾਈਕ੍ਰੋਸਾਫਟ ਟੀਮਸ ਨਾਲ ਸਿੱਧਾ ਮੁਕਾਬਲਾ ਕਰ ਸਕਦਾ ਹੈ। ਗੂਗਲ ਮੀਟ ਅਤੇ ਮਾਈਕ੍ਰੋਸਾਫਟ ਪਲੇਟਫਾਰਮਸ ਦੋਵਾਂ ‘ਤੇ ਲੋਕਾਂ ਲਈ ਵੀਡੀਓ ਕਾਲ ਦੀ ਕੋਈ ਸੀਮਾ ਨਹੀਂ ਹੈ।

ਨਵੇਂ ਫੀਚਰ ਵਿੱਚ ਕੀ ਹੈ ਖਾਸ?

ਟੈਲੀਗ੍ਰਾਮ ਨੇ ਸਾਲ 2021 ਵਿੱਚ ਗਰੁੱਪ ਕਾਲਿੰਗ ਫੀਚਰ ਪੇਸ਼ ਕੀਤਾ ਸੀ। ਪਰ ਹੁਣ ਪਲੇਟਫਾਰਮ ਨੇ ਇਸ ਵਿੱਚ ਇੱਕ ਨਵਾਂ ਅਪਡੇਟ ਜੋੜਿਆ ਹੈ। ਹੁਣ ਇਹ ‘ਐਂਡ-ਟੂ-ਐਂਡ ਐਕ੍ਰਿਪਸ਼ਨ’ ਨਾਲ ਹੋਵੇਗਾ। ਇਸਦਾ ਸਿੱਧਾ ਮਤਲਬ ਹੈ ਕਿ ਤੁਹਾਡੀ ਗੱਲਬਾਤ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗੀ ਅਤੇ ਕੋਈ ਵੀ ਤੀਜੀ ਧਿਰ ਇਸਨੂੰ ਨਹੀਂ ਸੁਣ ਸਕੇਗੀ।

ਇਸ ਵੀਡੀਓ ਕਾਲ ਸਰਵਿਸ ਦੇ ਬਹੁਤ ਸਾਰੇ ਫਾਇਦੇ ਹਨ ਜੋ ਇਸਨੂੰ ਦੂਜੇ ਪਲੇਟਫਾਰਮਸ ਨਾਲੋਂ ਬਿਹਤਰ ਬਣਾਉਂਦੇ ਹਨ। ਇਸ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਕਾਲ ਕਰਨ ਲਈ ਪਹਿਲਾਂ ਇੱਕ ਗਰੁੱਪ ਬਣਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿੱਧਾ ਕਾਲ ਸ਼ੁਰੂ ਕਰ ਸਕਦੇ ਹੋ। ਤੁਸੀਂ ਹੋਰਾਂ ਨੂੰ ਕਾਲ ਵਿੱਚ ਸ਼ਾਮਲ ਕਰਨ ਲਈ ਇੱਕ ਲਿੰਕ ਜਾਂ QR ਕੋਡ ਭੇਜ ਸਕਦੇ ਹੋ। ਤੁਸੀਂ ਗੱਲਬਾਤ ਦੌਰਾਨ ਆਡੀਓ, ਵੀਡੀਓ ਜਾਂ ਸਕ੍ਰੀਨ ਵੀ ਸ਼ੇਅਰ ਕਰ ਸਕਦੇ ਹੋ।

ਕਾਲਿੰਗ ਦੌਰਾਨ ਸੇਫਟੀ?

Telegram ‘ਤੇ ਕਾਲ ਕਰਦੇ ਸਮੇਂ ਤੁਸੀਂ ਜਾਂਚ ਕਰ ਸਕਦੇ ਹੋ ਕਿ ਕੋਈ ਖ਼ਤਰਾ ਹੈ ਜਾਂ ਨਹੀਂ। ਇਸਦੀ ਜਾਂਚ ਕਰਨ ਲਈ, ਜਦੋਂ ਤੁਸੀਂ ਕਾਲ ‘ਤੇ ਹੁੰਦੇ ਹੋ, ਤਾਂ ਸਕ੍ਰੀਨ ‘ਤੇ ਚਾਰ ਇਮੋਜੀ ਦਿਖਾਈ ਦੇਣਗੇ। ਜੋ ਵੀ ਕਾਲ ‘ਤੇ ਹੈ, ਉਹ ਆਪਸ ਵਿੱਚ ਮਿਲਾ ਕੇ ਦੇਖ ਸਕਦੇ ਹਨ। ਜੇਕਰ ਇਹ ਇਮੋਜੀ ਮੈਚ ਹੋ ਜਾਂਦੇ ਹਨ, ਤਾਂ ਤੁਹਾਡੀ ਕਾਲ 100 ਪ੍ਰਤੀਸ਼ਤ ਸੁਰੱਖਿਅਤ ਹੈ।

ਟੈਲੀਗ੍ਰਾਮ ਦੇ ਅਨੁਸਾਰ, ਇਹ ਤਕਨਾਲੋਜੀ ਬਹੁਤ ਮਜ਼ਬੂਤ ​​ਹੈ। ਪਿਛਲੇ 10 ਸਾਲਾਂ ਵਿੱਚ ਕੋਈ ਵੀ ਇਸਨੂੰ ਹੈਕ ਨਹੀਂ ਕਰ ਸਕਿਆ। ਕੰਪਨੀ ਹੈਕਰ ਨੂੰ 100,000 ਡਾਲਰ (ਲਗਭਗ 84 ਲੱਖ ਰੁਪਏ) ਦਾ ਇਨਾਮ ਵੀ ਆਫਰ ਕਰ ਰਹੀ ਹੈ।

ਇੰਨਾ ਹੀ ਨਹੀਂ, ਟੈਲੀਗ੍ਰਾਮ ਨੇ ਆਪਣੇ ਪ੍ਰੀਮੀਅਮ ਬਿਜਨੈਸ ਅਕਾਉਂਟਸ ਲਈ ਨਵੇਂ ਏਆਈ ਟੂਲ ਵੀ ਲਾਂਚ ਕੀਤੇ ਹਨ। ਜਿਸਦੀ ਵਰਤੋਂ ਕਰਕੇ ਯੂਜ਼ਰਸ ਨੂੰ ਹੋਰ ਵੀ ਵਧੀਆ ਅਨੁਭਵ ਮਿਲੇਗਾ।