Tata Play: ਟਾਟਾ ਪਲੇ ‘ਚ ਮੁਫ਼ਤ ਵਿੱਚ ਮਿਲਣਗੇ 26 OTT ਪਲੇਟਫਾਰਮ, ਇੱਥੇ ਚੈੱਕ ਕਰੋ ਪੂਰੀ ਲਿਸਟ

Updated On: 

01 May 2023 17:33 PM

Tata Play ਤੇ ਤੁਹਾਨੂੰ 26 ਤੋਂ ਵੱਧ OTT ਪਲੇਟਫਾਰਮਾਂ ਦੀਆਂ ਫਿਲਮਾਂ, ਟੀਵੀ ਸ਼ੋਅ, ਵੈੱਬ ਸੀਰੀਜ਼, ਲਾਈਵ ਸਪੋਰਟਸ ਅਤੇ ਹੋਰ ਕੰਟੈਂਟ ਆਫਰ ਕਰਦਾ ਹੈ।

Tata Play: ਟਾਟਾ ਪਲੇ ਚ ਮੁਫ਼ਤ ਵਿੱਚ ਮਿਲਣਗੇ 26 OTT ਪਲੇਟਫਾਰਮ, ਇੱਥੇ ਚੈੱਕ ਕਰੋ ਪੂਰੀ ਲਿਸਟ
Follow Us On

ਇੱਕ ਪਲੇਟਫਾਰਮ Tata Play Binge ‘ਤੇ 26 ਤੋਂ ਵੱਧ OTT ਪਲੇਟਫਾਰਮਾਂ ਤੇ ਫਿਲਮਾਂ, ਟੀਵੀ ਸ਼ੋਅ, ਵੈੱਬ ਸੀਰੀਜ਼, ਲਾਈਵ ਸਪੋਰਟਸ ਅਤੇ ਹੋਰ ਕੰਟੈਂਟ ਆਫ਼ਰ ਕਰਦਾ ਹੈ। Tata Play Binge ਇੱਕ ਐਗਰੀਗੇਟਰ ਪਲੇਟਫਾਰਮ ਦੀ ਤਰ੍ਹਾਂ ਕੰਮ ਕਰਦਾ ਹੈ , ਜਿਸ ਵਿੱਚ ਤੁਸੀਂ ਸਿਰਫ਼ ਇੱਕ ਸਬਸਕ੍ਰਿਪਸ਼ਨ, ਇੱਕ ਵਾਰ ਭੁਗਤਾਨ ਅਤੇ ਇੱਕ ਲੌਗਇਨ ਨਾਲ ਆਪਣੇ ਮਨਪਸੰਦ OTT ਐਪਸ ਤੱਕ ਪਹੁੰਚ ਕਰ ਸਕਦੇ ਹੋ। Tata Play Binge ਐਪ ਦੇ ਨਾਲ, ਤੁਸੀਂ ਮਲਟੀਪਲ OTT ਪ੍ਰੋਵਾਈਡਰਸ ਤੋਂ ਕੰਟੈਂਟ ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹੋ।

Binge ਮੋਬਾਈਲ ਐਪ ਸੇਵਾ

  1. Binge ਮੋਬਾਈਲ ਐਪ ਟਾਟਾ ਪਲੇ ਡੀਟੀਐਚ ਗਾਹਕਾਂ ਅਤੇ ਨਾਨ-ਸਬਸਕ੍ਰਾਈਬਰਸ ਲਈ ਇੱਕੋ ਵਰਗ੍ਹੀ ਹੈ। ਟਾਟਾ ਪਲੇ ਡੀਟੀਐਚ ਸਬਸਕ੍ਰਾਈਬਰਸ ਲਈ ਬਿੰਜ ਮੋਬਾਈਲ ਐਪ ਨੂੰ ਐਕਸੈਸ ਕਰਨ ਦੇ ਦੋ ਤਰੀਕੇ ਹਨ।
  2. ਸਭ ਤੋਂ ਪਹਿਲਾਂ, ਨਾਨ-ਬਿੰਜ ਗਾਹਕ ਸਬਸਕ੍ਰਾਈਬਰਸ ਪੇਡ ਸਬਸਕ੍ਰਿਪਸ਼ਨ ਦੇ ਆਧਾਰ ‘ਤੇ Binge ਮੋਬਾਈਲ ਐਪ ਇਸਤੇਮਾਲ ਕਰ ਸਕਦੇ ਹਨ।
  3. ਦੂਜਾ, ਮੌਜੂਦਾ Binge ਸਬਸਕ੍ਰਾਈਬਰ ਬਿਨਾਂ ਕਿਸੇ ਸਬਸਕ੍ਰਿਪਸ਼ਨ ਜਾਂ ਵਾਧੂ ਚਾਰਜ ਦੇ ਟਾਟਾ ਪਲੇ ਬਿੰਜ ਸੇਵਾ ਦੁਆਰਾ ਬਿੰਜ ਮੋਬਾਈਲ ਐਪ ਦੀ ਵਰਤੋਂ ਕਰ ਸਕਦੇ ਹਨ।
  4. ਨਾਨ-ਟਾਟਾ ਪਲੇ DTH ਲਈ, Binge ਮੋਬਾਈਲ ਐਪ ਪੇਡ ਸਬਸਕ੍ਰਿਪਸ਼ਨ ਆਧਾਰ ‘ਤੇ ਵੀ ਉਪਲਬਧ ਹੈ। ਯੂਜਰਸ ਸਿਰਫ਼ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਐਪ ਨੂੰ ਡਾਊਨਲੋਡ ਕਰ ਸਕਦੇ ਹਨ।

ਟਾਟਾ ਪਲੇ ਬਿੰਜ ਮੈਗਾ ਸਬਸਕ੍ਰਿਪਸ਼ਨ

Tata Play Binge Mega ਸਬਸਕ੍ਰਿਪਸ਼ਨ ਟੀਵੀ, ਮੋਬਾਈਲ ਅਤੇ ਲੈਪਟਾਪ ‘ਤੇ 25 ਤੋਂ ਵੱਧ ਐਪਸ ਦਾ ਕੰਟੈਂਟ ਆਫਰ ਕਰਦਾ ਹੈ, ਜਿਸ ਨੂੰ ਇੱਕ ਸਮੇਂ ਵਿੱਚ ਚਾਰ ਡਿਵਾਈਸਾਂ ‘ਤੇ ਦੇਖਿਆ ਜਾ ਸਕਦਾ ਹੈ, ਜਿਸ ਵਿੱਚ Disney+ Hotstar, ZEE5, Voot Select, Sony Liv, MX Player, Lionsgate Play, Eros Now, ਹੰਗਾਮਾ ਪਲੇ, ਸ਼ੇਮਾਰੁਮੀ, ਐਪੀਕਾਨ, ਡੌਕਯੂਬੇ, ਕਿਯੂਰਿਊਸਿਟੀ ਸਟ੍ਰੀਮ, ਵੂਟ ਕਿਡਜ਼, ਸ਼ਾਰਟਸ ਟੀਵੀ, ਟ੍ਰੈਵਲ ਐਕਸਪੀ, ਸਨ ਐਨਐਕਸਟੀ, ਹੋਇਚੋਈ, ਨੱਮਾ ਫਲਿਕਸ ਸ਼ਾਮਲ ਹਨ। ਦੱਸ ਦੇਈਏ ਕਿ ਤੁਹਾਡੇ ਪੈਕ ਵਿੱਚ ਹਰੇਕ OTT ਐਪ ਲਈ ਇੱਕੋ ਸਮੇਂ ਦੇਖਣ ਲਈ ਡਿਵਾਈਸ ਲਿਮਿਟ ਵੱਖ-ਵੱਖ ਹੋ ਸਕਦੀ ਹੈ।ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ